ਐਲਪੀਜੀ ਸਿਲੰਡਰ (LPG cylinder) ਦੇ ਵਿਕਰੇਤਾਵਾਂ ਲਈ ਇੱਕ ਵਧੀਆ ਮੌਕਾ ਆ ਗਿਆ ਹੈ। ਦਰਅਸਲ, ਵਪਾਰਕ ਐਲਪੀਜੀ ਦਰਾਂ (LPG rates) ਵੱਡੇ ਪੱਧਰ 'ਤੇ ਲਾਗਤ ਨਾਲ ਜੁੜੀਆਂ ਹੋਈਆਂ ਹਨ ਤੇ ਇਸ ਲਈ ਉਹ ਅੰਤਰਰਾਸ਼ਟਰੀ ਦਰਾਂ ਦੇ ਵਾਧੇ ਅਤੇ ਘਾਟੇ ਨਾਲ ਚਲਦਿਆਂ ਹਨ। ਪਰ ਹੁਣ ਸਰਕਾਰ ਵੱਲੋਂ ਐਲਪੀਜੀ ਵਿਕਰੇਤਾ ਲਈ ਕੁਝ ਖ਼ਾਸ ਪਹਿਲ ਕੀਤੀ ਗਈ ਹੈ।
LPG Cylinder Price Update: ਐਲਪੀਜੀ ਸਿਲੰਡਰ ਦੇ ਵਿਕਰੇਤਾ (LPG cylinder sellers) ਲਈ ਵੱਡੀ ਖ਼ੁਸ਼ਖ਼ਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 25.50 ਰੁਪਏ ਪ੍ਰਤੀ ਯੂਨਿਟ ਘਟਾ ਦਿੱਤੀ ਹੈ। ਜਿਸ ਨਾਲ ਦਿੱਲੀ `ਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ (Commercial LPG cylinders) ਦੀ ਕੀਮਤ 1,859 ਰੁਪਏ ਦੀ ਬਜਾਏ 1,885 ਰੁਪਏ ਹੋਵੇਗੀ।
ਹੋਰਨਾਂ ਸ਼ਹਿਰਾਂ `ਚ ਐਲਪੀਜੀ ਸਿਲੰਡਰ ਦੀ ਕੀਮਤਾਂ (LPG cylinder prices in other cities:):
● ਕੋਲਕਾਤਾ `ਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ (Commercial LPG cylinders) ਦੀ ਕੀਮਤ 1,959 ਰੁਪਏ ਦੀ ਬਜਾਏ 1,995.50 ਰੁਪਏ ਹੋਵੇਗੀ।
● ਮੁੰਬਈ `ਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1,844 ਰੁਪਏ ਦੀ ਬਜਾਏ 1,811.50 ਰੁਪਏ ਹੋਵੇਗੀ।
● ਚੇਨਈ `ਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ (Commercial LPG cylinders) ਦੀ ਕੀਮਤ 1 ਅਕਤੂਬਰ ਯਾਨੀ ਅੱਜ ਤੋਂ 2,045 ਰੁਪਏ ਦੀ ਬਜਾਏ 2,009.50 ਰੁਪਏ ਹੋਵੇਗੀ।
ਐਲਪੀਜੀ ਸਿਲੰਡਰ ਦੀਆਂ ਕੀਮਤਾਂ `ਚ ਗਿਰਾਵਟ (Decline in LPG cylinder prices):
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ `ਤੋਂ ਪਹਿਲਾਂ ਵੀ ਵਪਾਰਕ ਪੱਧਰ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਜਦੋਂਕਿ, ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ ਰਹੀਆਂ ਸਨ।
● 1 ਸਤੰਬਰ ਨੂੰ ਵੀ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ।
● ਇਸ ਤੋਂ ਪਹਿਲਾਂ 6 ਜੁਲਾਈ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 8.5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਆਟਾ-ਦਾਲ ਸਕੀਮ 'ਤੇ ਹਾਈਕੋਰਟ ਨੇ ਮੁੜ ਲਾਈ ਰੋਕ
ਘਰੇਲੂ ਸਿਲੰਡਰ ਦੀਆਂ ਕੀਮਤਾਂ `ਚ ਵਾਧਾ (Increase in domestic cylinder prices):
ਜਿੱਥੇ ਵਪਾਰਕ ਐਲਪੀਜੀ ਸਿਲੰਡਰ ਦੇ ਦਾਮ ਘੱਟ ਰਹੇ ਹਨ, ਉੱਥੇ ਦੂਜੇ ਪਾਸੇ ਘਰੇਲੂ ਤਰਲ ਪੈਟਰੋਲੀਅਮ ਗੈਸ ਸਿਲੰਡਰ (Domestic liquefied petroleum gas cylinder) ਦੀਆਂ ਕੀਮਤਾਂ `ਚ ਵਾਧਾ ਕੀਤਾ ਜਾ ਰਿਹਾ ਹੈ। ਜਿਸ ਨਾਲ ਆਮ ਜਨਤਾ ਨੂੰ ਬਹੁਤ ਤੰਗੀਆਂ ਹੋ ਰਹੀਆਂ ਹਨ। ਦੱਸ ਦੇਈਏ ਕਿ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 19 ਮਈ 2022 ਨੂੰ ਸੋਧੀਆਂ ਗਈਆਂ ਸਨ। ਜਿਸ ਤੋਂ ਬਾਅਦ 6 ਜੁਲਾਈ ਨੂੰ 14.2 ਕਿਲੋਗ੍ਰਾਮ ਭਾਰ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ `ਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (Bharat Petroleum Corporation Limited) ਨੇ 26 ਅਗਸਤ ਤੋਂ ਇੱਕ ਰੀਫਿਲ (refill) ਨੂੰ 15 ਦਿਨਾਂ ਤੱਕ ਸੀਮਤ ਕਰ ਦਿੱਤਾ ਹੈ। ਇਸਦੇ ਨਾਲ ਹੀ ਰਿਟੇਲਰ ਇੰਡੀਅਨ ਆਇਲ ਕਾਰਪੋਰੇਸ਼ਨ (Retailer Indian Oil Corporation) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (Hindustan Petroleum Corporation Limited) ਵੱਲੋਂ ਵੀ ਇਸਦੀ ਪਾਲਣਾ ਕਰਨ ਦੀ ਸੰਭਾਵਨਾ ਹੈ।
Summary in English: LPG Price Update: Heavy fall in LPG price, happy atmosphere among people