ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕਿਸਾਨ ਕਾਰਡ ਯੋਜਨਾ ( Kisan Card scheme ) ਤੋਂ ਕਿਸਾਨਾਂ ਨੂੰ ਬਹੁਤ ਮਦਦ ਮਿੱਲੀ ਹੈ। ਇਸ ਕਾਰਡ ਤੋਂ ਕਿਸਾਨ ਕਈ ਚੀਜ਼ਾਂ ਦਾ ਲਾਭ ਲੈ ਸਕਦੇ ਹਨ । ਇਸ ਸੁਵਿਧਾ ਨਾਲ ਤੁਹਾਨੂੰ ਲੋਨ ਮਿੱਲ ਸਕਦਾ ਹੈ , ਕੇਂਦਰ ਸਰਕਾਰ ਤੋਂ ਸਬਸਿਡੀ ਮਿਲ ਸਕਦੀ ਹੈ, ਨਾਲ ਹੀ ਧਿਆਨ ਰੱਖੋ ਕਿ ਲੋਨ (Loan) ਲੈਣ ਵਾਲੇ ਨੂੰ ਸਮੇਂ ਤੇ ਚੁਕਾਨ ਤੇ ਵਾਧੂ ਲਾਭ ਵੀ ਦਿੱਤਾ ਜਾਂਦਾ ਹੈ ।
ਕਿਸਾਨ ਨੂੰ ਹੁਣ ਖੇਤੀ ਕਰਨ ਅਤੇ ਖਾਦ - ਬੀਜ ਖਰੀਦਣ ਦੇ ਲਈ ਬਾਹਰੀ ਵਿਆਜ ਤੇ ਕਰਜ਼ਾ ਨਹੀਂ ਲੈਣਾ ਪਵੇਗਾ । ਹੁਣ ਕਿਸਾਨ "ਕਿਸਾਨ ਕਾਰਡ" ਦੀ ਮਦਦ ਨਾਲ ਸਰਕਾਰ ਵਲੋਂ ਆਸਾਨੀ ਨਾਲ ਘੱਟ ਵਿਆਜ ਤੇ ਕਰਜਾ ਪ੍ਰਾਪਤ ਕਰ ਸਕਦੇ ਹਨ ।
ਉਹਦਾ ਹੀ ਕੇਂਦਰ ਸਰਕਾਰ ਇਸ ਯੋਜਨਾ ਦੇ ਤਹਿਤ ਕਰਜ਼ਦਾਰਾਂ ਨੂੰ ਵਿਆਜ ਵਿਚ 2% ਦੀ ਛੋਟ ਦਿੰਦੀ ਹੈ । ਇਸ ਸਕੀਮ ਵਿਚ ਸ਼ਮਾਲ ਹੋਣ ਦੀ ਯੋਗਤਾ ਦਾ ਮਤਲਬ ਹੈ ਕਿ ਅਜਿਹੇ ਕਿਸਾਨ ਹੈ ਜੋ ਕਿਸਾਨ ਕਾਰਡ ਖਰੀਦ ਸਕਦੇ ਹਨ । ਇਸਦੇ ਲਈ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 75 ਸਾਲ ਹੋਣੀ ਚਾਹੀਦੀ ਹੈ । ਇਸਦੇ ਇਲਾਵਾ 60 ਸਾਲ ਤੋਂ ਵੱਧ ਉਮਰ ਦੇ ਬਿਨੈਕਾਰਾਂ ਨੂੰ ਵੀ ਅਪਲਾਈ ਕਰਨ ਲਈ ਸਹਿ-ਬਿਨੈਕਾਰਾਂ ਦੀ ਲੋੜ ਹੋਵੇਗੀ । ਇਹ ਯੋਜਨਾ 7% ਵਿਆਜ ਤੇ ਕਰਜਾ ਪ੍ਰਦਾਨ ਕਰਦੀ ਹੈ । ਇਸ ਦੀ ਖਾਸ ਗੱਲ ਇਹ ਹੈ ਕਿ ਜੇਕਰ ਕਰਜ਼ਾ ਤੈਅ ਮਿੱਤੀ ਤੇ ਮੋੜਿਆ ਜਾਂਦਾ ਹੈ ਤਾਂ ਸਿਰਫ 4 ਫੀਸਦੀ ਵਿਆਜ ਹੀ ਲਗੇਗਾ ।
ਇਸ ਵਿਚ ਤੁਸੀ 3 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹੋ। ਉਹਦਾ ਹੀ ਜਿਹੜੇ ਲੋਕੀ ਕਰਜ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ https://pmkisan.gov.in/ ਤੇ ਜਾਕੇ ਅਤੇ ਪਹਿਲਾ ਕਿਸਾਨ ਕਰੈਡਿਟ ਕਾਰਡ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਅਤੇ ਲੋੜੀਂਦੇ ਵੇਰਵੇ ਭਰੋ । ਫੇਰ ਇਸਨੂੰ ਤੁਹਾਨੂੰ ਬੈਂਕ ਵਿਚ ਜਮਾ ਕਰਨਾ ਪਵੇਗਾ । ਇਸ ਦੇ ਬਾਅਦ ਅਧਿਕਾਰੀਆਂ ਵੱਲੋਂ ਯੋਗਤਾ ਅਨੁਸਾਰ ਬਿਨੈਕਾਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਕਰੈਡਿਟ ਦਿੱਤਾ ਜਾਵੇਗਾ । ਦੱਸ ਦੇਈਏ ਕਿ ਕਿਸਾਨ ਕਰੈਡਿਟ ਕਾਰਡ ਦੇ ਤਹਿਤ ਪਸ਼ੂਪਾਲਕ ਅਤੇ ਮਛੇਰੇ ਵੀ ਖੇਤੀਬਾੜੀ ਦੇ ਲਈ ਅਪਲਾਈ ਕਰ ਸਕਦੇ ਹਨ । ਪਸ਼ੂਪਾਲਣ ਜਾਂ ਮੱਛੀ ਪਾਲਣ ਤੇ 4 % ਵਿਆਜ ਦਰ ਤੇ 2 ਲੱਖ ਰੁਪਏ ਤਕ ਦਾ ਕਰਜ਼ਾ ਮਿਲ ਸਕਦਾ ਹੈ ।
ਜਰੂਰੀ ਦਸਰਤਾਵੇਜ਼
ਵੋਟਰ ਆਈਦੀ ਕਾਰਡ , ਪੈਣ ਕਾਰਡ, ਪਾਸਪੋਰਟ , ਆਧਾਰ ਕਾਰਡ , ਡ੍ਰਾਈਵਿੰਗ ਲਾਇਸੈਂਸ
ਇਸ ਦੇ ਲਈ ਤੁਸੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀ ਸਿੱਧੇ ਐਸਬੀਆਈ , ਕੋ- ਓਪ੍ਰੇਟਿਵ ਬੈਂਕ , ਪੰਜਾਬ ਨੈਸ਼ਨਲ ਬੈਂਕ ਤੋਂ ਵੀ ਰਜਿਸਟ੍ਰੇਸ਼ਨ ਪ੍ਰਾਪਤ ਕਰ ਸਕਦੇ ਹੋ ਅਤੇ ਉਸਨੂੰ ਭਰਕੇ ਜਮਾ ਵੀ ਕਰਵਾ ਸਕਦੇ ਹੋ ।
ਜਾਣੋ ਕਿ ਐਸਬੀਆਈ ਦੇ ਗ੍ਰਾਹਕ ਹੁਣ ਇਸ ਕਿਸਾਨ ਕਾਰਡ ਨੂੰ ਕਿੱਦਾ ਖਰੀਦ ਸਕਦੇ ਹਨ?
ਇਸ ਦੇ ਲਈ ਤੁਸੀ Https: //sbi.co.in/documents ਤੇ ਜਾਓ ਅਤੇ ਫਾਰਮ ਡਾਊਨਲੋਡ ਕਰੋ । ਇਸ ਨੂੰ ਪੂਰਾ ਕਰਨ ਤੋਂ ਬਾਅਦ ਬੈਂਕ ਜਾਕੇ ਰਜਿਸਟ੍ਰੇਸ਼ਨ ਦੇ ਵਰਨਣ ਦੀ ਜਾਂਚ ਕੀਤੀ ਜਾਵੇਗੀ ਅਤੇ ਕਰੈਡਿਟ ਕਾਰਡ ਜਾਰੀ ਕੀਤਾ ਜਾਵੇਗਾ ।
ਯੋਨੋ ਐਸਬੀਆਈ ਐਪ ਵਿਚ ਵੀ ਇਹ ਸੁਵਿਧਾ ਹੈ । ਭਾਵ ਜੇਕਰ ਤੁਸੀਂ ਕਿਸਾਨ ਕਰੈਡਿਟ ਕਾਰਡ ਵਿਚ ਜਾਂਦੇ ਹੋ ਅਤੇ ਵੇਰਵੇ ਭਰਕਰ ਆਨਲਾਈਨ ਜਮਾ ਕਰਦੇ ਹੋ , ਫੇਰ ਬੈਂਕ 1 ਹਫਤੇ ਦੇ ਅੰਦਰ ਤੁਹਾਡੇ ਤੋਂ ਸੰਪਰਕ ਕਰੇਗਾ ।
ਇਹ ਵੀ ਪੜ੍ਹੋ :- ਖੁਸ਼ਖਬਰੀ: PNB ਘਰ ਖਰੀਦਣ ਲਈ ਦੇ ਰਿਹਾ ਹੈ 90 ਫੀਸਦੀ ਲੋਨ, ਜਾਣੋ ਕੀ ਹੈ ਇਹ ਆਫਰ
Summary in English: Now the government will give loans up to 3 lakh to the food donors, know how to make your Kisan Credit Card