1. Home
  2. ਖਬਰਾਂ

ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਵੇਖੋ ਇਹ ਲਿਸਟ

ਕੱਚੇ ਤੇਲ ਦੀ ਗਿਰਾਵਟ ਦੇ ਵਿਚਕਾਰ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਜਾਨਣ ਲਈ ਇਹ ਲਿਸਟ ਵੇਖੋ

Gurpreet Kaur Virk
Gurpreet Kaur Virk
ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ

ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ

New Rates: ਭਾਰਤੀ ਤੇਲ ਕੰਪਨੀਆਂ ਨੇ ਅੱਜ ਵੀ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹੀ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰਹਿਣਗੀਆਂ ਅਤੇ ਪੈਟਰੋਲ-ਡੀਜ਼ਲ ਫਿਲਹਾਲ ਮਹਿੰਗਾ ਨਹੀਂ ਹੋਵੇਗਾ।

Petrol-Diesel Price: ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਗਿਰਾਵਟ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਲੋਕਾਂ ਦੀਆਂ ਜੇਬਾਂ ਅਜੇ ਵੀ ਖਾਲੀ ਹੋ ਰਹੀਆਂ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਤੇਲ ਦੀਆਂ ਕੀਮਤਾਂ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਇਸ ਤੋਂ ਬਾਅਦ ਹੁਣ ਕੱਚੇ ਤੇਲ ਨੇ ਆਪਣੇ ਨਵੇਂ ਰੇਟ ਜਾਰੀ ਕੀਤੇ ਹਨ।

ਕੱਚੇ ਤੇਲ ਦੇ ਰੇਟ

ਅੱਜ ਸਵੇਰੇ ਯਾਨੀ ਸੋਮਵਾਰ ਨੂੰ ਕੱਚੇ ਤੇਲ ਦਾ ਅਪਡੇਟਿਡ ਰੇਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ ਅਤੇ ਇਸ ਦੇ ਨਾਲ ਹੀ ਡਬਲਯੂਟੀਆਈ ਕਰੂਡ ਦੀ ਕੀਮਤ ਲਗਭਗ 89.65 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਬ੍ਰੈਂਟ ਕਰੂਡ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ, ਜੋ ਪ੍ਰਤੀ ਬੈਰਲ 95.52 ਡਾਲਰ 'ਤੇ ਪਹੁੰਚ ਗਈ ਹੈ। ਇਸ ਗਿਰਾਵਟ ਦੇ ਵਿਚਕਾਰ ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਵੀ ਜਾਰੀ ਕੀਤੀ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ 'ਤੇ ਇੱਕ ਨਜ਼ਰ

ਸਿਟੀ (City)

ਪੈਟਰੋਲ ਦੀ ਕੀਮਤ (price of petrol)

ਡੀਜ਼ਲ ਦੀ ਕੀਮਤ

(diesel price)

ਪੋਰਟ ਬਲੇਅਰ

84.10 ਰੁਪਏ ਪ੍ਰਤੀ ਲੀਟਰ

79.74 ਰੁਪਏ ਪ੍ਰਤੀ ਲੀਟਰ

ਦਿੱਲੀ

96.72 ਰੁਪਏ ਪ੍ਰਤੀ ਲੀਟਰ

89.62 ਰੁਪਏ ਪ੍ਰਤੀ ਲੀਟਰ

ਇਹ ਵੀ ਪੜ੍ਹੋ : ਦਿੱਲੀ 'ਚ ਮੁੜ ਹੋਵੇਗਾ ਕਿਸਾਨ ਅੰਦੋਲਨ? ਸਰਹੱਦਾਂ 'ਤੇ ਸੁਰੱਖਿਆ ਬਲ ਤਾਇਨਾਤ, ਜਾਣੋ ਤਾਜ਼ਾ ਸਥਿਤੀ

ਮੁੰਬਈ

111.35 ਰੁਪਏ ਪ੍ਰਤੀ ਲੀਟਰ

97.28 ਰੁਪਏ ਪ੍ਰਤੀ ਲੀਟਰ

ਚੇਨਈ

102.63 ਰੁਪਏ ਪ੍ਰਤੀ ਲੀਟਰ

94.24 ਰੁਪਏ ਪ੍ਰਤੀ ਲੀਟਰ

ਕੋਲਕਾਤਾ

106.03 ਰੁਪਏ ਪ੍ਰਤੀ ਲੀਟਰ

92.76 ਰੁਪਏ ਪ੍ਰਤੀ ਲੀਟਰ

ਨੋਇਡਾ

96.57 ਰੁਪਏ ਪ੍ਰਤੀ ਲੀਟਰ

89.96 ਰੁਪਏ ਪ੍ਰਤੀ ਲੀਟਰ

ਲਖਨਊ

96.57 ਰੁਪਏ ਪ੍ਰਤੀ ਲੀਟਰ

89.76 ਰੁਪਏ ਪ੍ਰਤੀ ਲੀਟਰ

ਜੈਪੁਰ

108.48 ਰੁਪਏ ਪ੍ਰਤੀ ਲੀਟਰ

93.72 ਰੁਪਏ ਪ੍ਰਤੀ ਲੀਟਰ

ਤਿਰੂਵਨੰਤਪੁਰਮ

107.71 ਰੁਪਏ ਪ੍ਰਤੀ ਲੀਟਰ

96.52 ਰੁਪਏ ਪ੍ਰਤੀ ਲੀਟਰ

ਪਟਨਾ

107.24 ਰੁਪਏ ਪ੍ਰਤੀ ਲੀਟਰ

94.04 ਰੁਪਏ ਪ੍ਰਤੀ ਲੀਟਰ

ਬੈਂਗਲੁਰੂ

101.94 ਰੁਪਏ ਪ੍ਰਤੀ ਲੀਟਰ

87.89 ਰੁਪਏ ਪ੍ਰਤੀ ਲੀਟਰ

ਭੁਵਨੇਸ਼ਵਰ

103.19 ਰੁਪਏ ਪ੍ਰਤੀ ਲੀਟਰ

94.76 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ

96.20 ਰੁਪਏ ਪ੍ਰਤੀ ਲੀਟਰ

84.26 ਰੁਪਏ ਪ੍ਰਤੀ ਲੀਟਰ

ਹੈਦਰਾਬਾਦ

109.66 ਰੁਪਏ ਪ੍ਰਤੀ ਲੀਟਰ

97.82 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ

97.18 ਰੁਪਏ ਪ੍ਰਤੀ ਲੀਟਰ

90.05 ਰੁਪਏ ਪ੍ਰਤੀ ਲੀਟਰ

Summary in English: New rates of petrol and diesel released, see this list

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters