Viruses: ਦੁਨੀਆ ਪਿਛਲੇ 2 ਸਾਲਾਂ ਤੋਂ ਕੋਰੋਨਾ (Corona) ਇਨਫੈਕਸ਼ਨ ਵਰਗੀਆਂ ਕਈ ਤਰ੍ਹਾਂ ਦੀਆਂ ਮਹਾਮਾਰੀਆਂ ਨੂੰ ਝੱਲ ਰਹੀ ਹੈ। ਹਾਲੇ ਕੋਰੋਨਾ ਦੇ ਮਾਮਲੇ ਖ਼ਤਮ ਵੀ ਨਹੀਂ ਹੋਏ ਕਿ ਦੁਨੀਆ ਮੌਂਕੀਪੌਕਸ ਵਾਇਰਸ (Monkeypox Virus) ਦੇ ਲਪੇਟ 'ਚ ਆ ਗਈ। ਜਿਸ ਨੂੰ ਦੇਖਦਿਆਂ ਸ਼ਨੀਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਵਿਸ਼ਵਵਿਆਪੀ ਐਮਰਜੈਂਸੀ ਘੋਸ਼ਿਤ ਕਰਨੀ ਪਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੋਰੋਨਾ ਤੇ ਮੌਂਕੀਪੌਕਸ ਤੋਂ ਬਾਅਦ ਹੁਣ ਦੇਸ਼ 'ਚ ਟੋਮੈਟੋ ਫੀਵਰ (Tomato Fever) ਨੇ ਨਵੀਂ ਆਫ਼ਤ ਖੜੀ ਕਰ ਦਿੱਤੀ ਹੈ। ਦੱਸ ਦੇਈਏ ਕਿ ਕੇਰਲ ਵਿੱਚ ਹੁਣ ਤੱਕ ਟੋਮੈਟੋ ਫੀਵਰ (Tomato Fever) ਦੇ 100 ਮਾਮਲੇ ਸਾਹਮਣੇ ਆ ਚੁੱਕੇ ਹਨ।
Tomato Fever: ਇਸ ਸਮੇਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਤਾਂ ਜੂਝ ਹੀ ਰਹੀ ਹੈ, ਅਜਿਹੇ 'ਚ ਕਈ ਹੋਰ ਬੀਮਾਰੀਆਂ ਵੀ ਇਕ-ਇੱਕ ਕਰ ਕੇ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਲਗਾਤਾਰ ਡਰ ਬਣਿਆ ਹੋਇਆ ਹੈ। ਕੋਰੋਨਾ ਤੋਂ ਬਾਅਦ ਮੌਂਕੀਪੌਕਸ ਤੇ ਹੁਣ ਟੋਮੈਟੋ ਫੀਵਰ (Tomato Fever) ਇਨ੍ਹਾਂ ਵਿਚੋਂ ਇਕ ਹੈ। ਇਸ ਲੇਖ ਰਾਹੀਂ, ਅਸੀਂ ਟੋਮੈਟੋ ਫੀਵਰ (Tomato Fever) ਬਾਰੇ ਵਿਸਥਾਰ ਨਾਲ ਜਾਣਾਂਗੇ, ਜਿਸ ਵਿੱਚ ਅਸੀਂ ਟੋਮੈਟੋ ਫੀਵਰ ਦੇ ਲੱਛਣਾਂ, ਕਾਰਨਾਂ ਅਤੇ ਸਭ ਤੋਂ ਮਹੱਤਵਪੂਰਨ ਇਸ ਦੇ ਇਲਾਜ ਬਾਰੇ ਗੱਲ ਕਰਾਂਗੇ।
ਟੋਮੈਟੋ ਫੀਵਰ ਕੀ ਹੈ ?
ਇਸ ਵਾਇਰਲ ਬਿਮਾਰੀ ਨੂੰ 'ਟੋਮੈਟੋ ਫੀਵਰ' ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਵਿਚ ਲਾਲ ਧੱਫੜ ਅਤੇ ਛਾਲੇ ਦੇਖੇ ਗਏ ਹਨ, ਜੋ ਟਮਾਟਰਾਂ ਵਾਂਗ ਲਾਲ ਹੁੰਦੇ ਹਨ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਸ ਬਿਮਾਰੀ ਨੂੰ 'ਟੋਮੈਟੋ ਫਲੂ' ਵੀ ਕਿਹਾ ਜਾਂਦਾ ਹੈ ਪਰ ਇਹ ਬਿਮਾਰੀ ਕੋਰੋਨਾ ਜਿੰਨੀ ਖ਼ਤਰਨਾਕ ਨਹੀਂ ਹੈ।
ਟੋਮੈਟੋ ਫੀਵਰ ਦੇ ਕਾਰਨ ?
● ਬਿਮਾਰੀ ਦੇ ਕਾਰਨ ਅਜੇ ਵੀ ਅਣਜਾਣ ਹਨ।
● ਕਈ ਮਾਹਿਰ ਇਸ ਪਿੱਛੇ ਡੇਂਗੂ ਜਾਂ ਚਿਕਨਗੁਨੀਆ ਦਾ ਕਾਰਨ ਦੱਸ ਰਹੇ ਹਨ।
● ਟੋਮੈਟੋ ਫੀਵਰ ਨੂੰ ਵਾਇਰਲ ਲਾਗ ਦਾ ਇੱਕ ਦੁਰਲੱਭ ਰੂਪ ਮੰਨਿਆ ਜਾਂਦਾ ਹੈ।
● ਵਿਗਿਆਨੀਆਂ ਨੇ ਇਹ ਤੈਅ ਕੀਤਾ ਹੈ ਕਿ ਇਹ ਬੁਖਾਰ ਇੱਕ ਵਾਇਰਸ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ।
● ਟੋਮੈਟੋ ਫੀਵਰ ਇੱਕ ਕਿਸਮ ਦਾ ਫਲੂ ਹੈ ਜੋ ਸਿਰਫ ਛੋਟੇ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ।
● ਫਿਲਹਾਲ, ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Monkeypox Virus: ਕੋਰੋਨਾ ਤੋਂ ਬਾਅਦ ਦੇਸ਼ 'ਚ ਮੌਂਕੀਪੌਕਸ ਦੀ ਦਹਿਸ਼ਤ, ਦੇਸ਼ 'ਚ ਸੰਕਰਮਿਤਾਂ ਦੀ ਗਿਣਤੀ ਹੋਈ 4
ਟਮਾਟਰ ਫਲੂ ਦੇ ਲੱਛਣ ?
● ਧੱਫੜ
● ਚਮੜੀ ਦੀ ਜਲਣ
● ਡੀਹਾਈਡਰੇਸ਼ਨ
● ਥਕਾਵਟ
● ਜੋੜਾਂ ਦਾ ਦਰਦ
● ਪੇਟ ਵਿੱਚ ਕੜਵੱਲ
● ਮਤਲੀ
● ਉਲਟੀ ਆਉਣਾ
● ਦਸਤ
● ਖੰਘ
● ਵਗਦਾ ਨੱਕ
● ਤੇਜ਼ ਬੁਖਾਰ
● ਸਰੀਰ ਵਿੱਚ ਦਰਦ
ਟੋਮੈਟੋ ਫੀਵਰ ਦਾ ਇਲਾਜ ?
● ਡਾਕਟਰਾਂ ਨੇ ਚੰਗਾ ਅਤੇ ਸਾਫ਼ ਭੋਜਨ ਖਾਣ ਦੀ ਸਲਾਹ ਦਿੱਤੀ ਹੈ।
● ਸੰਕਰਮਿਤ ਲੋਕਾਂ ਨੂੰ ਆਪਣੇ ਛਾਲਿਆਂ ਨੂੰ ਖੁਰਕਣ ਤੋਂ ਬਚਣਾ ਚਾਹੀਦਾ ਹੈ
● ਸਾਫ-ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
● ਇਸ ਅਵਸਥਾ ਵਿੱਚ ਜਿੰਨਾ ਹੋ ਸਕੇ ਆਰਾਮ ਕਰੋ ਅਤੇ ਖੂਬ ਪਾਣੀ ਪੀਓ।
● ਜੇਕਰ ਇਨਫੈਕਸ਼ਨ ਜ਼ਿਆਦਾ ਵੱਧ ਰਿਹਾ ਹੈ, ਤਾਂ ਤੁਰੰਤ ਡਾਕਟਰ ਕੋਲ ਜਾਓ।
Summary in English: New Virus: After Corona and monkeypox, the havoc of tomato fever, know the cause, symptoms and treatment