ਵਧਦੀ ਮਹਿੰਗਾਈ ਦੇ ਦਰਮਿਆਨ ਕੇਂਦਰ ਸਰਕਾਰ ਦੁਆਰਾ ਆਮ ਆਦਮੀ ਨੂੰ ਰਾਹਤ ਦਿਤੀ ਗਈ ਹੈ। ਦਰਅਸਲ, ਹੁਣ ਲੋਕਾਂ ਨੂੰ ਘਟ ਕੀਮਤ ਤੇ ਐਲਪੀਜੀ ਗੈਸ ਲੈਣ ਲਈ ਸਬਸਿਡੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਇਕ ਸਕੀਮ ਚਾਲੂ ਕੀਤੀ ਗਈ ਹੈ | ਦੱਸ ਦੇਈਏ ਕਿ ਕੁਝ ਸਮੇਂ ਤੋਂ ਇਸ ਸੁਵਿਧਾ ਤੇ ਪਾਬੰਦੀ ਲਗਾ ਦਿਤੀ ਗਈ ਸੀ।
ਇਸੀ ਦੌਰਾਨ ਐਲਪੀਜੀ ਖਪਤਕਾਰਾਂ (LPG consumer ) ਦੇ ਲਈ ਵਧੀਆ ਖ਼ਬਰ ਹੈ । ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੀ ਤਰਫ ਤੋਂ ਐਲਪੀਜੀ ਸਿਲੰਡਰ ਤੇ ਸਬਸਿਡੀ ਦੀ ਸਹੂਲਤ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ । ਮੰਨਿਆ ਜਾ ਰਿਹਾ ਹੈ ਕਿ ਸਰਕਾਰ ਗਾਹਕਾਂ ਨੂੰ ਸਬਸਿਡੀ ਦਾ ਪੈਸਾ ( subsidy money ) ਖਾਤੇ ਵਿਚ ਟਰਾਂਸਫਰ ਕਰੇਗੀ।
ਇੰਡੀਅਨ ਆਇਲ ਮਾਰਕੀਟਿੰਗ ਕੰਪਨੀਆਂ ( Indian oil marketing companies) ਦੇ ਵਲੋਂ ਦਿਤੀ ਗਈ ਜਾਣਕਾਰੀ ਦੇ ਅਨੁਸਾਰ, ਘਰੇਲੂ ਐਲਪੀਜੀ ਸਿਲੰਡਰ (LPG cylinder) ਤੇ ਸਰਕਾਰ 303 ਰੁਪਏ ਤਕ ਦੀ ਛੋਟ ਦੇ ਰਹੀ ਹੈ । ਇਸ ਚ 900 ਰੁਪਏ ਦਾ ਸਿਲੰਡਰ ਹੁਣ 587 ਰੁਪਏ ਤਕ ਦਾ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸਾਲ 2020 ਵਿੱਚ ਐਲਪੀਜੀ 'ਤੇ ਸਬਸਿਡੀ ਦੀ ਸਹੂਲਤ ਦਿੱਤੀ ਗਈ ਸੀ। ਇਸ ਸਮੇਂ ਰਸੋਈ ਦੀ ਕੀਮਤ 731 ਰੁਪਏ ਸੀ, ਜੋ ਸਬਸਿਡੀ ਤੋਂ ਬਾਅਦ ਗਾਹਕ ਨੂੰ 583.33 ਰੁਪਏ ਮਿਲ ਰਹੀ ਸੀ।
ਐਲਪੀਜੀ ਸਿਲੰਡਰ ਸਬਸਿਡੀ ਤੇ ਕੇਂਦਰ ਸਰਕਾਰ ਕਰ ਰਹੀ ਹੈ ਵਿਚਾਰ ( central government is considering LPG subsidy)
ਤੁਹਾਨੂੰ ਦਸ ਦੇਈਏ ਕਿ ਕੇਂਦਰ ਸਰਕਾਰ ਐਲਪੀਜੀ ਤੇ ਦਿਤੀ ਜਾਂਦੀ ਸਬਸਿਡੀ ਫਿਰ ਤੋਂ ਬੇਹਾਲ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਸਬੰਦੀ ਇਕ ਪ੍ਰਸਤਾਵ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੂੰ ਵੀ ਜਾਰੀ ਕੀਤਾ ਗਿਆ ਹੈ । ਇਸ ਤੇ ਹੱਲੇ ਚਰਚਾ ਕੀਤੀ ਜਾ ਸਕਦੀ ਹੈ। ਕੇਂਦਰ ਸਰਕਾਰ ਦੇ ਮੁਤਾਬਿਕ, ਜਲਦ ਹੀ ਪੂਰੇ ਦੇਸ਼ ਵਿਚ ਐਲਪੀਜੀ ਤੇ ਸਬਸਿਡੀ ਫਿਰ ਤੋਂ ਬਹਾਲ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਜ਼ਦੂਰਾਂ ਦੇ ਖਾਤੇ 'ਚ ਭੇਜੀ ਗਈ 5-5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ, ਜਾਣੋ ਕਦੋਂ ਅਤੇ ਕਿਉਂ?
Summary in English: Now customers will get gas cylinder for just Rs 587, read full news