ਅਧਿਆਪਕ ਦੇ ਖੇਤਰ `ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਕੇਂਦਰੀ ਵਿਦਿਆਲਿਆ ਸੰਗਠਨ (Kendriya Vidyalaya Sangathan) `ਚ ਬੰਪਰ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ `ਚ ਟੀਜੀਟੀ, ਪੀਜੀਟੀ, ਪ੍ਰਿੰਸੀਪਲ ਆਦਿ ਦੀਆਂ ਅਸਾਮੀਆਂ ਸ਼ਾਮਲ ਹਨ। ਕੇਂਦਰੀ ਵਿਦਿਆਲਿਆ ਸੰਗਠਨ (KVS) ਵੱਲੋਂ ਕੁੱਲ 4 ਹਜ਼ਾਰ ਤੋਂ ਵੱਧ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਨੌਕਰੀ ਲਈ ਕਿਸ ਤਰ੍ਹਾਂ ਅਪਲਾਈ (Apply) ਕਰਨਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਵਿਦਿਆਲਿਆ ਸੰਗਠਨ ਭਾਰਤ `ਚ ਪ੍ਰਾਇਮਰੀ ਤੇ ਸੈਕੰਡਰੀ (Primary and Secondary) ਸਿੱਖਿਆ ਦਾ ਪ੍ਰਬੰਧਨ ਹੈ। ਇਹ ਮੁੱਖ ਤੌਰ 'ਤੇ ਭਾਰਤ ਦੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ਦਾ ਵਿਸ਼ੇਸ਼ ਧਿਆਨ ਰੱਖਦਾ ਹੈ। ਇਸਦਾ ਮੁਖ ਉਦੇਸ਼ ਸਿੱਖਿਆ ਦਾ ਇੱਕ ਸਾਂਝਾ ਪ੍ਰੋਗਰਾਮ ਪ੍ਰਦਾਨ ਕਰਕੇ ਰੱਖਿਆ ਤੇ ਅਰਧ-ਫੌਜੀ ਕਰਮਚਾਰੀਆਂ ਸਮੇਤ ਤਬਾਦਲਾਯੋਗ ਕੇਂਦਰ ਸਰਕਾਰ ਦੇ ਬੱਚਿਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨਾ, ਉੱਤਮਤਾ ਦਾ ਪਿੱਛਾ ਕਰਨ ਤੇ ਸਕੂਲੀ ਸਿੱਖਿਆ ਦੇ ਖੇਤਰ `ਚ ਗਤੀ ਨਿਰਧਾਰਤ ਕਰਨਾ ਹੈ।
ਅਸਾਮੀਆਂ ਦਾ ਵੇਰਵਾ:
● ਪ੍ਰਿੰਸੀਪਲ (Principal): 278
● ਵਾਈਸ ਪ੍ਰਿੰਸੀਪਲ (Vice Principal): 116
● ਵਿੱਤ ਅਧਿਕਾਰੀ (Finance Officer): 7
● ਸੈਕਸ਼ਨ ਅਫਸਰ (Section Officer): 22
● ਪੀ.ਜੀ.ਟੀ (PGT): 1200
● ਟੀ.ਜੀ.ਟੀ (TGT): 2154
● ਹੈੱਡ ਮਾਸਟਰ (Head Master): 237
● ਕੁੱਲ ਅਸਾਮੀਆਂ (Total Posts): 4014
ਇਹ ਵੀ ਪੜ੍ਹੋ : Punjab and Sind Recruitment: ਐਸਓ ਪੋਸਟਾਂ ਲਈ ਅਪਲਾਈ ਕਰੋ ਤੇ 70,000 ਰੁਪਏ ਤਨਖ਼ਾਹ ਪਾਓ
ਵਿੱਦਿਅਕ ਯੋਗਤਾ:
● ਪੀਜੀਟੀ ਦੀਆਂ ਅਸਾਮੀਆਂ `ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਐੱਡ (B.Ed) ਦੀ ਡਿਗਰੀ ਜਾਂ ਇਸ ਦੇ ਬਰਾਬਰ ਦੀ ਪੋਸਟ ਗ੍ਰੈਜੂਏਸ਼ਨ (Post graduation) ਦੀ ਡਿਗਰੀ ਹੋਣੀ ਚਾਹੀਦੀ ਹੈ।
● ਟੀਜੀਟੀ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰ ਕੋਲ ਬੈਚਲਰ ਡਿਗਰੀ (Bachelor's degree) ਤੇ ਬੀ.ਐੱਡ. ਤੇ ਪੀਆਰਟੀ ਦੀ 5 ਸਾਲ ਦੀ ਰੈਗੂਲਰ (Regular) ਸੇਵਾ ਹੋਣੀ ਲਾਜ਼ਮੀ ਹੈ।
● ਪ੍ਰਿੰਸੀਪਲ ਦੇ ਅਹੁਦੇ `ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ (Recognized University) ਤੋਂ ਮਾਸਟਰ ਡਿਗਰੀ (Master's degree), ਬੀ.ਐੱਡ. ਤੇ 8 ਸਾਲ ਦਾ ਨਿਯਮਤ ਕੰਮ ਦਾ ਤਜਰਬਾ ਲਾਜ਼ਮੀ ਹੈ।
● ਵਾਈਸ ਪ੍ਰਿੰਸੀਪਲ ਦੇ ਅਹੁਦੇ `ਤੇ ਅਪਲਾਈ ਕਰਨ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ, ਬੀ.ਐੱਡ. `ਤੇ ਘੱਟੋ-ਘੱਟ 5 ਸਾਲ ਦਾ ਰੈਗੂਲਰ ਤਜ਼ਰਬਾ ਹੋਣਾ ਜ਼ਰੂਰੀ ਹੈ।
● ਸੈਕਸ਼ਨ ਅਫਸਰ ਦੀਆਂ ਅਸਾਮੀਆਂ ਲਈ ਗ੍ਰੈਜੂਏਸ਼ਨ ਤੇ 4 ਸਾਲ ਦੀ ਰੈਗੂਲਰ ਸੇਵਾ ਹੋਣੀ ਚਾਹੀਦੀ ਹੈ।
● ਵਿੱਤ ਅਧਿਕਾਰੀ ਦੇ ਅਹੁਦੇ ਲਈ 4 ਸਾਲ ਦਾ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ।
● ਹੈੱਡ ਮਿਸਟ੍ਰੈਸ ਦੀਆਂ ਅਸਾਮੀਆਂ `ਤੇ ਅਪਲਾਈ ਕਰਨ ਲਈ ਪੀ.ਆਰ.ਟੀ ਕੋਲ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਆਖਰੀ ਮਿਤੀ:
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 6 ਨਵੰਬਰ 2022 ਤੋਂ ਸ਼ੁਰੂ ਹੋ ਗਈ ਹੈ ਤੇ ਅਰਜ਼ੀ ਦੇਣ ਦੀ ਆਖਰੀ ਮਿਤੀ 16 ਨਵੰਬਰ 2022 ਹੈ।
ਅਰਜ਼ੀ ਕਿਵੇਂ ਦੇਣੀ ਹੈ?
ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਕੇਂਦਰੀ ਵਿਦਿਆਲਿਆ ਸੰਗਠਨ ਦੀ ਅਧਿਕਾਰਤ ਵੈੱਬਸਾਈਟ kvsangathan.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਨੌਟੀਫਿਕੇਸ਼ਨ (Notification) ਨਾਲ ਜੁੜੇ ਰਹੋ।
Summary in English: More than 4 thousand vacancies in Kendriya Vidyalaya Sangathan, apply quickly