ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 (Harnaaz Sandhu becomes Miss Universe 2021) ਦਾ ਖਿਤਾਬ ਜਿੱਤ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਸ ਵਿੱਚ ਭਾਰਤ ਦੀ ਹਰਨਾਜ਼ ਸੰਧੂ ਵੀ ਸ਼ਾਮਲ ਸੀ। ਭਾਰਤ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ 21 ਸਾਲ ਬਾਅਦ ਖਿਤਾਬ ਜਿੱਤਿਆ। ਹਰਨਾਜ ਸੰਧੂ ਦਾ ਪਿਛੋਕੜ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਕੋਹਾਲੀ ਨਾਲ ਜੁੜਿਆ ਹੈ।
ਹਰਨਾਜ਼ ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਮੁਟਿਆਰਾਂ ਨੇ ਹੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੇਨ ਨੇ 1994 ਵਿੱਚ ਤੇ ਲਾਰਾ ਦੱਤਾ ਨੇ 2000 ਵਿੱਚ ਇਹ ਖਿਤਾਬ ਜਿੱਤਿਆ ਸੀ। ਇਵੈਂਟ ਦਾ 70ਵਾਂ ਐਡੀਸ਼ਨ ਇਲਾਟ, ਇਜ਼ਰਾਈਲ ਵਿੱਚ ਕਰਵਾਇਆ ਗਿਆ ਸੀ, ਜਿੱਥੇ 21 ਸਾਲ ਹਰਨਾਜ਼ ਸੰਧੂ ਨੇ ਵੱਕਾਰੀ ਮੁਕਾਬਲਾ ਜਿੱਤਿਆ।
ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਹ ਲੋਕ ਪ੍ਰਸ਼ਾਸਨ ਵਿੱਚ ਐਮਏ ਕਰ ਰਹੀ ਹੈ। ਉਸ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ਼ ਪਹਿਨਾਇਆ। ਪੈਰਾਗੁਏ ਦੀ 22 ਸਾਲਾ ਨਾਦੀਆ ਫਰੇਰਾ ਦੂਜੇ ਸਥਾਨ 'ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ 24 ਸਾਲਾ ਲਾਲੇਲਾ ਮਸਵਾਨੇ ਤੀਜੇ ਸਥਾਨ 'ਤੇ ਰਹੀ।
ਹਰਨਾਜ਼ ਸੰਧੂ ਨੇ 17 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹੋਏ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਜਿੱਤਿਆ। ਬਾਅਦ ਵਿੱਚ ਉਸ ਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ। ਸੰਧੂ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
21 ਸਾਲ ਬਾਅਦ ਭਾਰਤ ਨੂੰ ਮਿਲਿਆ ਖਿਤਾਬ
ਦੱਸ ਦਈਏ ਕਿ ਇਹ ਖਿਤਾਬ 21 ਸਾਲ ਬਾਅਦ ਭਾਰਤ ਦੇ ਝੋਲੀ ਵਿੱਚ ਆਇਆ ਹੈ। ਸਾਲ 2000 'ਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਇਸ ਵਾਰ ਜੱਜਿੰਗ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ। ਮੁਕਾਬਲੇ 'ਚ ਜੱਜ ਨੇ ਹਰਨਾਜ਼ ਦਾ ਉਹ ਜਵਾਬ ਬਹੁਤ ਜ਼ਬਰਦਸਤ ਪਾਇਆ, ਜਿਸ ਦੇ ਆਧਾਰ 'ਤੇ ਹਰਨਾਜ਼ ਦੇ ਸਿਰ 'ਤੇ ਮਿਸ ਯੂਨੀਵਰਸ 2021 ਦਾ ਤਾਜ ਸਜਾਇਆ ਗਿਆ। ਟਾਪ ਤਿੰਨ ਦੇ ਵਿੱਚ ਪਹੁੰਚਣ ਵਾਲੇ ਤਿੰਨੋਂ ਮੁਕਾਬਲਿਆਂ ਕੋਲੋਂ ਜੱਜ ਨੇ ਸਵਾਲ ਕੀਤਾ ਕਿ ਤੁਸੀਂ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਇਸ 'ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਇਹ ਮੰਨਣਾ ਪਏਗਾ ਕਿ ਤੁਸੀਂ ਵੱਖਰੇ ਹੋ ਅਤੇ ਇਹੀ ਤੁਹਾਨੂੰ ਦੂਜਿਆਂ ਤੋਂ ਸੁੰਦਰ ਅਤੇ ਵੱਖਰਾ ਬਣਾਉਂਦਾ ਹੈ, ਇਸ ਲਈ ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਲੀਡਰ ਹੋ।
ਕੌਣ ਹੈ ਹਰਨਾਜ਼ ਸੰਧੂ?
ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਇੱਕ ਮਾਡਲ ਹੈ। 21 ਸਾਲਾ ਮਿਸ ਯੂਨੀਵਰਸ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੱਲ ਵੀ ਪੂਰਾ ਧਿਆਨ ਦਿੱਤਾ। ਹਰਨਾਜ਼ ਸਾਲ 2017 ਵਿੱਚ ਮਿਸ ਚੰਡੀਗੜ੍ਹ ਬਣੀ ਸੀ। ਇਸ ਤੋਂ ਬਾਅਦ ਉਸ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਸਾਲ 2019 ਵਿੱਚ, ਹਰਨਾਜ਼ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਉਹ ਇਸ ਮੁਕਾਬਲੇ ਵਿੱਚ ਸਿਖਰਲੇ 12 ਵਿੱਚ ਪਹੁੰਚ ਸਕੀ ਸੀ।
ਦੇਸ਼ ਦੀ ਤੀਜੀ ਬੇਟੀ ਨੇ ਖਿਤਾਬ ਜਿੱਤਿਆ
ਦੱਸ ਦਈਏ ਕਿ ਇਹ ਤੀਜੀ ਵਾਰ ਹੈ, ਜਦੋਂ ਦੇਸ਼ ਦੀ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਮੁਕਾਬਲਾ (1994) ਜਿੱਤਿਆ। ਛੇ ਸਾਲ ਬਾਅਦ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ (2000) ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਹਰਨਾਜ਼ ਦੇਸ਼ ਦੀ ਤੀਜੀ ਬੇਟੀ ਹੈ, ਜਿਸ ਨੇ ਮਿਸ ਯੂਨੀਵਰਸ ਦਾ ਤੀਜਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ ਹੈ।
ਇਹ ਵੀ ਪੜ੍ਹੋ : ਜੇਕਰ ਬੈਂਕ ਡੁੱਬਿਆ ਤਾ ਵੀ ਖਾਤਾਧਾਰਕ ਨੂੰ ਮਿਲਣਗੇ 5 ਲੱਖ ਰੁਪਏ, ਪੜੋ ਪੂਰੀ ਖਬਰ
Summary in English: Miss Universe Harnaaz Sandhu: History made by Harnaaz Sandhu of Punjab