ਪੀਏਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵਿੱਚ ਬੈਚ 75-76 ਦੇ ਵਿਦਿਆਰਥੀਆਂ ਦੀ ਮਿਲਣੀ ਆਯੋਜਿਤ ਕੀਤੀ ਗਈ।
ਪੀਏਯੂ (PAU) ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਜਿਸ ਨੂੰ ਪਹਿਲਾਂ ਬਿਜ਼ਨਸ ਮੈਨੇਜਮੈਂਟ ਵਿਭਾਗ ਵਜੋਂ ਜਾਣਿਆ ਜਾਂਦਾ ਸੀ, ਦੇ ਬੈਚ 75-76 ਦੇ ਵਿਦਿਆਰਥੀਆਂ ਦੀ ਮਿਲਣੀ ਬੀਤੇ ਦਿਨੀਂ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਕੀ ਕੁਝ ਰਿਹਾ ਖ਼ਾਸ, ਇਸ ਲੇਖ ਰਾਹੀਂ ਜਾਣੋ ਪੂਰਾ ਵੇਰਵਾ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਸਾਬਕਾ ਵਿਦਿਆਰਥੀਆਂ ਨਾਲ ਮੁੜ ਜੁੜਨ ਅਤੇ ਉਨ੍ਹਾਂ ਦੀ ਸਫਲਤਾ ਅਤੇ ਵੱਖ-ਵੱਖ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ ਸੀ। ਬਿਜ਼ਨਸ ਸਟੱਡੀਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ 75-76 ਦੇ ਬੈਚ ਦਾ ਰਵਾਇਤੀ ਫੁਲਕਾਰੀ ਅਤੇ ਫੁੱਲਾਂ ਨਾਲ ਵਿਸ਼ੇਸ਼ ਸਵਾਗਤ ਕੀਤਾ ਗਿਆ।
ਸਾਰੇ ਸਾਬਕਾ ਵਿਦਿਆਰਥੀ ਡਾਇਰੈਕਟਰ ਦਫ਼ਤਰ ਵਿੱਚ ਇਕੱਠੇ ਹੋਏ, ਆਪਣੀ ਜਾਣ-ਪਛਾਣ ਕਰਵਾਈ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਚਾਹ ਤੋਂ ਬਾਅਦ ਕੇਕ ਕੱਟਣ ਦੀ ਰਸਮ ਹੋਈ। ਬਾਅਦ ਵਿੱਚ ਸਾਬਕਾ ਵਿਦਿਆਰਥੀਆਂ ਨੂੰ ਤਕਨੀਕੀ ਸੈਸ਼ਨ ਲਈ ਕੁਲਵੰਤ ਸਿੰਘ ਵਿਰਕ ਆਡੀਟੋਰੀਅਮ ਵਿੱਚ ਲਿਜਾਇਆ ਗਿਆ।
ਇਹ ਵੀ ਪੜ੍ਹੋ: ਪੀ.ਏ.ਯੂ. ਦੇ ਵਾਈਸ ਚਾਂਸਲਰ ਦਾ ਕਿਸਾਨਾਂ ਨੂੰ ਸੁਨੇਹਾ, ਕਿਸਾਨ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਦੇਣ ਤਰਜੀਹ
ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਸਾਰੇ ਪਤਵੰਤਿਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਡਾ. ਸੁਰਿੰਦਰ ਬੀਰ ਸਿੰਘ, ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ, ਬੈਚ 75-76 ਦੇ ਸਾਬਕਾ ਵਿਦਿਆਰਥੀ ਨੇ ਆਪਣੀ ਅਤੇ ਆਪਣੇ ਸਾਰੇ ਬੈਚ ਸਾਥੀਆਂ ਦੀ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ, ਜਾਣ-ਪਛਾਣ ਦਾ ਅਗਲਾ ਸੈਸ਼ਨ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਦੀ ਸਫਲਤਾ ਦੇ ਸਫ਼ਰ ਨੂੰ ਸਾਂਝਾ ਕੀਤਾ ਗਿਆ ਅਤੇ ਹਰੇਕ ਸਾਬਕਾ ਵਿਦਿਆਰਥੀ ਨਾਲ ਇੱਕ ਤੋਂ ਇੱਕ ਗੱਲਬਾਤ ਸ਼ੁਰੂ ਕੀਤੀ ਗਈ।
ਇਸ ਮੀਟਿੰਗ ਵਿੱਚ ਵੱਖ-ਵੱਖ ਪ੍ਰਮੁੱਖ ਸਾਬਕਾ ਵਿਦਿਆਰਥੀ ਸਨ। ਜਿਨ੍ਹਾਂ ਵਿਚ ਪ੍ਰਿਥੀਪਾਲ ਭੱਲਾ, ਐਸ.ਆਰ.ਸ਼ਰਮਾ, ਸੁਰਿੰਦਰ ਬੀਰ ਸਿੰਘ, ਅਮਰਜੀਤ ਸਿੰਘ ਬਲਗੀਰ, ਡੀ.ਐਸ. ਕਾਹਲੋਂ, ਕੇ.ਐਨ.ਸੀ. ਪੂੰਜਾ, ਪੀ.ਕੇ.ਸ਼ਰਮਾ, ਮਨੂ ਕੁਮਾਰ।
ਇਹ ਵੀ ਪੜ੍ਹੋ: ਪੀਏਯੂ ਦੇ ਭੋਜਨ ਤੇ ਪੋਸ਼ਣ ਮਾਹਿਰ ਨੇ 22ਵੀਂ ਇੰਟਰਨੈਸ਼ਨਲ ਕਾਂਗਰਸ ਆਫ ਨਿਊਟ੍ਰੀਸ਼ਨ ਵਿੱਚ ਦਿੱਤਾ ਭਾਸ਼ਣ
ਉਨ੍ਹਾਂ ਦੀ ਸਫਲਤਾ ਅਤੇ ਮਿਹਨਤ ਦੇ ਸਫ਼ਰ ਬਾਰੇ ਸੁਣਨਾ ਬਹੁਤ ਮਾਣ ਵਾਲਾ ਪਲ ਸੀ। ਨਾਲ ਹੀ, ਉਨ੍ਹਾਂ ਦੀ ਯੂਨੀਵਰਸਿਟੀ ਅਤੇ ਸਟਾਫ ਪ੍ਰਤੀ ਸਤਿਕਾਰ ਦੀਆਂ ਭਾਵਨਾਵਾਂ ਵੀ ਉਸ ਸਮੇਂ ਝਲਕਦੀਆਂ ਸਨ। ਸਾਬਕਾ ਵਿਦਿਆਰਥੀਆਂ ਨੇ ਵਿਤਰਣ ਕੜੀ ਪ੍ਰਬੰਧਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਇਸ ਨੂੰ ਵਿਦਿਆਰਥੀਆਂ ਲਈ ਇੱਕ ਕੋਰਸ ਵਜੋਂ ਲਾਉਣ ਦਾ ਸੁਝਾਅ ਦਿੱਤਾ। ਨਾਲ ਹੀ ਸ਼੍ਰੀ ਰਾਮ ਲੈਕਚਰ ਲੜੀ ਨੂੰ ਸੋਧਣ ਦਾ ਸੁਝਾਅ ਦਿੱਤਾ। ਸੈਸ਼ਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਸਾਬਕਾ ਵਿਦਿਆਰਥੀਆਂ ਲਈ ਗੀਤ ਗਾਏ।
Summary in English: NOSTALGIC MOMENTS SHARED AT ALUMNI MEET OF PAU’S AGRI-BUSINESS SCHOOL