ਮੋਦੀ ਸਰਕਾਰ ਹੱਲੇ ਤਕ 23 ਕਰੋੜ ਤੋਂ ਵੱਧ ਲੋਕਾਂ ਦੇ ਖਾਤੇ ਵਿਚ ਪੈਸਾ ਟਰਾਂਸਫਰ ਕਰ ਚੁਕੀ ਹੈ । EPFO ਪ੍ਰੋਵਿਡੇੰਟ ਫੰਡ ਦੇ 23.44 ਸਬਸਕ੍ਰਾਈਬਰ ਖਾਤਿਆਂ ਵਿਚ PF ਬਿਆਜ ਦਾ ਪੈਸਾ ਟਰਾਂਸਫਰ ਕਰ ਚੁਕਿਆ ਹੈ । EPFO ਨੇ ਟਵੀਟ ਦੇ ਜਰੀਏ ਵੀ ਦੱਸਿਆ ਹੈ ਕਿ ਉਹਨੇ 23.44 EPFO ਸਬਸਕ੍ਰਾਈਬਰ ਦੇ ਖਾਤਿਆਂ ਵਿਚ ਪੈਸਾ ਟਰਾਂਸਫਰ ਕਰ ਦਿੱਤੇ ਹਨ । ਕਿ ਤੁਸੀ ਆਪਣਾ PF ਬੈਲੰਸ ਚੈੱਕ ਕੀਤਾ ਹੈ ਕਿ ਉਸ ਵਿਚ ਪੈਸਾ ਆਇਆ ਜਾਂ ਨਹੀਂ । ਜੇਕਰ ਨਹੀਂ ਆਇਆ ਤੇ ਤੁਸੀਂ ਇਸਦੀ ਸ਼ਿਕਾਇਤ ਸਹੀ ਜਗ੍ਹਾ ਅਤੇ ਸਮੇਂ ਤੇ ਕਰ ਦਵੋ ਤਾਂਕਿ ਤੁਹਾਨੂੰ ਪੀਐਫ ਦਾ ਵਿਆਜ ਮਿੱਲ ਸਕੇ ।
ਇੰਨਾ ਆਇਆ ਹੈ ਵਿਆਜ ਦਾ ਪੈਸਾ
ਧਿਆਨਯੋਗ ਹੈ ਕਿ ਸਰਕਾਰ ਪਹਿਲਾਂ ਹੀ ਵਿਤੀ ਸਾਲ 2020-21 ਦੇ ਲਈ ਪੀਐਫ ਤੇ 8.5 ਫੀਸਦੀ ਵਿਆਜ ਟਰਾਂਸਫਰ ਕਰਨ ਦੇ ਫੈਸਲੇ ਤੇ ਹਰੀ ਝੰਡੀ ਦੇ ਚੁਕੀ ਸੀ । ਲੇਬਰ ਮਿਨਿਸਟ੍ਰੀ ਨੇ ਵੀ ਇਸ ਫੈਸਲੇ 'ਤੇ ਆਪਣੀ ਸਹਿਮਤੀ ਦੇ ਦਿੱਤੀ ਸੀ । ਹੁਣ EPFO ਸਬਸਕ੍ਰਾਈਬਰ ਦੇ ਖਾਤਿਆਂ ਵਿਚ 8.5 ਫੀਸਦੀ ਵਿਆਜ ਜਮਾ ਕਰ ਰਹੀ ਹੈ । ਇਹਦਾ ਵਿਚ ਸਾਰੇ ਖਾਤਾਧਾਰਕ ਆਪਣੇ ਪੀਐਫ ਖਾਤੇ ਨੂੰ ਚੈਕ ਕਰ ਰਹੇ ਹਨ ਕਿ ਉਹਨਾਂ ਦੇ ਖਾਤੇ ਵਿਚ ਕਿੰਨਾਂ PF ਦਾ ਵਿਆਜ ਦਾ ਪੈਸਾ ਆਇਆ ਹੈ ।
ਨਹੀਂ ਆਇਆ ਪੈਸਾ ਤਾਂ ਇਥੇ ਕਰੋ ਸ਼ਿਕਾਇਤ
ਸਭਤੋਂ ਪਹਿਲਾਂ ਤੁਹਾਨੂੰ https://epfigms.gov.in/ ਦੀ ਵੈਬਸਾਈਟ ਤੇ ਜਾਣਾ ਹੋਵੇਗਾ । ਇਥੇ ਤੁਹਾਨੂੰ ਸ਼ਿਕਾਇਤ ਦਰਜ ਕਰਨ ਦੇ ਲਈ Register Grievance ਤੇ ਕਲਿਕ ਕਰਨਾ ਹੋਵੇਗਾ ।
ਹੁਣ ਨਵਾਂ ਪੇਜ ਖੁੱਲ ਜਾਵੇਗਾ । ਇਥੇ ਤੁਹਾਨੂੰ ਪੀਐਫ ਮੈਂਬਰ, ਈਪੀਐਫ ਪੈਨਸ਼ਨ , ਐਂਪਲਾਇਰ ਵਰਗੇ ਕਈ ਔਪਸ਼ਨ ਦਿਖਾਈ ਦੇਣਗੇ । ਤੁਹਾਨੂੰ ਇਸ ਵਿਚ ਪੀਐਫ ਮੈਂਬਰ ਚੁਣਨਾ ਪਵੇਗਾ । ਇਸਤੋਂ ਬਾਅਦ UAN ਨੰਬਰ ਅਤੇ ਸਕਿਉਰਿਟੀ ਕੋਡ ਪਾਓ ਅਤੇ ਵੇਰਵੇ ਲਵੋ । ਹੁਣ ਇਥੇ ਤੁਸੀ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ।
ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ ਪੰਜ ਸਾਲਾਂ ਲਈ ਵਧਾਉਣ ਦੀ ਮਿਲੀ ਮਨਜ਼ੂਰੀ, ਮਿਲੇਗਾ 22 ਲੱਖ ਕਿਸਾਨਾਂ ਨੂੰ ਲਾਭ
Summary in English: Modi government gave money in the account of 23 crore people, didn't it come in your account? Complain here immediately