ਉੱਤਰੀ ਭਾਰਤ ਵਿੱਚ ਗਰਮੀ ਨੇ ਤਬਾਹੀ ਮਚਾ ਦਿੱਤੀ ਹੈ। ਬੇਸ਼ਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਲਕੀ ਬੱਦਲਵਾਹੀ ਕਾਰਨ ਲੂ ਅਤੇ ਗਰਮੀ ਤੋਂ ਰਾਹਤ ਮਿਲੀ ਹੈ। ਪਰ ਮੌਸਮ ਵਿਭਾਗ ਨੇ ਹਾਲੇ ਕੁੱਝ ਸੂਬਿਆਂ ਵਿੱਚ ਭਿਆਨਕ ਗਰਮੀ ਦੀ ਚੇਤਾਵਨੀ ਦਿੱਤੀ ਹੈ। ਪੜੋ ਪੂਰੀ ਖ਼ਬਰ...
ਸਮੁੱਚਾ ਉੱਤਰ ਭਾਰਤ ਭਿਆਨਕ ਗਰਮੀ ਕਾਰਨ ਤੱਪ ਰਿਹਾ ਹੈ। ਦਿਨੋਂ-ਦਿਨ ਵੱਧਦੀ ਗਰਮੀ ਤੋਂ ਲੋਕ ਖੱਜਲ-ਖੁਆਰ ਹੋ ਰਹੇ ਹਨ। ਆਲਮ ਇਹ ਬਣ ਗਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ ਧੱਕੇ ਰਹਿਣ ਨੂੰ ਮਜਬੂਰ ਹਨ। ਇਸਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਗਰਮੀ ਨਾਲ ਹਾਲੋ-ਬੇਹਾਲ ਹੋ ਰਹੇ ਲੋਕ ਨਾਂ ਤਾਂ ਖਾਣ ਵੱਲ ਧਿਆਨ ਦੇ ਪਾ ਰਹੇ ਹਨ ਅਤੇ ਨਾਂ ਹੀ ਆਪਣੀ ਨੀਂਦ ਪੂਰੀ ਕਰ ਪਾ ਰਹੇ ਹਨ। ਦਿਨ-ਰਾਤ ਬੇਚੈਨੀ ਲੱਗੀ ਰਹਿੰਦੀ ਹੈ, ਜਿਸਦੇ ਚਲਦਿਆਂ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਵੱਖ-ਵੱਖ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ, ਸਰੀਰ ਨੂੰ ਠੰਡਾ ਰੱਖਣ ਵਾਲਿਆਂ ਇਹ ਚੀਜ਼ਾਂ ਉਸ ਵੇਲੇ ਤੱਕ ਤਾਂ ਸਹੀ ਵਿਕਲਪ ਹੋ ਸਕਦੀਆਂ ਹਨ, ਪਰ ਜੇਕਰ ਲੰਬੇ ਸਮੇਂ ਦਾ ਸੋਚੀਏ ਤਾਂ ਇਹ ਸਰੀਰ ਨੂੰ ਵੱਡਾ ਨੁਕਸਾਨ ਦੇਣ ਲਈ ਤਿਆਰ ਹਨ।
ਮੌਸਮ ਵਿਭਾਗ ਦੀ ਮੰਨੀਏ ਤਾਂ ਗਰਮੀ ਤੋਂ ਰਾਹਤ ਮਿਲਣ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ। ਅਪ੍ਰੈਲ ਮਹੀਨੇ ਦੌਰਾਨ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਗਰਮ ਹਵਾਵਾਂ ਚਲਣ ਦਾ ਖ਼ਦਸ਼ਾ ਹੈ। ਜਦਕਿ, ਪੱਛਮੀ ਰਾਜਸਥਾਨ 'ਚ 12 ਤੋਂ 14 ਅਪ੍ਰੈਲ ਤੱਕ ਲੋਕਾਂ ਨੂੰ ਅੱਤ ਦੀ ਗਰਮੀ ਝੱਲਣੀ ਪਵੇਗੀ। ਨਾਲ ਹੀ, ਪੰਜਾਬ-ਹਰਿਆਣਾ ਨੂੰ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਰਾਜਸਥਾਨ ਵਿੱਚ ਬੱਦਲਵਾਹੀ
ਪਿਛਲੇ ਕੁੱਝ ਦਿਨਾਂ ਤੋਂ ਅੱਤ ਦੀ ਗਰਮੀ ਝੱਲ ਰਹੇ ਰਾਜਸਥਾਨ ਦੇ ਲੋਕਾਂ ਨੂੰ ਥੋੜੀ ਰਾਹਤ ਨਸੀਬ ਹੋਈ ਹੈ। ਦਰਅਸਲ, ਪੱਛਮੀ ਗੜਬੜੀ ਕਾਰਣ ਇੱਥੇ ਬੱਦਲਵਾਹੀ ਦਾ ਮਾਹੌਲ ਹੈ, ਜਿਸਦੇ ਚਲਦਿਆਂ ਲੋਕ ਸੁਖ ਦਾ ਸਾਂਹ ਲੈ ਰਹੇ ਹਨ।
ਗਰਮੀ ਦੀ ਲਪੇਟ ਵਿੱਚ ਪੰਜਾਬ-ਹਰਿਆਣਾ
ਪੰਜਾਬ-ਹਰਿਆਣਾ ਵਿੱਚ ਗਰਮੀ ਆਪਣਾ ਕਹਿਰ ਬਰਪਾ ਰਹੀ ਹੈ। ਦੋਵੇਂ ਸੂਬਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਹਰਿਆਣਾ ਦੇ ਫਰੀਦਾਬਾਦ ਦੇ ਬੋਪਣੀ ਵਿੱਚ ਤਾਪਮਾਨ 45.3 ਡਿਗਰੀ ਰਹਿਣ ਦਾ ਖ਼ਦਸ਼ਾ ਹੈ। ਜਦਕਿ, ਸੂਬੇ ਦੇ ਗੁਰੂਗ੍ਰਾਮ ਅਤੇ ਹਿਸਾਰ ਵਿੱਚ ਵੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਬਠਿੰਡਾ ਸਬ ਤੋਂ ਜਿਆਦਾ ਗਰਮ ਰਿਹਾ, ਜਿੱਥੇ ਵੱਧ ਤਾਪਮਾਨ 43.4 ਡਿਗਰੀ ਦਰਜ ਕੀਤਾ ਗਿਆ ਹੈ।
ਬੱਦਲਵਾਈ ਕਾਰਨ ਦਿੱਲੀ ਨੂੰ ਰਾਹਤ
ਦਿੱਲੀ ਵਾਸੀਆਂ ਲਈ ਬੱਦਲਵਾਹੀ ਖੁਸ਼ੀ ਲੈ ਕੇ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੱਦਲਵਾਈ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਦੱਸ ਦਈਏ ਕਿ ਬੀਤੇ ਦਿਨ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਫਿਲਹਾਲ, ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੱਛਮੀ ਗੜਬੜੀ 12 ਤੋਂ 15 ਅਪ੍ਰੈਲ ਦਰਮਿਆਨ ਦੋ ਵਾਰ ਸਰਗਰਮ ਰਹੇਗੀ, ਜਿਸ ਕਾਰਨ 13 ਤੋਂ 17 ਅਪ੍ਰੈਲ ਦਰਮਿਆਨ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਪੀਓ ਇਹ 5 ਤਰ੍ਹਾਂ ਦੇ ਆਯੁਰਵੈਦਿਕ ਸ਼ਰਬਤ
ਇਨ੍ਹਾਂ ਸੂਬਿਆਂ ਨੂੰ ਨਹੀਂ ਮਿਲੇਗੀ ਗਰਮੀ ਤੋਂ ਰਾਹਤ
ਮੌਸਮ ਵਿਭਾਗ ਦੀ ਮੰਨੀਏ ਤਾਂ ਹਰਿਆਣਾ, ਪਛੱਮੀ ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗਢ਼, ਪਛੱਮੀ ਮੱਧ-ਪ੍ਰਦੇਸ਼ ਅਤੇ ਗੁਜਰਾਤ ਦੇ ਜਿਆਦਾਤਰ ਸ਼ਹਿਰਾਂ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ।
Summary in English: North India scorched by extreme heat! Get to know your city!