Maize Seeds: ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਇਸਦੇ ਲਈ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਾਰ ਲਈ ਜਾਂਦੀ ਹੈ। ਅਜਿਹੀਆਂ ਪਹਿਲਕਦਮੀਆਂ ਦੀ ਵਿਵਸਥਾ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਘੱਟੋ-ਘੱਟ ਸਾਹਮਣਾ ਕਰਨਾ ਪਵੇ। ਇਸੇ ਮੰਤਵ ਨਾਲ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫਸਲਾਂ ਦੇ ਵਧੀਆ ਝਾੜ ਲਈ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਸਮੇਂ ਦੀ ਲੋੜ ਅਨੁਸਾਰ ਅੱਜਕੱਲ ਹਰ ਕੋਈ ਖੇਤੀ ਵੱਲ ਪਰਤ ਰਿਹਾ ਹੈ। ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਬਹੁਤ ਵੱਡੀ ਤੇ ਅਹਿਮ ਭੂਮਿਕਾ ਰਹਿੰਦੀ ਹੈ। ਦੱਸ ਦੇਈਏ ਕਿ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਲਈ ਸਿਖਲਾਈ ਕੋਰਸਾਂ ਦਾ ਤਾਂ ਆਯੋਜਨ ਕੀਤਾ ਹੀ ਜਾਂਦਾ ਹੈ, ਪਰ ਫਸਲਾਂ ਦੀ ਵਧੀਆ ਪੈਦਾਵਾਰ ਲਈ ਮਿਆਰੇ ਬੀਜ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।
ਇਸੇ ਲੜੀ 'ਚ ਹੁਣ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮੱਕੀ ਦਾ ਬੀਜ ਵਿਕਰੀ ਲਈ ਉਪਲਬਧ ਹੈ। ਜਿਹੜੇ ਕਿਸਾਨ ਵੀਰ ਮੱਕੀ ਦੇ ਬੀਜ ਲੈਣਾ ਚਾਹੁੰਦੇ ਹਨ, ਉਹ ਛੇਤੀ ਤੋਂ ਛੇਤੀ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨਾਲ ਸੰਪਰਕ ਕਰਨ, ਕਿਉਂਕਿ ਇੱਥੇ ਬੀਜ ਸੀਮਤ ਮਾਤਰਾ ਵਿੱਚ ਉਪਲਬਧ ਹਨ।
ਇਹ ਵੀ ਪੜ੍ਹੋ: Potato Seeds: PAU ਵਿਖੇ ਆਲੂਆਂ ਦੀਆਂ ਉੱਤਮ ਕਿਸਮਾਂ ਦੇ ਪ੍ਰਮਾਣਿਕ ਬੀਜ ਉਪਲੱਬਧ, ਇਨ੍ਹਾਂ ਨੰਬਰਾ 'ਤੇ ਕਰੋ ਸੰਪਰਕ
ਮੱਕੀ ਇੱਕ ਅਜਿਹੀ ਫਸਲ ਹੈ ਜੋ ਅਨਾਜ ਤੇ ਚਾਰਾ ਦੋਨਾਂ ਲਈ ਵਰਤੀ ਜਾਂਦੀ ਹੈ। ਹੋਰਾਂ ਫਸਲਾਂ ਦੇ ਮੁਕਾਬਲੇ ਮੱਕੀ ਦਾ ਝਾੜ ਸਭ ਤੋਂ ਵੱਧ ਹੁੰਦਾ ਹੈ, ਇਸ ਕਰਕੇ ਇਸਨੂੰ ਅਨਾਜ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪੱਕਣ ਲਈ ਸਿਰਫ 3 ਮਹੀਨੇ ਦਾ ਸਮਾਂ ਹੀ ਲੈਂਦੀ ਹੈ। ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਬਚਾ ਵੀ ਸਕਦੇ ਹਨ ਤੇ ਹੋਰਾਂ ਫਸਲਾਂ ਦੇ ਮੁਕਾਬਲੇ ਘੱਟ ਸਮੇਂ `ਚ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਨ। ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ `ਚ ਵੀ ਵਰਤਿਆ ਜਾਂਦਾ ਹੈ।
ਮੱਕੀ ਦੇ ਬੀਜ ਦੀ ਕਿਸਮ ਅਤੇ ਕੀਮਤ
● ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਉਪਲਬਧ ਮੱਕੀ ਦੇ ਬੀਜ ਦੀ ਕਿਸਮ ਦੀ ਗੱਲ ਕਰੀਏ ਤਾਂ ਇੱਥੇ ਕਿਸਾਨ ਵੀਰਾਂ ਲਈ ਕਿਸਮ ਪੀਐਮਐਚ10 (PMH10) ਵਿਕਰੀ ਲਈ ਉਪਲਧ ਹੈ।
● ਗੱਲ ਬੀਜ ਦੀ ਕੀਮਤ ਦੀ ਕਰੀਏ ਤਾਂ ਪੀਐਮਐਚ10 (PMH10) ਦਾ ਰੇਟ 200 ਰੁਪਏ ਪ੍ਰਤੀ ਕਿਲੋ ਹੈ ਅਤੇ 5 ਕਿਲੋ ਦੀ ਥੈਲੀ 1000 ਰੁਪਏ ਦੀ ਹੈ।
● ਕਿਸਾਨ ਵੀਰ ਲੋੜੀਂਦੀ ਮਾਤਰਾ ਵਿੱਚ ਬੀਜ ਖਰੀਦ ਲੈਣ ਕਿਉਂਕਿ ਬੀਜ ਸੀਮਤ ਮਾਤਰਾ ਵਿੱਚ ਹੈ।
ਇਹ ਵੀ ਪੜ੍ਹੋ: ਮੱਕੀ ਦੀਆਂ 2 ਨਵੀਆਂ ਕਿਸਮਾਂ ਵਿਕਸਤ, ਮਿਲੇਗਾ 42 ਕੁਇੰਟਲ ਤੱਕ ਝਾੜ
ਬੀਜ ਲਈ ਇਨ੍ਹਾਂ ਨੰਬਰਾ 'ਤੇ ਸੰਪਰਕ ਕਰੋ
ਇਨ੍ਹਾਂ ਕਿਸਮਾਂ ਦੇ ਬੀਜ ਦੇ ਚਾਹਵਾਨ ਕਿਸਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਫੋਨ ਨੰਬਰ - 01823 292314, 8968522800 'ਤੇ ਰਾਬਤਾ ਕਾਇਮ ਕਰ ਸਕਦੇ ਹਨ।
Summary in English: Maize seeds available for sale, contact on these numbers