ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨਸਭਾ ਚੋਣ ਵਿਚ ਆਪਣੀ ਭੂਮਿਕਾ ਨੂੰ ਤੇਜੀ ਦੇ ਨਾਲ ਨਿਧਾਰਤ ਕਰਨਾ ਸ਼ੁਰੂ ਕੀਤਾ ਹੈ । ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਕੇ ਪੰਜਾਬ ਵਿਚ ਚੋਣ ਲੜਨ ਜਾ ਰਹੀ ਹੈ । ਭਾਜਪਾ ਦੇ ਪ੍ਰਚਾਰ ਦੀ ਮੁਹੀਮ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪ ਸੰਭਾਲਣ ਜਾ ਰਹੇ ਹਨ । ਚੋਣ ਆਚਰਣ ਲੱਗਣ ਤੋਂ ਪਹਿਲਾ ਪ੍ਰਧਾਨਮੰਤਰੀ ਮੋਦੀ ਪੰਜਾਬ ਵਿਚ ਵੱਡੀ ਰੈਲੀ ਕਰਨ ਵਾਲੇ ਹਨ । ਜਿਸ ਵਿਚ ਪੰਜਾਬ ਨੂੰ ਵਿੱਤ ਪੈਕੇਜ ਦੇਣ ਦਾ ਐਲਾਨ ਹੋ ਸਕਦਾ ਹੈ । ਪੰਜਾਬ ਤੇ ਇਸ ਸਮੇਂ 40,000 ਕਰੋੜ ਰੁਪਏ ਦਾ ਕਰਜਾ ਹੈ ਅਤੇ ਇਸਦੀ ਆਰਥਿਕਤਾ ਨੂੰ ਸੰਭਾਲਣ ਦੇ ਲਈ ਵੱਡੇ ਵਿੱਤੀ ਪੈਕੇਜ ਦੀ ਜਰੂਰਤ ਵੀ ਹੈ ।
ਇਸਦੇ ਨਾਲ ਹੀ ਪੰਜਾਬ ਦੇ ਉਧਯੋਗ ਨੂੰ ਪੜੋਸੀ ਰਾਜ ਹਿਮਾਚਲ ਪ੍ਰਦੇਸ਼ ਅਤੇ ਜੰਮੂ ਪ੍ਰਦੇਸ਼ ਦੇ ਟੈਕਸ ਮੁਕਤ ਉਧਯੋਗਿਕ ਖੇਤਰਾਂ ਤੋਂ ਮਿੱਲੀ ਜੋ ਮੁਕਾਬਲੇ ਦੇ ਕਾਰਨ ਬਹੁਤ ਨੁਕਸਾਨ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਵਪਾਰੀ ਅਤੇ ਉੱਦਮੀਆਂ ਨੂੰ ਰਾਹਤ ਦੇਣ ਦੇ ਲਈ ਪੰਜਾਬ ਵਿਚ ਵੀ ਹਿਮਾਚਲ ਅਤੇ ਜੰਮੂ ਕਸ਼ਮੀਰ ਦੀ ਤਰਜ ਤੇ ਵਿਸ਼ੇਸ਼ ਰਿਆਇਤਾਂ ਦਿਤੀ ਜਾ ਸਕਦੀ ਹੈ । ਇਸਤੋਂ ਇਲਾਵਾ ਫਰੰਟਲਾਈਨ ਰਾਜ ਹੋਣ ਦੇ ਕਾਰਨ ਪੰਜਾਬ ਦੀ ਆਪਣੀ ਕਈ ਸਮਸਿਆਵਾਂ ਹੈ, ਉਹਨਾਂ ਨੂੰ ਲੈਕੇ ਵੀ ਸਰਕਾਰ ਐਕਟਿਵ ਹੈ । ਇਸਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਸਤਲੁਜ- ਯਮੁਨਾ ਨਹਿਰ ਆਦਿ ਮਾਮਲਿਆਂ ਤੇ ਵੀ ਕੇਂਦਰ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ ।
ਪ੍ਰਧਾਨਮੰਤਰੀ ਦੀ ਰੈਲੀ ਤੋਂ ਭਾਜਪਾ ਦੇ ਸੰਭਾਵੀ ਸਹਿਯੋਗੀ ਲੋਕ ਪੰਜਾਬ ਕਾਂਗਰੇਸ ਦੇ ਸੰਸਥਾਪਕ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੀ ਕਿਰਿਆਸ਼ੀਲ ਹੋ ਚੁੱਕੇ ਹਨ । ਪੰਜਾਬ ਵਿਚ ਭਾਜਪਾ ਨੂੰ ਆਪਣੀ ਸਰਕਾਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਉਪਜੇ ਹੋਏ ਗੁੱਸੇ ਨੂੰ ਸ਼ਾਂਤ ਕਰਨਾ ਜਰੂਰੀ ਹੈ । ਉਸਦੇ ਲਈ ਪ੍ਰਧਾਨਮੰਤਰੀ ਐਮ.ਐਸ.ਪੀ ਗਾਰੰਟੀ ਦੇ ਕਾਨੂੰਨ ਤੇ ਵੀ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ । ਭਾਜਪਾ ਦੀ ਸੂਬਾ ਇਕਾਯੀ ਵੀ ਵੱਖ ਵੱਖ ਜਿਲਿਆਂ ਵਿੱਚ ਸੰਗਠਨ ਨੂੰ ਮਜਬੂਤ ਕਰਨ ਵਿੱਚ ਕਿਰਿਆਸ਼ੀਲ ਹੈ ।
ਅਕਾਲੀ ਦਲ ਦੀ ਦਿੱਲੀ ਇਕਾਈ ਵਿੱਚ ਕੁਝ ਵੀ ਠੀਕ ਨਹੀਂ ਹੈ :
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਿੱਚ ਇਨ੍ਹਾਂ ਦਿਨਾਂ ਵਿੱਚ ਕੁਝ ਠੀਕ ਨਹੀਂ ਹੈ । ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਪੰਜਾਬ ਦੇ ਮੋਗਾ ਵਿੱਚ ਹੋਈ ਰੈਲੀ ਵਿੱਚ ਦਿੱਲੀ ਇਕਾਈ ਦਾ ਕੋਈ ਵੱਡਾ ਨੇਤਾ ਸ਼ਾਮਲ ਹੋਇਆ । ਇਸਨੂੰ ਲੈਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ । ਪਹਿਲੇ ਅਕਾਲੀ ਨੇਤਾ ਦਿੱਲੀ ਤੋਂ ਬੱਸ ਭਰਕੇ ਪੰਜਾਬ ਜਾਂਦੇ ਰਹੇ ਹਨ , ਪਰ ਇਸ ਵਾਰ ਧੜੇਬੰਦੀ ਦੇ ਕਾਰਨ ਅਜਿਹਾ ਨਹੀਂ ਹੋਇਆ । ਅਕਾਲੀ ਦਲ ਹੁਣ ਤਿੰਨ ਹਿੱਸਿਆਂ ਵਿਚ ਵੰਢ ਗਿਆ ਹੈ । ਦਿੱਲੀ ਗੁਰੁਦਵਾਰੇ ਚੋਣ ਜਿੱਤਣ ਵਾਲ਼ੇ ਮੈਂਬਰ ਵੀ ਵੰਢ ਚੁੱਕੇ ਹਨ । ਅਕਾਲੀ ਦਲ ਦੇ ਬੈਨਰ ਤਲੇ ਕਮੇਟੀ ਚੋਣ ਵਿੱਚ 29 ਮੈਂਬਰਾਂ ਦੀ ਜਿੱਤ ਹੋਈ , ਪਰ ਤਕਨੀਕੀ ਕਾਰਨ ਦੇ ਚਲਦੇ ਹੱਲੇ ਤਕ ਕਮੇਟੀ ਦਾ ਗਠਨ ਨਹੀਂ ਹੋ ਪਾਇਆ ਹੈ । ਫਿਲਹਾਲ ਵਿੱਚ ਬਦਲੇ ਸਮੀਕਰਨਾਂ ਤੇ ਕੋਈ ਨੇਤਾ ਖੁਲਕੇ ਬੋਲਣ ਨੂੰ ਤਿਆਰ ਨਹੀਂ ਹੈ । ਹਾਲਾਂਕਿ ਪਿਛਲੇ ਦਿਨਾਂ ਦਿੱਲੀ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਈ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਬਣਾਉਣ ਦਾ ਸੁਝਾਅ ਦਿੱਤਾ ਸੀ । ਪਰ ਉਸਤੋਂ ਬਾਅਦ ਤੋਂ ਇਕਦਮ ਤੋਂ ਅਕਾਲੀ ਦਲ ਦੇ ਕਚਹਿਰੀ ਵਿਚੋਂ ਕਈ ਮੈਂਬਰਾਂ ਨੂੰ ਕੱਢ ਦਿੱਤਾ ਗਿਆ । ਇਸਦਾ ਫਾਇਦਾ ਯਕੀਨੀ ਤੌਰ ਤੇ ਵਿਰੋਧੀ ਸਰਨਾ ਦਲ ਅਤੇ ਜੀ.ਕੇ ਦੀ ਨਜ਼ਰ ਰਹੇਗੀ ।
ਗੁਰੂਦਵਾਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ ਕੀਤੀ ਪ੍ਰਧਾਨਮੰਤਰੀ ਦੀ ਤਾਰੀਫ :
ਗੁਰੂਦਵਾਰਾ ਬੰਗਲਾ ਸਾਹਿਬ ਦੇ ਮੰਚ ਤੋਂ ਰੋਜਾਨਾ ਸਵੇਰੇ ਹੁੰਦੇ ਹੁਕਮਨਾਮੇ ਦੀ ਕਥਾ ਦੌਰਾਨ ਹੈਡ ਗ੍ਰੰਥੀ ਰਣਜੀਤ ਸਿੰਘ ਨੇ ਪ੍ਰਧਾਨਮੰਤਰੀ ਮੋਦੀ ਦੀ ਤਾਰੀਫ ਕੀਤੀ । ਬੁੱਧਵਾਰ ਸਵੇਰੇ ਹੋਈ ਕਥਾ ਦੇ ਦੌਰਾਨ ਹੈਡ ਗ੍ਰੰਥੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਸਾਨੂ ਸਮਝਣਾ ਚਾਹੀਦਾ ਹੈ ਕਿ ਪ੍ਰਧਾਨਮੰਤਰੀ ਮੋਦੀ ਨੇ ਖੇਤੀ ਬਿੱਲਾਂ ਨੂੰ ਵਾਪਸ ਲੈਕੇ ਆਪਣੀ ਗਲਤੀ ਮੰਨੀ ਹੈ , ਪਰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੇ ਅੱਜ ਤਕ ਮਾਫੀ ਨਹੀਂ ਮੰਗੀ । ਮੋਦੀ ਨੇ ਵੱਡਾ ਦਿਲ ਵਖਾਉਂਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਖੇਤੀ ਬਿਲਾਂ ਦੀ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਇਹ ਸਾਬਤ ਕੀਤਾ ਕਿ ਉਹਨਾਂ ਦੇ ਮੰਨ ਵਿੱਚ ਗੁਰਤੁ ਸਾਹਿਬ ਨੂੰ ਲੈਕੇ ਕਿੰਨੀ ਸ਼ਰਧਾ ਹੈ । ਨਾਲ ਹੀ ਕਿਸਾਨਾਂ ਨੂੰ ਖੇਤੀ ਮੰਤਰਾਲੇ ਦੀ ਤਰਫ ਤੋਂ ਜੋ ਭਰੋਸਾ ਪੱਤਰ ਦਿੱਤਾ ਗਿਆ ਹੈ , ਉਹ ਵੀ 8 ਦਸੰਬਰ ਨੂੰ ਨਹੀਂ 9 ਦਸੰਬਰ ਨੂੰ ਦਿੱਤਾ ਗਿਆ ਕਿਓਂਕਿ ਕਿਸਾਨਾਂ ਦੇ ਲਈ 9 ਨੂੰ ਸ਼ੁਭ ਦੱਸਣ ਦੇ ਕਾਰਨ ਕੇਂਦਰ ਸਰਕਾਰ ਨੇ ਉਹ ਪੱਤਰ 9 ਦਸੰਬਰ ਨੂੰ ਦਿੱਤਾ।
ਗੁਰੁਦਵਾਰੇ ਵਿੱਚ ਖੁਲਿਆ ਦਵਾਈਆਂ ਦਾ ਮੋਦੀਖਾਨਾ , ਕੈਂਸਰ ਦੀ ਦਵਾਈਆਂ ਮਿਲਣਗੀ ਮੁਫ਼ਤ :
ਦਿੱਲੀ ਦੇ ਜਰੂਰਤਮੰਦ ਲੋਕਾਂ ਨੂੰ ਸਸਤੀ ਦਵਾਈ ਉਪਲੱਭਦ ਕਰਵਾਉਣ ਦੇ ਲਈ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਵੀਰਵਾਰ ਨੂੰ ਦਵਾਈਆਂ ਦਾ ਮੋਦੀਖਾਨਾ ਖੁਲ ਗਿਆ ਹੈ । ਇਥੇ ਸੰਗਤ ਨੂੰ ਬਿੰਨਾ ਕਿਸੀ ਮੁਨਾਫ਼ੇ ਦੇ ਦਵਾਈਆਂ ਦਿਤੀਆਂ ਜਾਣਗੀਆਂ। ਇਹ ਦਵਾਈਆਂ ਦਾ ਪਹਿਲਾਂ ਇਹਦਾ ਦਾ ਮੋਦੀਖਾਨਾ ਹੋਵੇਗਾ , ਜਿਥੇ ਕੈਂਸਰ ਦੇ ਮਰੀਜਾਂ ਦੇ ਲਈ ਰੋਜਾਨਾ 10,000 ਰੁਪਏ ਤਕ ਦੀ ਦਵਾਈਆਂ ਬਿਨਾ ਕਿਸੀ ਫੀਸ ਦੇ ਦਿਤੀ ਜਾਵੇਗੀ । ਗੁਰੂਦਵਾਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਦੇ ਮੁਤਾਬਕ ਕੈਂਸਰ ਤੋਂ ਪੀੜਤ ਨੂੰ ਮੁਫ਼ਤ ਦਵਾਈ ਉਪਲੱਭਦ ਕਰਵਾਉਣ ਦੇ ਲਈ ਇਕ ਟੀਮ ਬਣਾਈ ਹੈ , ਜੋ ਪੂਰੀ ਤਰ੍ਹਾਂ ਤੋਂ ਜਾਂਚ ਕਰੇਗੀ , ਉਸਤੋਂ ਬਾਅਦ ਹੀ ਦਵਾਈ ਮੁਫ਼ਤ ਵਿੱਚ ਦਿੱਤੀ ਜਾਵੇਗੀ ।
ਹਰਮਨਜੀਤ ਸਿੰਘ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਦਾ ਉਦੇਸ਼ ਭੁੱਖੇ ਨੂੰ ਰੋਟੀ , ਰੋਗੀ ਦਾ ਇਲਾਜ , ਬੱਚਿਆਂ ਦੀ ਪੜਾਈ , ਦੇਣਾ ਸੀ । ਪਰ ਅੱਜ ਸਾਡੀ ਕਮੇਟੀਆਂ ਇਸ ਸਭ ਤੋਂ ਨਜ਼ਰ ਅੰਦਾਜ ਹੋ ਰਹੀ ਹੈ । ਕਮੇਟੀ ਸਿਰਫ ਰਾਜਨੀਤਿਕ ਪੂਰਤੀ ਵਿੱਚ ਰੁਝੀ ਹੋਇ ਹੈ । ਇਸ ਦੇ ਚਲਦੇ ਗੁਰੂਦਵਾਰਾ ਸਿੰਘ ਸਭਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਗਤ ਨੂੰ ਦਵਾਈਆਂ ਬਿਨਾਂ ਕਿਸੀ ਮੁਨਾਫ਼ੇ ਦੇ ਦਿੱਤੀ ਜਾਵੇਗੀ । ਲੋਕਾਂ ਦਾ ਸਭਤੋਂ ਜਿਆਦਾ ਪੈਸੇ ਦਵਾਈਆਂ ਤੇ ਖਰਚ ਹੁੰਦਾ ਹੈ , ਉਹਨਾਂ ਦਾ ਮਕਸਦ ਸਾਰਿਆਂ ਦੀ ਮਦਦ ਕਰਨਾ ਹੈ ।
ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ ਪੰਜ ਸਾਲਾਂ ਲਈ ਵਧਾਉਣ ਦੀ ਮਿਲੀ ਮਨਜ਼ੂਰੀ, ਮਿਲੇਗਾ 22 ਲੱਖ ਕਿਸਾਨਾਂ ਨੂੰ ਲਾਭ
Summary in English: Modi can give financial package to Punjab before elections