Good News for Farmers: ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਦੀ ਸਾਰ ਲਿੱਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ। ਇਨ੍ਹਾਂ ਹੀ ਨਹੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਵੀ ਕੀਤੇ ਜਾਂਦੇ ਹਨ, ਜਿਸ ਵਿੱਚ ਸਰਕਾਰ ਵੱਲੋਂ ਸਕੀਮਾਂ ਤੇ ਹੋਰ ਕਈ ਸ਼ਿਲਾਘਯੋਗ ਮੁਹਿੰਮ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸੀ ਲੜੀ 'ਚ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਇੱਕ ਵਧੀਆ ਪਹਿਲ ਕੀਤੀ ਹੈ। ਜੀ ਹਾਂ, ਕਿਸਾਨ ਹੁਣ ਆਉਣ ਵਾਲੇ ਦਿਨਾਂ 'ਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਦੀ ਵਰਤੋਂ ਕਰ ਸਕਣਗੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜਲਦ ਹੀ ਕਿਸਾਨਾਂ ਨੂੰ ਡਰੋਨ ਮੁਹੱਈਆ ਕਰਵਾਏ ਜਾ ਰਹੇ ਹਨ।
Drones for Spraying Fertilizers and Pesticides: ਅੱਜ-ਕੱਲ੍ਹ ਖੇਤੀਬਾੜੀ ਵਿੱਚ ਤਕਨਾਲੋਜੀ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਡਰੋਨ ਦੀ ਵਰਤੋਂ ਖੇਤੀ ਵਿੱਚ ਅਜਿਹੀ ਤਕਨੀਕ ਹੈ, ਜੋ ਕਿਸਾਨਾਂ ਨੂੰ ਕਾਫੀ ਆਕਰਸ਼ਿਤ ਕਰ ਰਹੀ ਹੈ। ਡਰੋਨ ਦੀ ਵਰਤੋਂ ਦੀ ਗੱਲ ਕਰੀਏ ਤਾਂ ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਾ ਸਰਕਾਰਾਂ ਨੂੰ ਕਾਫੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੀ ਆਪਣਾ ਯੋਗਦਾਨ ਪਾਉਣ ਜਾ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਖੇਤੀਬਾੜੀ ਦੇ ਕੰਮਾਂ ਲਈ ਡਰੋਨ ਦਿੱਤੇ ਜਾ ਰਹੇ ਹਨ।
ਇਹ ਹਨ ਡਰੋਨ ਦੀ ਵਰਤੋਂ ਕਰਨ ਦੇ ਫਾਇਦੇ
ਖੇਤੀ ਮਾਹਿਰਾਂ ਅਨੁਸਾਰ ਖੇਤੀ ਵਿੱਚ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਮਿਸ਼ਰਤ ਹੋਣ 'ਤੇ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਜੇਕਰ ਇਹ ਛਿੜਕਾਅ ਉਪਰੋਂ ਕੀਤਾ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੁੰਦਾ ਹੈ, ਪਰ ਇਸ ਦੇ ਲਈ ਡਰੋਨ ਦਾ ਉਪਲਬਧ ਹੋਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਕਿਸਾਨ ਰਵਾਇਤੀ ਤੌਰ ’ਤੇ ਖੇਤੀ ਵਿੱਚ ਜਿਸ ਖਾਦ ਦਾ ਛਿੜਕਾਅ ਕਰਦੇ ਹਨ, ਉਸ ਵਿੱਚੋਂ ਸਿਰਫ਼ 15 ਤੋਂ 40 ਫ਼ੀਸਦੀ ਖਾਦ ਹੀ ਮਿਲਦੀ ਹੈ। ਜਦੋਂਕਿ, ਫ਼ਸਲ ਨੂੰ 90 ਫ਼ੀਸਦੀ ਤੱਕ ਖਾਦ ਪਾਣੀ ਨਾਲ ਛਿੜਕਾਅ ਨਾਲ ਮਿਲਦੀ ਹੈ।
ਇਹ ਹਨ ਡਰੋਨ ਦੀ ਵਰਤੋਂ ਕਰਨ ਦੇ ਫਾਇਦੇ
ਖੇਤੀ ਮਾਹਿਰਾਂ ਅਨੁਸਾਰ ਖੇਤੀ ਵਿੱਚ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਮਿਸ਼ਰਤ ਹੋਣ 'ਤੇ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਜੇਕਰ ਇਹ ਛਿੜਕਾਅ ਉਪਰੋਂ ਕੀਤਾ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੁੰਦਾ ਹੈ, ਪਰ ਇਸ ਦੇ ਲਈ ਡਰੋਨ ਦਾ ਉਪਲਬਧ ਹੋਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਕਿਸਾਨ ਰਵਾਇਤੀ ਤੌਰ ’ਤੇ ਖੇਤੀ ਵਿੱਚ ਜਿਸ ਖਾਦ ਦਾ ਛਿੜਕਾਅ ਕਰਦੇ ਹਨ, ਉਸ ਵਿੱਚੋਂ ਸਿਰਫ਼ 15 ਤੋਂ 40 ਫ਼ੀਸਦੀ ਖਾਦ ਹੀ ਮਿਲਦੀ ਹੈ। ਜਦੋਂਕਿ, ਫ਼ਸਲ ਨੂੰ 90 ਫ਼ੀਸਦੀ ਤੱਕ ਖਾਦ ਪਾਣੀ ਨਾਲ ਛਿੜਕਾਅ ਨਾਲ ਮਿਲਦੀ ਹੈ।
ਉੱਤਰ ਪ੍ਰਦੇਸ਼ ਨੂੰ ਜਲਦੀ ਹੀ ਮਿਲਣਗੇ 32 ਡਰੋਨ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਕਈ ਯਤਨਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਕੁੱਲ 32 ਡਰੋਨ ਮੁਹੱਈਆ ਕਰਵਾਏ ਜਾ ਰਹੇ ਹਨ। ਜਿਸ ਵਿੱਚ 4 ਖੇਤੀਬਾੜੀ ਯੂਨੀਵਰਸਿਟੀਆਂ ਨੂੰ, 10 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਅਤੇ ਬਾਕੀ 18 ਆਈ.ਸੀ.ਏ.ਆਰ.ਆਈ. (ਭਾਰਤੀ ਖੇਤੀ ਖੋਜ ਸੰਸਥਾਨ) ਦੀਆਂ ਸੰਸਥਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਖਰੀਦਣ 'ਤੇ 5 ਕਰੋੜ 60 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੀ.ਐਮ ਮਾਨ ਵੱਲੋਂ ਵੱਡਾ ਐਲਾਨ, ਸੰਗਰੂਰ-ਲੁਧਿਆਣਾ ਰੋਡ 'ਤੇ 2 ਟੋਲ ਪਲਾਜ਼ੇ ਕੀਤੇ ਬੰਦ
ਐਫਪੀਓ ਖੇਤੀ ਲਈ ਡਰੋਨ 40 ਤੋਂ 50 ਫੀਸਦੀ ਸਬਸਿਡੀ 'ਤੇ ਉਪਲਬਧ ਹੋਣਗੇ
ਇਹ ਡਰੋਨ ਸੂਬੇ ਦੇ ਖੇਤੀਬਾੜੀ ਖੇਤਰ ਦੇ ਗ੍ਰੈਜੂਏਟਾਂ ਨੂੰ ਖੇਤੀਬਾੜੀ ਵਿੱਚ ਵਰਤਣ ਲਈ 50 ਪ੍ਰਤੀਸ਼ਤ ਸਬਸਿਡੀ 'ਤੇ ਉਪਲਬਧ ਕਰਵਾਏ ਜਾਣਗੇ ਯਾਨੀ 10 ਲੱਖ ਰੁਪਏ ਦੀ ਕੀਮਤ ਵਾਲੇ ਇਸ ਡਰੋਨ ਲਈ ਸਿਰਫ 5 ਲੱਖ ਰੁਪਏ ਦੇਣੇ ਹੋਣਗੇ।
Summary in English: Now farmers will get drones for spraying fertilizers and pesticides