ਗਣਤੰਤਰ ਦਿਵਸ (Republic Day Celebration) ਦੇ ਜਸ਼ਨਾਂ ਲਈ ਰਾਸ਼ਟਰੀ ਰਾਜਧਾਨੀ ਨੂੰ ਬਹੁ-ਪੱਧਰੀ ਸੁਰੱਖਿਆ ਘੇਰੇ ਵਿੱਚ ਰੱਖਿਆ ਗਿਆ ਹੈ। ਇਸਨੂੰ ਵੇਖਦੇ ਹੋਏ ਦਿੱਲੀ ਮੈਟਰੋ ਰੇਲਵੇ ਕਾਰਪੋਰੇਸ਼ਨ (Delhi Metro Railway Corporation Rules) ਨੇ ਵੀ ਦਿੱਲੀ ਪੁਲਿਸ ਦੀਆਂ ਹਦਾਇਤਾਂ ਤੋਂ ਬਾਅਦ ਇਸ ਦਿਨ ਆਪਣੀਆਂ ਸੇਵਾਵਾਂ ਨੂੰ ਅੰਸ਼ਕ ਤੌਰ 'ਤੇ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਣਤੰਤਰ ਦਿਵਸ 26 ਜਨਵਰੀ 2022(Republic Day 26 January 2022) ਨੂੰ ਸਵੇਰੇ 10:20 ਵਜੇ ਪਰੇਡ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਲਾਲ ਕਿਲਾ ਮੈਦਾਨ ਤੱਕ ਜਾਵੇਗੀ। ਜਿਸ ਕਾਰਨ ਇਸ ਰੂਟ 'ਤੇ ਪਰੇਡ ਲਈ ਆਵਾਜਾਈ 'ਤੇ ਪਾਬੰਦੀ (Traffic Restrictions) ਰਹੇਗੀ।
ਮੈਟਰੋ ਯਾਤਰੀਆਂ ਨੂੰ 26 ਅਤੇ 29 ਜਨਵਰੀ ਨੂੰ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ (Metro passengers should keep these important things in mind on 26 and 29 January)
-
ਕੇਂਦਰੀ ਸਕੱਤਰੇਤ ਸਟੇਸ਼ਨ ਦੀ ਵਰਤੋਂ ਸਿਰਫ ਲਾਈਨ 2 ਅਤੇ ਲਾਈਨ 6 ਦੇ ਵਿਚਕਾਰ ਯਾਤਰੀਆਂ ਦੇ ਆਦਾਨ-ਪ੍ਰਦਾਨ ਲਈ ਕੀਤੀ ਜਾਵੇਗੀ।
-
ਸਵੇਰੇ ਬੰਦ ਰਹਿਣ ਵਾਲੇ ਚਾਰ ਸਟੇਸ਼ਨ ਹਨ- ਕੇਂਦਰੀ ਸਕੱਤਰੇਤ, ਉਦਯੋਗ ਭਵਨ, ਪਟੇਲ ਚੌਕ ਅਤੇ ਲੋਕ ਕਲਿਆਣ ਮਾਰਗ(Central Secretariat, Udyog Bhawan, Patel Chowk and Lok Kalyan Marg)|
-
ਮੈਟਰੋ ਦੀਆਂ ਸਾਰੀਆਂ ਪਾਰਕਿੰਗਾਂ 25 ਜਨਵਰੀ ਨੂੰ ਸਵੇਰੇ 6 ਵਜੇ ਤੋਂ 26 ਜਨਵਰੀ ਨੂੰ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ।
-
ਦਿੱਲੀ ਮੈਟਰੋ ਦੀ ਲਾਈਨ-2 (ਹੁਡਾ ਸਿਟੀ ਸੈਂਟਰ - ਸਮੈਪੁਰ ਬਦਲੀ) 'ਤੇ ਸੇਵਾਵਾਂ ਬੁੱਧਵਾਰ ਨੂੰ ਅੰਸ਼ਕ ਤੌਰ 'ਤੇ ਕੰਟਰੋਲ ਕੀਤੀਆਂ ਜਾਣਗੀਆਂ।
-
ਪਟੇਲ ਚੌਕ ਅਤੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨਾਂ 'ਤੇ ਸਵੇਰੇ 8.45 ਵਜੇ ਤੋਂ ਦੁਪਹਿਰ 12 ਵਜੇ ਤੱਕ ਐਂਟਰੀ ਅਤੇ ਐਗਜ਼ਿਟ ਬੰਦ ਰਹਿਣਗੇ।
-
ਕੇਂਦਰੀ ਸਕੱਤਰੇਤ, ਉਦਯੋਗ ਭਵਨ ਸਮੇਤ 2 ਹੋਰ ਮੈਟਰੋ ਸਟੇਸ਼ਨਾਂ 'ਤੇ ਐਂਟਰੀ ਅਤੇ ਐਗਜ਼ਿਟ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ।
-
29 ਜਨਵਰੀ ਨੂੰ ਬੀਟਿੰਗ ਰੀਟਰੀਟ ਸਮਾਰੋਹ ਦੇ ਮੌਕੇ 'ਤੇ ਦੁਪਹਿਰ 2 ਵਜੇ ਤੋਂ ਸ਼ਾਮ 6:30 ਵਜੇ ਤੱਕ ਲਾਈਨ 2 ਦੇ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ 'ਤੇ ਉਪਲਬਧ ਨਹੀਂ ਹੋਣਗੀਆਂ।
-
ਇਸ ਸਮੇਂ ਦੌਰਾਨ, ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ 'ਤੇ ਲਾਈਨ 2 ਤੋਂ ਲਾਈਨ 6 (ਕਸ਼ਮੀਰੇ ਗੇਟ ਤੋਂ ਰਾਜਾ ਨਾਹਰ ਸਿੰਘ) ਅਤੇ ਇਸ ਦੇ ਉਲਟ ਯਾਤਰੀਆਂ ਦੇ ਅਦਲਾ-ਬਦਲੀ ਦੀ ਆਗਿਆ ਹੋਵੇਗੀ।
ਪਰੇਡ ਦੀ ਸਹੂਲਤ ਲਈ ਕੁਝ ਸੜਕਾਂ 'ਤੇ ਆਵਾਜਾਈ ਨੂੰ ਰੋਕਿਆ ਜਾਵੇਗਾ(Traffic movement will be restricted on some roads to facilitate the parade)
-
ਰਾਜਪਥ 'ਤੇ ਵਿਜੇ ਚੌਕ ਤੋਂ ਇੰਡੀਆ ਗੇਟ (Vijay Chowk to India Gate on Rajpath) ਤੱਕ 25 ਜਨਵਰੀ ਨੂੰ ਸ਼ਾਮ 6 ਵਜੇ ਤੋਂ ਪਰੇਡ ਖਤਮ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-
25 ਜਨਵਰੀ ਨੂੰ ਰਾਤ 11 ਵਜੇ ਤੋਂ ਰਫੀ ਮਾਰਗ, ਜਨਪਥ, ਮਾਨ ਸਿੰਘ ਰੋਡ(Rafi Marg, Janpath, Man Singh) 'ਤੇ ਪਰੇਡ ਦੀ ਸਮਾਪਤੀ ਤੱਕ ਰਾਜਪਥ 'ਤੇ ਕੋਈ ਕਰਾਸ ਟ੍ਰੈਫਿਕ ਨਹੀਂ ਹੋਵੇਗਾ।
-
'ਸੀ' ਹੈਕਸਾਗਨ ("C" Hexagon) - ਇੰਡੀਆ ਗੇਟ 26 ਜਨਵਰੀ ਨੂੰ ਸਵੇਰੇ 2 ਵਜੇ ਤੋਂ ਤਿਲਕ ਮਾਰਗ ਨੂੰ ਪਾਰ ਕਰਨ ਤੱਕ ਆਵਾਜਾਈ ਲਈ ਬੰਦ ਰਹੇਗਾ।
-
26 ਜਨਵਰੀ ਨੂੰ ਸਵੇਰੇ 4 ਵਜੇ ਤੋਂ ਤਿਲਕ ਮਾਰਗ, BSZ ਮਾਰਗ ਅਤੇ ਸੁਭਾਸ਼ ਮਾਰਗ Tilak Marg, BSZ Marg and Subhash Marg) 'ਤੇ ਦੋਵਾਂ ਦਿਸ਼ਾਵਾਂ ਵਿੱਚ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ। ਪਰੇਡ ਦੀ ਆਵਾਜਾਈ ਦੇ ਆਧਾਰ 'ਤੇ ਹੀ ਕ੍ਰਾਸ ਟ੍ਰੈਫਿਕ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਖ਼ਤ ਸੁਰੱਖਿਆ ਵਿਚ ਰਵੇਗੀ ਰਾਜਧਾਨੀ ਦਿੱਲੀ (Capital Delhi will remain under tight security)
ਦਿਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ (Delhi Police Commissioner Rakesh Asthana) ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਡਿਊਟੀ ਲਈ 27,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਤਵਾਦ ਵਿਰੋਧੀ ਉਪਾਅ ਤੇਜ਼ ਕਰ ਦਿੱਤੇ ਗਏ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਡਿਪਟੀ ਕਮਿਸ਼ਨਰ ਆਫ਼ ਪੁਲਿਸ, ਸਹਾਇਕ ਪੁਲਿਸ ਕਮਿਸ਼ਨਰ ਅਤੇ ਇੰਸਪੈਕਟਰ, ਸਬ-ਇੰਸਪੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੇ ਪੁਲਿਸ ਮੁਲਾਜ਼ਮ, ਕਮਾਂਡੋ, ਅਧਿਕਾਰੀ ਅਤੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਪਰੇਡ ਦੇਖਣ ਦੇ ਨਿਯਮ (Parade Attending Rules)
ਇਸ ਦੌਰਾਨ, ਦਿੱਲੀ ਪੁਲਿਸ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਗਣਤੰਤਰ ਦਿਵਸ ਪਰੇਡ(Republic Day Parade) ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਕੋਵਿਡ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਕਰਨਾ ਲਾਜ਼ਮੀ ਹੈ। ਨਾਲ ਹੀ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਇਹ ਵੀ ਪੜ੍ਹੋ : Teaching Jobs Punjab 2022: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 4,754 ਅਸਾਮੀਆਂ ਲਈ ਕੱਢੀ ਭਰਤੀ
Summary in English: On 26 January, Delhi Traffic Police issued advisory for metro services and traffic arrangements!