ਗੁਜਰਾਤ ਅਤੇ ਰਾਜਸਥਾਨ ਦੇ ਪਸ਼ੂ ਪਾਲਕ ਇਨ੍ਹੀਂ ਦਿਨੀਂ ਬਹੁਤ ਪਰੇਸ਼ਾਨ ਹਨ, ਕਿਉਂਕਿ ਇਨ੍ਹਾਂ ਦੋਵੇਂ ਸੂਬਿਆਂ 'ਚ ਚਮੜੀ ਦੀ ਭਿਆਨਕ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਜੋ ਪਸ਼ੂਆਂ ਲਈ ਘਾਤਕ ਸਾਬਤ ਹੋ ਰਹੀ ਹੈ। ਇਸ ਨੂੰ ਕਾਬੂ ਕਰਨ ਲਈ ਅੱਜ ਆਨਲਾਈਨ ਸਿਖਲਾਈ ਕੈਂਪ ਲਗਾਇਆ ਗਿਆ ਹੈ। ਸਮੇਂ ਅਤੇ ਲਿੰਕ ਲਈ ਇਸ ਲੇਖ ਨੂੰ ਪੂਰਾ ਪੜ੍ਹੋ...
Skin Disease: ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਕਈ ਬਿਮਾਰੀਆਂ ਲਗਾਤਾਰ ਫੈਲ ਰਹੀਆਂ ਹਨ। ਪਹਿਲਾਂ ਕੋਰੋਨਾ ਵਾਇਰਸ ਦਾ ਆਤੰਕ ਫਿਰ ਮੌਂਕੀਪੌਕਸ ਅਤੇ ਹੁਣ ਇੱਕ ਨਵੀਂ ਬਿਮਾਰੀ ਦਾ ਆਤੰਕ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਨਵੀਂ ਬਿਮਾਰੀ ਇਨਸਾਨਾਂ ਨੂੰ ਨਹੀਂ ਸਗੋਂ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਹੁਣ ਤੱਕ ਇਸ ਬਿਮਾਰੀ ਕਾਰਨ 3 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
Lumpy Skin Disease in India: ਦੇਸ਼ ਦੇ ਗੁਜਰਾਤ ਅਤੇ ਰਾਜਸਥਾਨ ਵਿੱਚ ਲੰਪੀ ਚਮੜੀ ਰੋਗ ਨੇ ਦਸਤਕ ਦੇ ਦਿੱਤੀ ਹੈ। ਪਸ਼ੂਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦਾ ਅੰਦਾਜ਼ਾ ਤੁਸੀਂ ਪਸ਼ੂਆਂ ਦੀ ਮੌਤ ਦੇ ਅੰਕੜਿਆਂ ਤੋਂ ਲਗਾ ਸਕਦੇ ਹੋ। ਦੋਵੇਂ ਸੂਬਿਆਂ ਵਿੱਚ ਹੁਣ ਤੱਕ ਕੁੱਲ ਮਿਲਾ ਕੇ 3 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ, ਅੱਧਾ ਗੁਜਰਾਤ ਇਸ ਦੀ ਲਪੇਟ ਵਿੱਚ ਹੈ। ਰਾਜਸਥਾਨ ਵਿੱਚ ਵੀ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਦੋਵੇਂ ਸੂਬਿਆਂ ਦੀ ਤਾਜ਼ਾ ਸਥਿਤੀ ਬਾਰੇ।
ਗੁਜਰਾਤ ਵਿੱਚ ਲੰਪੀ ਚਮੜੀ ਰੋਗ ਦੀ ਤਾਜ਼ਾ ਸਥਿਤੀ
ਸੂਬੇ ਦੇ ਲਗਪਗ 20 ਜ਼ਿਲ੍ਹੇ ਚਮੜੀ ਦੀ ਭਿਆਨਕ ਬਿਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। 1 ਅਗਸਤ ਤੱਕ ਦੇ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਦੇ 2,083 ਪਿੰਡਾਂ ਵਿੱਚ ਇਹ ਬਿਮਾਰੀ ਫੈਲ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ 55,950 ਪਸ਼ੂ ਸੰਕਰਮਿਤ ਹੋ ਚੁੱਕੇ ਹਨ ਅਤੇ 1,565 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਜਿਕਰਯੋਗ ਹੈ ਕਿ ਸੂਬੇ 'ਚ ਲਗਭਗ 2 ਕਰੋੜ ਗਊਆਂ ਅਤੇ ਮੱਝਾਂ ਦੀ ਆਬਾਦੀ ਹੈ। ਅਜਿਹੇ 'ਚ ਸਰਕਾਰ ਅਲਰਟ ਮੋਡ 'ਤੇ ਹੈ। ਸੂਬਾ ਸਰਕਾਰ ਦੇ ਅਨੁਸਾਰ, ਹੁਣ ਤੱਕ 8 ਲੱਖ ਤੋਂ ਵੱਧ ਪਸ਼ੂਆਂ ਨੂੰ ਵਾਇਰਸ ਦੇ ਵਿਰੁੱਧ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਰਾਜਸਥਾਨ 'ਚ ਲੰਪੀ ਚਮੜੀ ਰੋਗ ਦੀ ਤਾਜ਼ਾ ਸਥਿਤੀ
ਇਹ ਵਾਇਰਲ ਇਨਫੈਕਸ਼ਨ ਰਾਜਸਥਾਨ ਦੇ 9 ਜ਼ਿਲ੍ਹਿਆਂ ਵਿੱਚ ਫੈਲ ਚੁੱਕਿਆ ਹੈ, ਜ਼ਿਆਦਾਤਰ ਗੁਜਰਾਤ ਨਾਲ ਲੱਗਦੇ ਜ਼ਿਲ੍ਹੇ ਇਸ ਬਿਮਾਰੀ ਦਾ ਕੇਂਦਰ ਹਨ। ਇੱਥੇ 50,000 ਤੋਂ ਵੱਧ ਪਸ਼ੂ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ।
ਇਹ ਵੀ ਪੜ੍ਹੋ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਮਿਲਿਆ ਨੰਬਰ-1 ਦਾ ਦਰਜਾ
ਰੋਗ 'ਤੇ ਨਿਯੰਤਰਣ ਲਈ ਔਨਲਾਈਨ ਕੈਂਪ ਦਾ ਪ੍ਰਬੰਧ
ਪਸ਼ੂਆਂ ਵਿੱਚ ਲੰਪੀ ਚਮੜੀ ਰੋਗ ਅਤੇ ਪਰਜੀਵੀ ਜੀਵਾਣੂ ਨਿਯੰਤਰਣ ਬਾਰੇ 4 ਅਗਸਤ 2022 ਨੂੰ ਪਸ਼ੂ ਵਿਗਿਆਨ ਕੇਂਦਰ ਸੂਰਤਗੜ੍ਹ ਵੱਲੋਂ ਇੱਕ ਔਨਲਾਈਨ ਸਿਖਲਾਈ ਕੈਂਪ ਦਾ ਆਯੋਜਨ ਕਿੱਤਾ ਗਿਆ। ਇਸ ਦੌਰਾਨ ਪਸ਼ੂ ਪਾਲਕਾਂ ਨੂੰ ਬਿਮਾਰੀ ਤੋਂ ਬਚਣ ਲਈ ਲੋੜੀਂਦੀ ਜਾਣਕਾਰੀ ਦਿੱਤੀ ਗਈ।
ਡਾ. ਜੇਪੀ ਕਛਾਵਾ ਨੇ ਔਨਲਾਈਨ ਕੈਂਪ ਰਾਹੀਂ ਪਸ਼ੂ ਪਾਲਕਾਂ ਦੀਆਂ ਦਿੱਕਤਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਸੁਝਾਵ ਦਿੱਤਾ ਕਿ ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖ ਰੱਖੋ ਅਤੇ ਸਾਫ-ਸਫਾਈ ਵੱਲ ਮੁੱਖ ਤੌਰ 'ਤੇ ਧਿਆਨ ਦੋ। ਨਾਲ ਹੀ ਡਾ. ਜੇਪੀ ਕਛਾਵਾ ਨੇ ਕਿਹਾ ਕਿ ਪਸ਼ੂਆਂ 'ਚ ਇਸ ਰੋਗ ਦੇ ਲੱਛਣ ਨਜ਼ਰ ਆਉਣ 'ਤੇ ਪਸ਼ੂ ਚਿਕਿਤਸਕ ਤੋਂ ਉਪਚਾਰ ਕਰਵਾਉਣ ਅਤੇ ਪਸ਼ੂਆਂ ਦੇ ਖਾਨ-ਪੀਣ ਵੱਲ ਵੱਧ ਧਿਆਨ ਦੇਣ।
ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ
ਪਸ਼ੂਆਂ ਨੂੰ ਲੰਪੀ ਚਮੜੀ ਰੋਗ ਤੋਂ ਬਚਾਉਣ ਅਤੇ ਰੋਗ ਸੰਬੰਧੀ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਕ ਡਾ. ਸੁਨੀਲ ਕੁਮਾਰ ਨਾਲ ਸੰਪਰਕ ਸਾਧ ਸਕਦੇ ਹਨ। 9414949079 ਡਾ. ਸੁਨੀਲ ਕੁਮਾਰ ਦਾ ਨੰਬਰ ਹੈ, ਖਾਸ ਗੱਲ ਇਹ ਹੈ ਕਿ ਇਹ ਨੰਬਰ 24 ਘੰਟੇ ਚਾਲੂ ਰਹੇਗਾ, ਪਸ਼ੂ ਪਾਲਕ ਕਿਸੀ ਵੀ ਵੇਲੇ ਆਪਣੀਆਂ ਸਮਸਿਆਵਾਂ ਲਈ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ।
Summary in English: Lumpy Skin Disease: The disease is increasing rapidly in animals, contact this number for control and suggestions