ਕਿਸਾਨਾਂ ਨੂੰ ਖੇਤੀ ਦੀਆਂ ਤਕਨੀਕੀ ਜਾਣਕਾਰੀ ਤੇ ਹੋਰ ਸਿਖਲਾਈ ਦੇਣ ਲਈ ਆਏ ਦਿਨ ਪੰਜਾਬ `ਚ ਕਿਸਾਨ ਮੇਲੇ ਦਾ ਆਯੋਜਨ ਹੁੰਦਾ ਰਹਿੰਦਾ ਹੈ। ਇਸੇ ਲੜੀ `ਚ ਹੁਣ ਨੇਟਕੋ ਕਰੋਪ ਹੈਲਥ ਸਾਇੰਸ ਪ੍ਰਾਈਵੇਟ ਲਿਮਿਟਿਡ (Natco Crop Health Science Private Limited) ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ `ਚ ਕਿਸਾਨਾਂ ਨੂੰ ਕਈ ਨਵੀਆਂ ਤਕਨੀਕੀ ਜਾਣਕਾਰੀਆਂ ਪ੍ਰਾਪਤ ਹੋਣਗੀਆਂ, ਜਿਨ੍ਹਾਂ ਨੂੰ ਕਿਸਾਨ ਭਰਾ ਖੇਤੀ `ਚ ਆਪਣਾ ਕੇ ਉੱਨਤ ਖੇਤੀ ਕਰ ਸਕਣਗੇ।
ਨੇਟਕੋ ਕਰੋਪ ਹੈਲਥ ਸਾਇੰਸ ਪ੍ਰਾਈਵੇਟ ਲਿਮ. ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਲੁਧਿਆਣਾ ਦੇ ਸਹਿਯੋਗ ਨਾਲ ਕਿਸਾਨਾਂ ਲਈ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੇਲੇ `ਚ ਖੇਤਰੀ ਖੋਜ ਕੇਂਦਰ (Regional Research Station) ਅਬੋਹਰ ਵਲੋਂ ਕਣਕ ਦੇ ਬੀਜ `ਤੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਹ ਸੰਮੇਲਨ 15 ਨਵੰਬਰ ਨੂੰ ਹੋਣ ਜਾ ਰਿਹਾ ਹੈ। ਸੰਮੇਲਨ ਕਿਥੇ ਹੋਣ ਜਾ ਰਿਹਾ ਹੈ ਤੇ ਇਸਦੇ ਮੁੱਖ ਰੁਝੇਵੇ ਕਿ ਹੋਣਗੇ, ਇਹ ਲੇਖ ਦੇ ਅੰਤ `ਚ ਦਸਿਆ ਗਿਆ ਹੈ।
ਨੇਟਕੋ ਭਾਰਤ `ਚ ਕਪਾਹ ਫਸਲ `ਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਨਵੀਂ ਮਿਲਨ ਡਿਸਟਰਬੰਸ (Mating Disruption) ਸਿਸਟਮ ਲੈ ਕੇ ਆਇਆ ਹੈ। ਇਹ ਤਕਨੀਕ ਕਈ ਦੇਸ਼ਾਂ `ਚ ਪ੍ਰਚਲਿਤ ਹੈ। ਹੁਣ ਇਸ ਤਕਨੀਕ ਨੂੰ ਭਾਰਤੀ ਕਿਸਾਨਾਂ ਤੱਕ ਪਹੁੰਚਾਣਾ ਹੀ ਨੇਟਕੋ (Natco) ਦਾ ਟੀਚਾ ਹੈ। ਭਾਰਤ ਦੇ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਜਾਣਕਾਰੀ ਦੇਣ ਲਈ ਤੇ ਅਸਾਨੀ ਨਾਲ ਉਨ੍ਹਾਂ ਨੂੰ ਉਪਲਬਧ ਕਰਵਾਉਣ ਲਈ ਹੀ ਨੇਟਕੋ ਨੇ ਇਸ ਕਿਸਾਨ ਮੇਲੇ ਦਾ ਆਯੋਜਨ ਕੀਤਾ ਹੈ।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਦੀ ਟੀਮ ਨੇ KVK ਰੋਪੜ ਦੁਆਰਾ ਆਯੋਜਿਤ ਕਿਸਾਨ ਮੇਲੇ ਵਿੱਚ ਲਿਆ ਭਾਗ
ਨੇਟਕੋ ਕਰੋਪ ਹੈਲਥ ਸਾਇੰਸ ਪ੍ਰਾਈਵੇਟ ਲਿਮਿਟਿਡ ਵੱਲੋਂ ਕਿਸਾਨਾਂ ਨੂੰ ਇਸ ਸੰਮੇਲਨ `ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਖੇਤੀ ਦੇ ਨਵੇਂ ਤਰੀਕਿਆਂ ਨੂੰ ਆਪਣਾ ਕੇ ਮੁਨਾਫ਼ਾ ਖੱਟਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਸੰਮੇਲਨ `ਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ। ਜਿਹੜੇ ਵੀ ਕਿਸਾਨ ਭਰਾ ਇਸ ਮੇਲੇ `ਚ ਸ਼ਾਮਲ ਹੋਣ ਦੇ ਇੱਛੁਕ ਹਨ ਉਹ ਹੇਠਾਂ ਲਿਖੇ ਪਤੇ `ਤੇ ਦੱਸੀ ਗਈ ਮਿਤੀ ਵਾਲੇ ਦਿਨ ਆਪਣੀ ਹਾਜ਼ਰੀ ਭਰੋ।
ਮਿਤੀ 15 ਨਵੰਬਰ 2022 ਦਿਨ ਮੰਗਲਵਾਰ, ਸਵੇਰੇ 10 ਵਜੇ
ਸਥਾਨ : ਅਬੋਹਰ-ਫਾਜਿਲਕਾ ਰੋਡ, ਚੋ. ਅਨਿਲ ਕੁਮਾਰ ਜੀ ਦੇ ਪਟਰੋਲ ਪੰਪ ਨੇੜੇ ਨਿਹਾਲ ਖੇੜਾ
ਨੇਟਕੋ ਕਰੋਪ ਹੈਲਥ ਸਾਇੰਸ ਪ੍ਰਾਈਵੇਟ ਲਿਮ.
ਮੋਬਾਈਲ ਨੰ. : 9988981388, 9463041530
Summary in English: Natco Crop Health Science Pvt. Ltd Kisan Mela will be held on this day