ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜੈਵਿਕ ਖੇਤੀ `ਚ ਕਿਸਾਨਾਂ ਦੀ ਮਦਦ ਕਰਨ ਲਈ ਐੱਨ.ਐੱਮ.ਐੱਨ.ਐੱਫ ਨਾਂ ਦਾ ਇੱਕ ਪੋਰਟਲ ਲਾਂਚ ਕੀਤਾ। ਨਵੀਂ ਦਿੱਲੀ ਵਿਖੇ ਖੇਤੀਬਾੜੀ ਮਿਸ਼ਨ ਦੀ ਪਹਿਲੀ ਸਟੀਅਰਿੰਗ ਕਮੇਟੀ ਦੀ ਮੀਟਿੰਗ `ਚ ਖੇਤੀਬਾੜੀ ਮੰਤਰਾਲੇ ਦੁਆਰਾ ਨੈਸ਼ਨਲ ਮਿਸ਼ਨ ਫੌਰ ਨੈਚੁਰਲ ਫਾਰਮਿੰਗ (NMNF) ਮਿਸ਼ਨ ਦਾ ਐਲਾਨ ਕੀਤਾ ਗਿਆ। ਮੀਟਿੰਗ `ਚ ਕੇਂਦਰੀ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ, ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਉੱਤਰ ਪ੍ਰਦੇਸ਼ ਦੇ ਖੇਤੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਪੋਰਟਲ `ਚ ਮਿਸ਼ਨ ਪ੍ਰੋਫਾਈਲ, ਸਰੋਤ, ਖੇਤੀਬਾੜੀ `ਚ ਤਰੱਕੀ, ਕਿਸਾਨ ਰਜਿਸਟ੍ਰੇਸ਼ਨ ਤੇ ਬਲੌਗ ਆਦਿ ਬਾਰੇ ਸਾਰੀ ਜਾਣਕਾਰੀ ਸ਼ਾਮਲ ਹੈ। ਕਿਸਾਨ ਇਸ http://naturalfarming.dac.gov.in ਵੈੱਬਸਾਈਟ 'ਤੇ ਕਲਿੱਕ ਕਰਕੇ ਪੋਰਟਲ 'ਤੇ ਜਾ ਸਕਦੇ ਹਨ। ਇਹ ਵੈੱਬਸਾਈਟ ਦੇਸ਼ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਉਤਸ਼ਾਹਿਤ ਕਰੇਗੀ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਦੇਸ਼ `ਚ ਜੈਵਿਕ ਖੇਤੀ ਦੇ ਮਿਸ਼ਨ ਨੂੰ ਸਾਰਿਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾਵੇਗਾ। ਇਸ ਸਬੰਧ `ਚ ਖੇਤੀਬਾੜੀ ਮੰਤਰੀ ਤੋਮਰ ਨੇ ਅਧਿਕਾਰੀਆਂ ਨੂੰ ਸੂਬਾ ਸਰਕਾਰਾਂ ਤੇ ਕੇਂਦਰੀ ਵਿਭਾਗਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਲਈ ਆਪਣੀ ਉਪਜ ਵੇਚਣਾ ਆਸਾਨ ਹੋ ਸਕੇ।
ਕਮੇਟੀ ਵਿੱਚ ਸ਼ਾਮਲ ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੋਡਮੈਪ (Roadmap) ਤਿਆਰ ਕੀਤਾ ਹੈ। ਇਸ `ਚ ਸਹਿਕਾਰ ਭਾਰਤੀ ਨਾਲ ਹੋਏ ਸਮਝੌਤੇ ਤਹਿਤ ਪਹਿਲੇ ਪੜਾਅ `ਚ 75 ਸਹਿਕਾਰ ਗੰਗਾ ਪਿੰਡਾਂ ਦੀ ਪਛਾਣ ਕਰਕੇ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜੈਵਿਕ ਖੇਤੀ ਕਰਕੇ ਲੈਣੇ ਹਨ 12,200 ਰੁਪਏ ਪ੍ਰਤੀ ਹੈਕਟੇਅਰ, ਤਾਂ ਛੇਤੀ ਕਰੋ ਇਸ ਸਕੀਮ ਵਿੱਚ ਆਵੇਦਨ
ਯੂਪੀ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਮਾਮੀ ਗੰਗੇ ਪ੍ਰੋਜੈਕਟ ਦੇ ਤਹਿਤ ਸੂਬੇ `ਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਸਟਰ ਪਲਾਨ ਤਿਆਰ ਕਰਕੇ ਕੰਮ ਕੀਤਾ ਜਾ ਰਿਹਾ ਹੈ।
ਕਮੇਟੀ ਨੇ ਦੱਸਿਆ ਕਿ ਦਸੰਬਰ 2011 ਤੋਂ ਹੁਣ ਤੱਕ 17 ਸੂਬਿਆਂ `ਚ 4.78 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਜੈਵਿਕ ਪ੍ਰਾਜੈਕਟਾਂ `ਚ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ 7.33 ਲੱਖ ਕਿਸਾਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ। ਪਿੰਡਾਂ `ਚ ਸਫ਼ਾਈ ਤੇ ਪ੍ਰੋਜੈਕਟ ਸਿਖਲਾਈ ਲਈ 23 ਹਜ਼ਾਰ ਤੋਂ ਵੱਧ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਚਾਰ ਸੂਬਿਆਂ `ਚ ਗੰਗਾ ਨਦੀ ਦੇ ਕੰਢੇ 1.48 ਲੱਖ ਹੈਕਟੇਅਰ ਰਕਬੇ `ਚ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।
Summary in English: NMNF Portal Launch: Organic farming got a boost, the government launched the portal