ਜੇਕਰ ਤੁਸੀਂ ਵੀ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਸੂਰਜਮੁਖੀ ਦੇ ਬੀਜ ਅਤੇ ਤੇਲ ਦਾ ਕਾਰੋਬਾਰ ਤੁਹਾਡੇ ਲਈ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਵਜ੍ਹਾ ਹੈ, ਬਾਜ਼ਾਰ ਵਿੱਚ ਸੂਰਜਮੁਖੀ ਦੇ ਬੀਜਾਂ ਅਤੇ ਤੇਲ ਦੀ ਵਧੇਰੀ ਮੰਗ...
ਸੂਰਜਮੁਖੀ ਦਾ ਫੁੱਲ ਜਿੰਨਾ ਸੁੰਦਰ ਅਤੇ ਆਕਰਸ਼ਕ ਦਿਸਦਾ ਹੈ, ਓਹਨਾ ਹੀ ਇਹ ਫੁੱਲ ਫਾਇਦੇਮੰਦ ਵੀ ਹੁੰਦਾ ਹੈ। ਦੱਸ ਦਈਏ ਕਿ ਸੂਰਜਮੁਖੀ ਦਾ ਫੁੱਲ ਦੁਨੀਆ ਭਰ ਵਿੱਚ ਸਭ ਤੋਂ ਸੁੰਦਰ ਮੰਨਿਆ ਜਾਂਦਾ ਹੈ। ਨਾ ਸਿਰਫ ਖ਼ੂਬਸੂਰਤੀ ਪੱਖੋਂ, ਸਗੋਂ ਸਿਹਤ ਲਈ ਵੀ ਸੂਰਜਮੁਖੀ ਨੂੰ ਲਾਭਦਾਇਕ ਮੰਨਿਆ ਗਿਆ ਹੈ। ਦਰਅਸਲ, ਫੁੱਲਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਸੂਰਜਮੁਖੀ ਦੇ ਬੀਜ ਅਤੇ ਤੇਲ ਦੇ ਲਾਭ
ਤੁਹਾਨੂੰ ਦੱਸ ਦੇਈਏ ਕਿ ਸੂਰਜਮੁਖੀ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਹੈ। ਇਸ ਫਸਲ ਨੂੰ ਨਕਦੀ ਫਸਲ ਵੀ ਕਿਹਾ ਜਾਂਦਾ ਹੈ। ਇਹ ਇਕ ਅਜਿਹੀ ਫ਼ਸਲ ਹੈ ਜਿਸਨੂੰ ਕਿਸਾਨ ਸਾਉਣੀ, ਹਾੜੀ ਅਤੇ ਜ਼ਿਆਦ ਤਿੰਨਾਂ ਮੌਸਮਾਂ ਵਿੱਚ ਆਸਾਨੀ ਨਾਲ ਉਗਾ ਸਕਦਾ ਹੈ। ਸੂਰਜਮੁਖੀ ਦੇ ਬੀਜਾਂ ਵਿੱਚ ਲਗਭਗ 40 ਤੋਂ 50 ਪ੍ਰਤੀਸ਼ਤ ਖਾਣ ਵਾਲਾ ਤੇਲ ਪਾਇਆ ਜਾਂਦਾ ਹੈ। ਜਿਸ ਨਾਲ ਕਿਸਾਨ ਆਸਾਨੀ ਨਾਲ ਚੰਗਾ ਮੁਨਾਫਾ ਕਮਾ ਸਕਦੇ ਹਨ। ਇਸ ਕਾਰਨ ਦੇਸ਼ ਦੇ ਕਿਸਾਨ ਭਰਾਵਾਂ ਵਿੱਚ ਇਹ ਖੇਤੀ ਬਹੁਤ ਮਸ਼ਹੂਰ ਹੈ। ਜੇਕਰ ਤੁਸੀਂ ਸੂਰਜਮੁਖੀ ਦੇ ਬੀਜਾਂ ਅਤੇ ਤੇਲ ਦਾ ਕਾਰੋਬਾਰ ਕਰਦੇ ਹੋ, ਜਾਂ ਸੂਰਜਮੁਖੀ ਦੀ ਖੇਤੀ ਕਰਦੇ ਹੋ, ਤਾਂ ਤੁਸੀਂ ਵੀ ਇਸ ਤੋਂ ਹਰ ਸਾਲ ਚੰਗੀ ਕਮਾਈ ਕਰ ਸਕਦੇ ਹੋ।
ਸੂਰਜਮੁਖੀ ਦੇ ਬੀਜਾਂ ਦੇ ਫਾਇਦੇ
-
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਸੂਰਜਮੁਖੀ ਦੇ ਫੁੱਲ ਅਤੇ ਬੀਜਾਂ ਵਿੱਚ ਔਸ਼ਧੀ ਗੁਣ ਹੁੰਦੇ ਹਨ। ਜਿਸ ਨਾਲ ਕਈ ਬਿਮਾਰੀਆਂ ਨਾਲ ਲੜਿਆ ਜਾ ਸਕਦਾ ਹੈ। ਉਦਾਹਰਨ ਲਈ, ਸੂਰਜਮੁਖੀ ਦੇ ਬੀਜਾਂ ਵਿੱਚ ਫਲੇਵੋਨੌਈਟ, ਪੋਲੀਸੇਚੂਰੇਟੇਡ ਫੈਟੀ ਐਸਿਡ ਅਤੇ ਵਿਟਾਮਿਨ ਹੁੰਦੇ ਹਨ। ਡਾਕਟਰ ਦਾ ਮੰਨਣਾ ਹੈ ਕਿ ਇਸ ਨਾਲ ਦਿਲ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
-
ਸੂਰਜਮੁਖੀ ਦੇ ਬੀਜਾਂ ਦਾ ਸੇਵਨ ਮੇਨੋਪੌਜ਼ ਤੋਂ ਬਾਅਦ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ।
-
ਸੂਰਜਮੁਖੀ ਦੇ ਬੀਜਾਂ ਵਿੱਚ ਆਇਰਨ, ਜ਼ਿੰਕ, ਕੈਲਸ਼ੀਅਮ ਹੁੰਦਾ ਹੈ, ਜੋ ਮਨੁੱਖੀ ਸਰੀਰ ਦੀਆਂ ਹੱਡੀਆਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।
-
ਸੂਰਜਮੁਖੀ ਦੇ ਬੀਜ ਸ਼ੂਗਰ ਦੀ ਬੀਮਾਰੀ ਤੋਂ ਰਾਹਤ ਦਿੰਦੇ ਹਨ।
-
ਸੂਰਜਮੁਖੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਕਈ ਹੋਰ ਬਿਮਾਰੀਆਂ ਦੂਰ ਹੁੰਦੀਆਂ ਹਨ। ਡਾਕਟਰ ਵੀ ਇਸ ਦੇ ਬੀਜਾਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ।
ਸੂਰਜਮੁਖੀ ਦੇ ਤੇਲ ਦੇ ਫਾਇਦੇ
-
ਸੂਰਜਮੁਖੀ ਦੇ ਤੇਲ ਵਿੱਚ ਰੇਚਕ ਗੁਣ ਹੁੰਦੇ ਹਨ, ਇਸ ਦੇ ਸੇਵਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੇ ਤੇਲ ਵਿਚ ਕੋਲੈਸਟ੍ਰਾਲ ਦਾ ਪੱਧਰ ਵੀ ਚੰਗਾ ਹੁੰਦਾ ਹੈ।
-
ਸੂਰਜਮੁਖੀ ਦੇ ਤੇਲ ਦੀ ਵਰਤੋਂ ਲੰਬੇ ਸੰਘਣੇ ਵਾਲਾਂ ਲਈ ਬਹੁਤ ਕੀਤੀ ਜਾਂਦੀ ਹੈ, ਕਿਉਂਕਿ ਇਹ ਤੇਲ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।
-
ਸੂਰਜਮੁਖੀ ਦਾ ਤੇਲ ਚਮੜੀ ਦੇ ਰੋਗਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਹ ਐਂਟੀ-ਇੰਫਲੇਮੇਟਰੀ ਚਮੜੀ ਰੋਗ ਤੋਂ ਰਾਹਤ ਦਿਵਾਉਂਦਾ ਹੈ।
ਇਹ ਵੀ ਪੜ੍ਹੋ : ਗ੍ਰੀਨਹਾਉਸ ਉੱਤੇ 85% ਤੱਕ ਸਬਸਿਡੀ! ਜਾਣੋ ਪੂਰੀ ਖ਼ਬਰ
Summary in English: Make a profit of 1,00,000 by selling sunflower seeds and oil! Learn the right way