ਭਾਰਤ ਵਿੱਚ ਵਿਧਾਨਸਭਾ ਚੋਣਾਂ (Vidhan Sabha Elections 2022) ਨੂੰ ਲੈਕੇ ਰਾਜਨੀਤਿਕ ਜੰਗ ਦੀ ਸ਼ੁਰੂਆਤ ਹੋ ਚੁਕੀ ਹੈ।ਉਥੇ ਹੀ ਸਮਾਜਵਾਦੀ ਪਾਰਟੀ (SP) ਨੇ ਆਪਣਾ ਚੋਣਵੀਂ ਐਲਾਨ ਪੱਤਰ (Manifesto) ਜਾਰੀ ਕਿੱਤਾ ਹੈ । ਜਿਸ ਵਿੱਚ ਕਿਸਾਨਾਂ ਲਈ ਵੱਡੇ ਫੈਸਲਿਆਂ ਦੇ ਨਾਲ ਕਈ ਐਲਾਨ ਕਿੱਤੇ ਗਏ ਹਨ ।
ਕਿਸਾਨਾਂ ਲਈ ਹੋਇਆ ਵਧੀਆ ਐਲਾਨ (Tremendous announcements made for farmers)
-
ਸਾਰੀਆਂ ਖੇਤੀ ਉਪਜਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਖਰੀਦਿਆ ਜਾਵੇਗਾ ਅਤੇ ਗੰਨਾ ਉਤਪਾਦਕਾਂ ਨੂੰ 15 ਦਿਨਾਂ ਦੇ ਅੰਦਰ ਉਨ੍ਹਾਂ ਦੀ ਉਪਜ ਦੀ ਅਦਾਇਗੀ ਕੀਤੀ ਜਾਵੇਗੀ।
-
ਦੋ ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਦੋ ਬੋਰੀਆਂ ਡੀਏਪੀ (DAP) ਅਤੇ ਪੰਜ ਬੋਰੀਆਂ ਯੂਰੀਆ ਦੀ ਦਿੱਤੀਆਂ ਜਾਣਗੀ।
-
ਇਸ ਦੇ ਨਾਲ ਹੀ ਸਰਕਾਰ ਬਹੁਤ ਗਰੀਬ ਕਿਸਾਨਾਂ ਦੇ ਫਾਇਦੇ ਲਈ ਕਰਜ਼ਾ ਰਾਹਤ ਕਾਨੂੰਨ (Debt Relief Law) ਬਣਾਏਗੀ।
-
ਸਾਰੇ ਕਿਸਾਨਾਂ ਨੂੰ ਸਿੰਚਾਈ ਲਈ ਮੁਫਤ ਬਿਜਲੀ (Free Electricity for Irrigation) ਵੀ ਦਿੱਤੀ ਜਾਵੇਗੀ।
-
ਰਾਜ ਦੇ ਹਰ ਕਿਸਾਨ ਨੂੰ ਵਿਆਜ ਮੁਕਤ ਕਰਜ਼ਾ, ਬੀਮਾ ਕਵਰ ਅਤੇ ਪੈਨਸ਼ਨ (Interest free loan, insurance cover and pension) ਵੀ ਦਿੱਤੀ ਜਾਵੇਗੀ।
-
ਸਪਾ ਦੇ ਐਲਾਨ ਪੱਤਰ ਵਿੱਚ "ਸ਼ਹੀਦ ਕਿਸਾਨਾਂ"(Martyr Farmers) ਦੀ ਯਾਦ ਵਿੱਚ ਇੱਕ ਕਿਸਾਨ ਯਾਦਗਾਰ ਬਣਾਉਣ ਅਤੇ ਸਾਰੇ ਜ਼ਿਲ੍ਹਿਆਂ ਵਿੱਚ "ਕਿਸਾਨ ਬਜ਼ਾਰ" (Kisan Bazaar) ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ ।
ਔਰਤਾਂ ਦੇ ਲਈ ਚੁਕੇ ਜਾਣਗੇ ਇਹ ਪੜਾਵ (These steps will be taken for women)
-
ਪੁਲਿਸ ਸਮੇਤ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ (Government Jobs Women Reservation) ਦੇਣ ਦਾ ਵਾਅਦਾ ਕੀਤਾ ਗਿਆ ਹੈ।
-
ਇਸ ਤਹਿਤ EWS, SC ਅਤੇ ST ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ।
-
ਪਾਰਟੀ ਨੇ ਮਹਿਲਾ ਹੈਲਪਲਾਈਨ ਸੇਵਾ 1090(Women Helpline Service 1090) ਨੂੰ ਮੁੜ ਸੁਰਜੀਤ ਕਰਨ ਅਤੇ ਲੜਕੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ।
-
ਕੰਨਿਆ ਵਿਦਿਆ ਧਨ ਯੋਜਨਾ(Kanya Vidya Dhan Yojana)ਨੂੰ ਫਿਰ ਤੋਂ ਸ਼ੁਰੂ ਕਿੱਤਾ ਜਾਵੇਗਾ , ਜਿਸ ਤਹਿਤ 12ਵੀਂ ਜਮਾਤ ਪੂਰੀ ਕਰਨ ਵਾਲੀਆਂ ਕੁੜੀਆਂ ਨੂੰ 36 ਹਜ਼ਾਰ ਰੁਪਏ ਦਿੱਤੇ ਜਾਣਗੇ।
ਪੇਂਡੂ ਖੇਤਰਾਂ ਨੂੰ ਮਿਲੇਗਾ ਬੜਾਵਾ (Rural areas will get a boost)
-
ਪਾਰਟੀ ਨੇ ਸੱਤਾ ਵਿੱਚ ਆਉਣ ਦੇ ਇੱਕ ਸਾਲ ਦੇ ਅੰਦਰ ਸਾਰੇ ਕਸਬਿਆਂ ਅਤੇ ਪਿੰਡਾਂ ਵਿੱਚ ਸੀਸੀਟੀਵੀ ਅਤੇ ਡਰੋਨ ਨਿਗਰਾਨੀ ਲਗਾਉਣ ਦਾ ਵਾਅਦਾ ਕੀਤਾ ਹੈ।
-
ਘੱਟ ਗਿਣਤੀ ਭਾਈਚਾਰਿਆਂ ਅਤੇ ਦਲਿਤਾਂ ਵਿਰੁੱਧ ਨਫ਼ਰਤੀ ਅਪਰਾਧਾਂ ਲਈ ਜ਼ੀਰੋ ਟੋਲਰੈਂਸ(Zero tolerance for offenses) ਦਾ ਨਿਯਮ ਬਣਾਇਆ ਜਾਵੇਗਾ।
-
ਹਰ ਪਿੰਡ ਅਤੇ ਕਸਬੇ ਵਿੱਚ "ਮੁਫ਼ਤ ਵਾਈਫਾਈ ਖੇਤਰ " (Free Wifi Area) ਬਣਾਏਗੀ |
-
ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਲਈ ਇਕ ਪੁਰਾਣੀ ਪੈਨਸ਼ਨ ਯੋਜਨਾ (Pension Scheme) ਬਹਾਲ ਕੀਤੀ ਜਾਵੇਗੀ ਜੋ ਕਿ 2005 ਤੋਂ ਪਹਿਲਾਂ ਸੀ।
-
300 ਯੂਨਿਟ ਮੁਫਤ ਬਿਜਲੀ ਦੇ ਕੇ ਸਪਾ ਸਰਕਾਰ ਰਾਜ ਭਰ ਵਿੱਚ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਏਗੀ।
ਸਿੱਖਿਆ ਖੇਤਰ ਵਿੱਚ ਕਿ ਹੋਵੇਗਾ ਖਾਸ (What will be special in the education sector)
ਰਾਜ ਦੀ ਸਿੱਖਿਆ ਨੀਤੀ ਦੇ ਤਹਿਤ ਸਪਾ ਸਰਕਾਰ ਅੰਗਰੇਜ਼ੀ ਸਿੱਖਿਆ ਤੇ ਵੀ ਧਿਆਨ ਦੇਵੇਗੀ ਅਤੇ ਸੱਭਿਆਚਾਰਕ ਪਛਾਣ ਨੂੰ ਮਜਬੂਤ ਕਰਨ ਦੇ ਲਈ ਭਾਸ਼ਾਵਾਂ ਵਿੱਚ ਸਿੱਖਿਆ ਪ੍ਰਦਾਨ ਕਿੱਤੀ ਜਾਵੇਗੀ ।
ਸਮਾਜਵਾਦੀ ਪਾਰਟੀ ਦੇ ਹੋਰ ਐਲਾਨ (Other announcements of SP party)
ਐਲਾਨ ਪੱਤਰ ਵਿੱਚ ਕਿਹਾ ਹੈ ਕਿ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗ(Micro, Small and Medium Enterprises) ਖੇਤਰ ਦੇ ਲਈ ਸਟੇਟ ਮਾਈਕਰੋ ਫਾਈਨਾਂਸ ਬੈਂਕ ਦੀ ਸਥਾਪਨਾ ਕਿੱਤੀ ਜਾਵੇਗੀ । ਜਦ ਕਿ ਨਵੇਂ ਉਦਯੋਗ ਦੀ ਸਥਾਪਨਾ ਵਿੱਚ ਤੇਜੀ ਲਿਆਉਣ ਦੇ ਲਈ "ਸਿੰਗਲ ਰੂਫ ਇਵੇਕੂਏਸ਼ਨ ਸਿਸਟਮ"(Single Roof Evacuation System) ਸਥਾਪਤ ਕੀਤੀ ਜਾਵੇਗੀ।
Summary in English: Manifesto 2022: Samajwadi Party has made many big announcements!