Mahindra Tractors Millionaire Farmer of India Awards 2023: ਭਾਰਤ ਦਾ ਪ੍ਰਮੁੱਖ ਖੇਤੀਬਾੜੀ ਮੀਡੀਆ ਹਾਊਸ ਕ੍ਰਿਸ਼ੀ ਜਾਗਰਣ ਜਲਦ ਹੀ ਭਾਰਤ ਦੇ ਮਿਲੀਅਨੇਅਰ ਅਤੇ ਸਫਲ ਕਿਸਾਨਾਂ ਲਈ ਇੱਕ ਵਿਸ਼ੇਸ਼ ਐਵਾਰਡ ਸ਼ੋਅ ਲੈ ਕੇ ਆ ਰਿਹਾ ਹੈ, ਜਿੱਥੇ ਕਈ ਵੱਡੀਆਂ ਖੇਤੀ ਕੰਪਨੀਆਂ ਅਤੇ ਦੇਸ਼ ਦੇ ਹਜ਼ਾਰਾਂ ਕਿਸਾਨਾਂ ਦੀ ਮੌਜੂਦਗੀ ਇੱਕ ਛੱਤ ਹੇਠਾਂ ਹੋਵੇਗੀ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਇਸ ਅਵਾਰਡ ਸ਼ੋਅ ਦੀ ਸ਼ਾਨ ਵਧਾਉਣ ਲਈ ਕ੍ਰਿਸ਼ੀ ਜਾਗਰਣ ਨੂੰ ਭਾਰਤ ਦੇ ਨੰਬਰ ਵਨ ਟਰੈਕਟਰ ਬ੍ਰਾਂਡ ਮਹਿੰਦਰਾ ਟਰੈਕਟਰਜ਼ ਦਾ ਸਹਿਯੋਗ ਪ੍ਰਾਪਤ ਹੋਇਆ ਹੈ। ਜੀ ਹਾਂ, ਮਹਿੰਦਰਾ ਟਰੈਕਟਰਜ਼ ਨੂੰ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਜ਼ 2023' ਦੇ ਟਾਈਟਲ ਸਪਾਂਸਰ ਵਜੋਂ ਐਲਾਨ ਕਰਕੇ ਕ੍ਰਿਸ਼ੀ ਜਾਗਰਣ ਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਇਸ ਐਵਾਰਡ ਸ਼ੋਅ ਨੂੰ ਇੰਡਸਟਰੀ ਦਾ ਸਮਰਥਨ ਮਿਲਣ ਵਾਲਾ ਹੈ ਅਤੇ ਮਹਿੰਦਰਾ ਟਰੈਕਟਰਜ਼ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡ 2023 ਪ੍ਰੋਗਰਾਮ ਭਾਰਤੀ ਕਿਸਾਨਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰੇਗਾ, ਜਿਨ੍ਹਾਂ ਨੇ ਨਾ ਸਿਰਫ ਆਪਣੀ ਆਮਦਨ ਦੁੱਗਣੀ ਕੀਤੀ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਰਾਹੀਂ ਕਰੋੜਪਤੀ ਵੀ ਬਣੇ ਹਨ। ਮਹਿੰਦਰਾ ਟਰੈਕਟਰਜ਼ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਜ਼ 2023 ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਇੱਕ ਛੱਤ ਹੇਠ ਇਕੱਠੇ ਕਰੇਗਾ।
6 ਦਸੰਬਰ ਤੋਂ 8 ਦਸੰਬਰ, 2023 ਤੱਕ ਚੱਲਣ ਵਾਲ਼ੇ ਤਿੰਨ ਰੋਜ਼ਾ ਮਹਿੰਦਰਾ ਟਰੈਕਟਰਜ਼ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡਜ਼ 2023 ਦਾ ਆਯੋਜਨ IARI, ਪੂਸਾ ਮੈਦਾਨ, ਨਵੀਂ ਦਿੱਲੀ ਵਿਖੇ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਟਰੈਕਟਰਜ਼ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ 2023' 'ਚ ਨਾ ਸਿਰਫ ਦੇਸ਼ ਦੇ ਕੋਨੇ-ਕੋਨੇ ਤੋਂ ਭਾਗ ਲੈਣ ਵਾਲੇ ਜੇਤੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਸਗੋਂ ਖੇਤੀਬਾੜੀ ਕੰਪਨੀਆਂ ਵੀ ਇੱਥੇ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ, ਕਾਰੋਬਾਰੀ ਮੌਕਿਆਂ ਅਤੇ ਸੈਮੀਨਾਰਾਂ ਨੂੰ ਆਯੋਜਿਤ ਕਰਨ ਜਾ ਰਹੀਆਂ ਹਨ।
ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਨੇ ਕਿਹਾ, "ਮਹਿੰਦਰਾ ਟਰੈਕਟਰਜ਼ ਦਾ ਸਾਡੇ ਟਾਈਟਲ ਸਪਾਂਸਰ ਦੇ ਤੌਰ 'ਤੇ ਨਾਲ ਹੋਣ ਨਾਲ ਮੈਨੂੰ ਮਾਣ ਮਹਿਸੂਸ ਹੋਇਆ ਹੈ। ਮੈਂ ਹੋਰ ਕੀ ਮੰਗ ਸਕਦਾ ਹਾਂ! 27 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ, ਐਮ.ਐਫ.ਓ.ਆਈ ਇੱਕ ਸੁਪਨਾ ਸੀ, ਜਿਸਨੂੰ ਪੂਰਾ ਕਰਨ ਲਈ ਮੈਨੂੰ ਯਕੀਨੀ ਤੌਰ 'ਤੇ ਕਿਸੇ ਵਫ਼ਾਦਾਰ ਅਤੇ ਭਰੋਸੇਮੰਦ ਵਿਅਕਤੀ ਦੀ ਲੋੜ ਸੀ ਅਤੇ ਅੱਜ ਮੇਰੇ ਕੋਲ ਇੱਕ ਅਜਿਹੇ ਬ੍ਰਾਂਡ ਦੇ ਰੂਪ ਵਿੱਚ ਹੱਥ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਔਖੇ ਰਾਹਾਂ ਨੂੰ ਪਾਰ ਕਰਨ ਵਿੱਚ ਮਦਦ ਕਰਨ ਲਈ ਜਾਣਿਆ ਜਾਂਦਾ ਹੈ,”
ਇਸ ਦੇ ਨਾਲ ਹੀ ਕ੍ਰਿਸ਼ੀ ਜਾਗਰਣ ਦੇ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਕਿਹਾ, "ਸੁਨਿਆਰੇ ਕੋਲ ਅਸਲੀ ਰਤਨ ਨੂੰ ਪਛਾਣਨ ਦੀ ਅੱਖ ਹੁੰਦੀ ਹੈ।" ਇਸ ਲਈ ਹੁਣ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡ 2023, ਮਹਿੰਦਰਾ ਟਰੈਕਟਰਜ਼ ਨਾਲ ਯਾਤਰਾ ਕਰਦੇ ਹੋਏ, ਭਾਰਤੀ ਖੇਤੀਬਾੜੀ ਭਾਈਚਾਰੇ ਲਈ ਆਸਕਰ ਬਣਨ ਦੀ ਰਾਹ 'ਤੇ ਹੈ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ। ਇਸ ਦੇ ਨਾਲ ਹੀ, ਨਾਮਜ਼ਦਗੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
Summary in English: Mahindra Tractors joined as the title sponsor of the MFOI Awards 2023