ਪੀਏਯੂ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਅਤੇ ਪਿੰਡ ਚੱਕ ਸਵਾਨਾ ਵਿਖੇ ਕੁਦਰਤੀ ਖੇਤੀ ਬਾਬਤ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।
Natural Farming: ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ (Punjab Agricultural University, Ludhiana) ਦੀ ਦੇਖ-ਰੇਖ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵੱਲੋਂ ਇੰਨੋਵੇਟਿਵ ਫਾਰਮਰਸਜ ਐਸੋਸੀਏਸ਼ਨ, (ਰਜਿ.), ਹਸ਼ਿਆਰਪੁਰ ਦੇ ਸਹਿਯੋਗ ਨਾਲ ਮਿਤੀ 5 ਤੋਂ 6 ਜਨਵਰੀ, 2023 ਨੂੰ ਕੁਦਰਤੀ ਖੇਤੀ ਬਾਬਤ ਸਿਖਲਾਈ ਕੋਰਸ ਦਾ ਆਯੋਜਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਅਤੇ ਪਿੰਡ ਚੱਕ ਸਵਾਨਾ ਵਿਖੇ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਮਾਹਿਰਾਂ ਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਇਸ ਬਾਬਤ ਕੀਤੇ ਜਾ ਰਹੇ ਉਪਰਾਲਿਆਂ, ਖਾਸ ਕਰਕੇ ਭਾਰਤ ਸਰਕਾਰ ਵੱਲੋਂ ਜਲਦ ਸ਼ੁਰੂ ਕੀਤੇ ਜਾ ਰਹੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਬਾਰੇ ਚਾਨਣਾ ਪਾਇਆ।
ਡਾ. ਬੌਂਸ ਨੇ ਇੰਨੋਵੇਟਿਵ ਫਾਰਮਰਸਜ ਐਸੋਸੀਏਸ਼ਨ, (ਰਜਿ.), ਹੁਸ਼ਿਆਰਪੁਰ ਦੇ ਮੈਂਬਰਾਂ ਦੀ ਸ਼ਲਾਘਾ ਵੀ ਕੀਤੀ, ਜੋਕਿ ਲੰਬੇਂ ਸਮੇਂ ਤੋਂ ਹੁਸ਼ਿਆਰਪੁਰ ਜਿਲੇ ਵਿੱਚ ਜੈਵਿਕ ਤੇ ਕੁਦਰਤੀ ਖੇਤੀ (Natural Farming) ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਯੋਗਦਾਨ ਅਦਾ ਕਰ ਰਹੇ ਹਨ।ਉਹਨਾਂ ਇਸ ਬਾਬਤ ਪੂਰੇ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ : ਜਲਦ ਤਿਆਰ ਹੋਵੇਗੀ ਨਵੀਂ ਖੇਤੀਬਾੜੀ ਨੀਤੀ, ਕੁਦਰਤੀ ਖੇਤੀ ਲਈ ਵੀ ਬਣੇਗੀ ਵੱਖਰੀ ਨੀਤੀ: ਧਾਲੀਵਾਲ
ਇਸ ਮੌਕੇ ਡਾ.ਅਮਨਦੀਪ ਸਿੰਘ ਸਿੱਧੂ, ਫਸਲ ਵਿਗਿਆਨੀ, ਸਕੂਲ ਆਫ ਅੋੌਰਗੈਨਿਕ ਫਾਰਮਿੰਗ, ਪੰਜਾਬ ਐੇਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਨੇ ਵਿਸਥਾਰ ਨਾਲ ਜੈਵਿਕ ਖੇਤੀ ਬਾਰੇ ਤਕਨੀਕਾਂ ਅਤੇ ਜੈਵਿਕ ਖੇਤੀ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਪਦਾਰਥਾਂ ਨੂੰ ਤਿਆਰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੀ ਰੂਪ-ਰੇਖਾ ਬਾਰੇ ਵੀ ਜਾਣਕਾਰੀ ਦਿੱਤੀ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਮਾਹਿਰ, ਡਾ. ਸੁਖਵਿੰਦਰ ਸਿੰਘ ਔਲਖ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਅਤੇ ਡਾ. ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਵੀ ਕਿਸਾਨਾਂ ਦੇ ਰੂਬਰੂ ਹੋਏ ਅਤੇ ਜੀਵ-ਅੰਮ੍ਰਿਤ ਅਤੇ ਬੀਜ-ਅੰਮ੍ਰਿਤ ਬਣਾਉਣ ਬਾਰੇ ਵਿਧੀ ਪ੍ਰਦਰਸ਼ਨ ਵੀ ਕੀਤਾ।
ਇਹ ਵੀ ਪੜ੍ਹੋ : PAU ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮੀਟਿੰਗ, ਖੇਤੀਬਾੜੀ ਦੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ
ਸਿਖਲਾਈ ਕੋਰਸ ਦੌਰਾਨ ਇੰਨੋਵੇਟਿਵ ਫਾਰਮਰਸਜ ਐਸੋਸੀਏਸ਼ਨ, (ਰਜਿ.), ਹੁਸ਼ਿਆਰਪੁਰ ਦੇ ਮੈਂਬਰ ਅਤੇ ਜਿਲੇ ਦੇ ਹੋਰ ਅਗਾਂਹਵਧੂ ਕਿਸਾਨ ਵੀ ਮੌਜੂਦ ਸਨ।ਕਿਸਾਨਾਂ ਨੇ ਕੁਦਰਤੀ ਖੇਤੀ ਬਾਬਤ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮਾਹਿਰਾਂ ਨਾਲ ਵਿਚਾਰ ਚਰਚਾ ਵੀ ਕੀਤੀ। ਹਾਜਿਰ ਕਿਸਾਨਾਂ ਨੂੰ ਖੇਤੀ ਸਾਹਿੱਤ ਅਤੇ ਨਿੰਮ ਸਪਰੇਅ ਵੀ ਉਪਲਬਧ ਕਰਵਾਈ ਗਈ।
ਅੰਤ ਵਿੱਚ ਸ਼੍ਰੀ ਨਰਿੰਦਰ ਸਿੰਘ, ਪ੍ਰਧਾਨ, ਇੰਨੋਵੇਟਿਵ ਫਾਰਮਰਸਜ ਐਸੋਸੀਏਸ਼ਨ, (ਰਜਿ.), ਹੁਸ਼ਿਆਰਪੁਰ ਵੱਲੋਂ ਮਾਹਿਰਾਂ ਤੇ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
Summary in English: "Natural Farming" as the Future, Information on making Jiva-amrit and seed-amrit through training