ਪੰਜਾਬ ਅਸੈਂਬਲੀ ਚੋਣ (Punjab Assembly Election 2022) ਵਿਚ ਫਰੀਦਕੋਟ (Faridkot) ਸੀਟ ਇਨ੍ਹਾਂ ਦਿੰਨਾ ਵਿਚ ਰਾਜਨੀਤਿਕ ਸਿਆਸਤ ਦਾ ਅਖਾੜਾ ਬਣੀ ਹੋਈ ਹੈ। ਅਕਾਲੀ ਦਲ (SAD),ਆਪਣੀ ਵਿਰੋਧੀ ਆਮ ਆਦਮੀ ਪਾਰਟੀ (ਆਪ) ਨੂੰ ਰੱਦ ਕੀਤੇ ਗਏ ਉਮੀਦਵਾਰਾਂ ਦੀ ਵਾਸ਼ਿੰਗ ਮਸ਼ੀਨ ਦੱਸ ਕੇ ਖਾਰਜ ਕਰਨ ਵਿਚ ਲੱਗੇ ਹਨ । ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਬਾਕੀ ਸਾਰੀਆਂ ਪਾਰਟੀਆਂ ਨੂੰ ਨਸ਼ੇ ਦੇ ਸੌਦਾਗਰ ਦੱਸ ਕੇ ਪੰਜਾਬ ਨੂੰ ਜਿੱਤਣ ਦੀ ਜੁਗਤ ਵਿਚ ਲੱਗੇ ਹੋਏ ਹਨ ।
ਤਿੰਨੋ ਪਾਰਟੀਆਂ ਦੇ ਵਿਚਕਾਰ ਫਸੀ ਹੋਈ ਹੈ ਸੀਟ
ਇਨ੍ਹਾਂ ਦਿੰਨਾ ਦੇ ਵਿਚ ਕਾਂਗਰਸ ਇਸ ਸੀਟ ਤੇ ਆਪਣੀ ਲੜਾਈ ਬਚਾਉਣ ਦੀ ਜੁਗਤ ਵਿਚ ਲੱਗੀ ਹੋਈ ਹੈ । ਤਿੰਨਾਂ ਪਾਰਟੀਆਂ ਦੇ ਵਿਚ ਇਸ ਖਿੱਚੋਤਾਣ ਵਿੱਚ ਸੀਟ ਫਸਦੀ ਨਜ਼ਰ ਆ ਰਹੀ ਹੈ। ਭਾਵ ਇਹ ਕਿ ਇਥੇ ਬਹੁਮਤ ਹਰ ਕਿਸੀ ਨੂੰ ਦੂਰ ਵਖਾਈ ਦੇ ਰਹੀ ਹੈ ।
ਫਰੀਦਕੋਟ ਦੀ ਸੀਟ ਤੇ ਕੁਝ ਅਜਿਹਾ ਦੀ ਹਾਲ ਹੈ । ਨੇਤਾ ਪਿੰਡ ਵਿਚ ਜਾਕੇ ਹੱਥ ਜੋੜ ਰਹੇ ਹਨ । ਅਤੇ ਵੋਟ ਦੇ ਲਈ ਵਾਧਿਆਂ ਦੀ ਬਰਸਾਤ ਕਰ ਰਹੇ ਹਨ । ਹਾਲਾਂਕਿ ਅੰਦਰੋਂ ਸਬ ਡਰੇ ਹੋਏ ਹਨ ।
ਰੱਦ ਹੋਏ ਉਮੀਦਵਾਰਾਂ ਦੀ ਵਾਸ਼ਿੰਗ ਮਸ਼ੀਨ ਹੈ' ਆਮ ਆਦਮੀ ਪਾਰਟੀ
ਇਸ ਸੀਟ ਤੇ ਚੋਣ ਲੱੜ ਰਹੇ ਸ਼੍ਰੋਮਣੀ ਅਕਾਲੀ ਦਲ (SAD) ਦੇ ਮੈਂਬਰ ਪਰਮਬੰਸ ਸਿੰਘ ਰੋਮਾਣਾ ਭਾਵ ਬੰਟੀ ਰੋਮਾਣਾ ਪਿਛਲੀ ਬਾਰ ਤੀਜੇ ਨੰਬਰ ਤੇ ਰਹੇ ਸਨ । ਇਸ ਵਾਰ ਵੀ ਚੋਣਾਂ ਦੇ ਮੈਦਾਨ ਵਿਚ ਉੱਤਰੇ ਹਨ। ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਂਨੇ ਖਾਰਜ ਕਰ ਰਹੇ ਹਨ । ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਰੱਦ ਹੋਏ ਉਮੀਦਵਾਰਾਂ ਦੀ ਵਾਸ਼ਿੰਗ ਮਸ਼ੀਨ ਦੱਸ ਰਹੇ ਹਨ ।
25 ਸਾਲਾਂ ਤੋਂ ਜਿੱਤ ਦੁਹਰਾ ਨਹੀਂ ਸਕੇ ਉਮੀਦਵਾਰ
ਪਿਛਲੇ 5 ਚੋਣ ਭਾਵ 25 ਸਾਲਾਂ ਵਿਚ ਕੋਈ ਵੀ ਪਾਰਟੀ ਇਥੇ ਜਿੱਤ ਦੁਹਰਾ ਨਹੀਂ ਪਾਈ ਹੈ । 1997 ਤੋਂ SAD ਅਤੇ ਕਾਂਗਰਸ ਦੇ ਵਿੱਚ ਹਾਰ-ਜਿੱਤ ਦਾ ਖੇਲ ਜਾਰੀ ਹੈ । ਇਸ ਵਾਰ ਆਮ ਆਦਮੀ ਪਾਰਟੀ ਵੀ ਜੋਰਾਂ ਸ਼ੋਰਾਂ ਤੋਂ ਮੈਦਾਨ ਵਿਚ ਹੈ । ਪਿੰਡ ਵਿਚ ਦਲਿਤ ਵੋਟ ਬੈਂਕ ਤੇ AAP ਦੀ ਖਾਸ ਨਜ਼ਰ ਹੈ ।
ਫਰੀਦਕੋਟ (Faridkot) ਦੇ ਪਿੰਡ ਪੰਜਾਬ ਦੇ ਜਿਆਦਾਤਰ ਪਿੰਡਾਂ ਦੇ ਤਰ੍ਹਾਂ ਵਿਕਸਤ ਨਜ਼ਰ ਆਉਂਦੇ ਹਨ । ਬਿਜਲੀ, ਪਾਣੀ ਅਤੇ ਸੜਕ ਵਰਗੀ ਕੋਈ ਸਮਸਿਆਵਾਂ ਨਹੀਂ ਹੈ । ਪਰ ਸਿੱਖਿਆ ਇਕ ਸਮੱਸਿਆ ਹੈ । ਇਥੇ ਸਕੂਲ ਘੱਟ ਹਨ ਅਤੇ ਦੁੱਜੀ ਵੱਡੀ ਸਮੱਸਿਆ ਬੇਰੋਜਗਾਰੀ ਦੀ ਹੈ ।
2 ਲੱਖ ਹੈ ਫਰੀਦਕੋਟ ਦੀ ਅਬਾਦੀ
ਕੁੱਲ ਮਿਲਾਕੇ ਇਹ ਇਤਿਹਾਸਕ ਸ਼ਹਿਰ ਤਿੰਨ ਤਰਫ ਤੋਂ ਮੁਕਾਬਲੇ ਵਿਚ ਫੱਸਿਆ ਹੈ। ਫਰੀਦਕੋਟ ਸੀਟ ਦੀ ਅਬਾਦੀ ਲਗਭਗ 2 ਲੱਖ ਹੈ । ਪੰਜਾਬ ਦੀ ਇਸ ਸੀਟ ਦੇ ਤਿੰਨੋ ਉਮੀਦਵਾਰ ਪਿਛਲੇ ਚੋਣ ਵਿਚ ਵੀ ਮੈਦਾਨ ਵਿਚ ਸੀ । ਪਰ ਗੱਠਜੋੜ ਵੱਖ ਸੀ ।
ਹੁਣ ਕਾਂਗਰਸ ਵਿਚ ਕੈਪਟਨ ਨਹੀਂ ਹੈ । ਅਕਾਲੀ ਦਲ ਬੀਜੇਪੀ ਦੇ ਨਾਲ ਨਹੀਂ ਹੈ । ਕਿਸਾਨਾਂ ਦਾ ਵੱਖ ਮੋਰਚਾ ਹੈ । ਇਸਲਈ ਨਤੀਜਾ ਸੁਖਣਾ ਤੇ ਨਿਰਭਰ ਹੈ । ਬਾਬਾ ਫ਼ਰੀਦ ਕਿਸਦੀ ਮੁਰਾਦ ਪੂਰੀ ਕਰਦੇ ਹਨ । ਇਸ ਦੇ ਲਈ ਇੰਤਜਾਰ ਕਰਨਾ ਹੋਵੇਗਾ ।
ਪਿਛਲੀ ਵਾਰ ਕਾਂਗਰਸ ਨੇ ਮਾਰੀ ਸੀ ਬਾਜੀ
ਇਸ ਸੀਟ ਤੇ ਸਾਲ 2017 ਵਿਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ 11659 ਦੇ ਅੰਤਰ ਤੋਂ ਜਿੱਤ ਹਾਸਲ ਕਿੱਤੀ ਸੀ । ਉਨ੍ਹਾਂ ਨੇ ਚੋਣਾਂ ਵਿਚ ਲਗਭਗ 51026 ਵੋਟ ਮਿੱਲੇ ਸਨ । ਆਮ ਆਦਮੀ ਪਾਰਟੀ (AAP) ਦੇ ਗੁਦੀਪ ਸਿੰਗ ਸੇਖੋਂ ਨੂੰ ਕਰੀਬ 39367 ਵੋਟ ,ਮਿੱਲੇ ਤਾਂ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਣਾ (ਬੰਟੀ) ਨੂੰ 33612 ਵੋਟ ਹਾਸਲ ਹੋਏ ਸਨ ।
ਇਹ ਵੀ ਪੜ੍ਹੋ : SBI ਕਿਸਾਨ ਕ੍ਰੈਡਿਟ ਕਾਰਡ ਲਈ ਇਹਦਾ ਦਿਓ ਅਰਜ਼ੀ? ਪੜ੍ਹੋ ਪੂਰੀ ਪ੍ਰਕਿਰਿਆ
Summary in English: No party has been able to repeat the victory in Faridkot seat, will the record be broken this time?