ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹੀ ਵਜ੍ਹਾ ਹੈ ਕਿ ਪ੍ਰਦੂਸ਼ਣ ਕਾਰਨ ਸਾਡਾ ਸਰੀਰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਿਹਾ ਹੈ। ਪ੍ਰਦੂਸ਼ਣ ਤੋਂ ਬਚਣ ਲਈ ਲੋੜ ਹੈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ, ਜਿਸਦੇ ਚਲਦਿਆਂ ਸਾਨੂ ਵੱਧ-ਤੋਂ-ਵੱਧ ਰੁੱਖ ਅਤੇ ਪੌਦੇ ਲਾਉਣੇ ਚਾਹੀਦੇ ਹਨ। ਅੱਜ ਅੱਸੀ ਤੁਹਾਨੂੰ ਅਜਿਹੇ ਔਸ਼ਧੀ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨੂੰ ਤੁੱਸੀ ਘਰ ਵਿੱਚ ਆਸਾਨੀ ਨਾਲ ਲਾ ਕੇ ਪ੍ਰਦੂਸ਼ਣ ਤੋਂ ਬਚ ਸਕਦੇ ਹੋ ਅਤੇ ਆਪਣੀ ਸਿਹਤ ਪੱਖੋਂ ਤੰਦਰੁਸਤ ਬਣ ਸਕਦੇ ਹੋ।
ਹਰੇ-ਭਰੇ ਰੁੱਖ ਅਤੇ ਪੌਦੇ ਸਾਨੂੰ ਪ੍ਰਦੂਸ਼ਣ ਤੋਂ ਬਚਾਉਂਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੈੱਡਰੂਮ, ਬਾਲਕੋਨੀ, ਘਰ ਦੇ ਆਲੇ-ਦੁਆਲੇ, ਪਾਰਕ ਹਰ ਥਾਂ 'ਤੇ ਪੌਦੇ ਅਤੇ ਰੁੱਖ ਲਾਈਏ। ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਹਮੇਸ਼ਾ ਔਸ਼ਧੀ ਪੌਦੇ ਲਾਉਣੇ ਚਾਹੀਦੇ ਹਨ, ਕਿਉਂਕਿ ਇਹ ਸਾਫ ਹਵਾ, ਸਾਫ ਵਾਤਾਵਰਨ ਅਤੇ ਸਾਡੇ ਆਲੇ-ਦੁਆਲੇ ਘੁੰਮਦੇ ਕੀਟਾਣੂਆਂ ਤੋਂ ਸਾਡੀ ਰੱਖਿਆ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਘਰ 'ਚ ਔਸ਼ਧੀ ਵਾਲੇ ਪੌਦੇ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਸਹੂਲਤ ਲਈ ਇਸ ਲੇਖ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਘਰ ਬੈਠੇ ਔਸ਼ਧੀ ਪੌਦਿਆਂ ਨੂੰ ਕਿਵੇਂ ਖਰੀਦਣਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਕੀਮਤ ਬਾਰੇ ਵੀ ਸਹੀ ਜਾਣਕਾਰੀ ਦੇਣ ਜਾ ਰਹੇ ਹਾਂ।
ਔਸ਼ਧੀ ਪੌਦਿਆਂ ਨੂੰ ਆਨਲਾਈਨ ਕਿਵੇਂ ਖਰੀਦਣਾ ਹੈ
ਜੇਕਰ ਤੁਸੀਂ ਆਪਣੇ ਘਰ ਨੂੰ ਔਸ਼ਧੀ ਪੌਦਿਆਂ ਨਾਲ ਸਜਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਜਾ ਕੇ ਇਸਨੂੰ ਆਨਲਾਈਨ ਖਰੀਦ ਸਕਦੇ ਹੋ। ਦੱਸ ਦਈਏ ਕਿ ਬਾਇਓਡਾਇਵਰਸਿਟੀ ਬੋਰਡ ਦੇ ਚੇਅਰਮੈਨ ਰਾਜੀਵ ਭਾਰਤੀ ਨੇ ਇੱਕ ਵੈਬਸਾਈਟ ukfri.org ਲਾਂਚ ਕੀਤੀ ਹੈ, ਜਿਸ ਦੀ ਮਦਦ ਨਾਲ ਤੁਸੀਂ ਪੌਦਿਆਂ ਦੇ ਔਸ਼ਧੀ ਗੁਣਾਂ ਨੂੰ ਜਾਣਨ ਦੇ ਨਾਲ-ਨਾਲ ਉਨ੍ਹਾਂ ਨੂੰ ਔਨਲਾਈਨ ਖਰੀਦ ਵੀ ਸਕੋਗੇ।
ਇਹ ਪੌਦੇ ਮਿਲਣਗੇ ਔਨਲਾਈਨ:
-
ਕਥਨਾਰ - ਕੈਂਸਰ ਨਾਲ ਲੜਨ ਵਾਲਾ ਪੌਦਾ
-
ਕਾਸਨੀ - ਸ਼ੁਗਰ ਦੀ ਬਿਮਾਰੀ ਵਿੱਚ ਫਾਇਦੇਮੰਦ ਪੌਦਾ
-
ਅਰਜੁਨ ਦੀ ਛਾਲ - ਦਿਲ ਦੇ ਰੋਗਾਂ ਲਈ ਲਾਭਦਾਇਕ ਪੌਦਾ
-
ਗਿਲੋਏ - ਬੁਖਾਰ, ਪ੍ਰਤੀਰੋਧਤਾ ਲਈ ਲਾਹੇਵੰਦ ਪੌਦਾ
-
ਅਸ਼ਵਗੰਧਾ - ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇਹ ਪੌਦਾ
-
ਦਮਬੇਲ - ਦਮੇ ਦੀ ਦਵਾਈ ਲਈ ਪੌਦਾ
-
ਐਲੋਵੇਰਾ - ਚਮੜੀ ਲਈ ਫਾਇਦੇਮੰਦ ਹੈ ਪੌਦਾ
ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਸਜਾਵਟ ਅਤੇ ਖੁਸ਼ਬੂ ਲਈ ਰੁਦਰਾਕਸ਼ ਅਤੇ ਚੰਦਨ ਦੇ ਪੌਦੇ ਵੀ ਉਪਲਬਧ ਹੋਣਗੇ, ਜਿਨ੍ਹਾਂ ਦੀ ਕੀਮਤ 100 ਰੁਪਏ ਹੋਵੇਗੀ। ਇਸ ਤੋਂ ਇਲਾਵਾ ਉੱਚ ਹਿਮਾਲੀਅਨ ਖੇਤਰਾਂ ਵਿੱਚ ਪਾਏ ਜਾਣ ਵਾਲੇ ਔਸ਼ਧੀ ਪੌਦੇ ਵੀ ਘੱਟ ਕੀਮਤ ਵਿੱਚ ਉਪਲਬਧ ਹੋਣਗੇ।
ਨਰਸਰੀ ਤੋਂ ਮਿਲਣਗੇ ਪੌਦੇ:
-
ਗਾਜ਼ਾ ਰੇਂਜ - ਭੁਜੀਆਘਾਟ, ਗਾਜ਼ਾ, ਸਦਾਯਾਤਲ
-
ਰਾਨੀਖੇਤ ਰੇਂਜ - ਕਾਲਿਕਾ ਅਤੇ ਦਵਾਰਸੋਂ
-
ਪਿਥੌਰਾਗੜ੍ਹ ਰੇਂਜ - ਮੁਨਸਿਆਰੀ
-
ਗੋਪੇਸ਼ਵਰ ਰੇਂਜ - ਗੋਪੇਸ਼ਵਰ, ਟੰਗਸਾ
-
ਦੇਹਰਾਦੂਨ ਰੇਂਜ - ਸ਼ਿਆਮਪੁਰ (ਹਰਿਦੁਆਰ), ਕਾਲਸੀ ਅਤੇ ਚਕਰਾਤਾ
-
ਹਲਦਵਾਨੀ ਰੇਂਜ - ਹਲਦਵਾਨੀ ਅਤੇ ਲਾਲਕੁਆਨ
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਚਾਹਵਾਨ ਇੱਥੇ ਕਰੋ ਅਪਲਾਈ! 7ਵੇਂ ਤਨਖਾਹ ਕਮਿਸ਼ਨ ਮੁਤਾਬਕ ਮਿਲੇਗੀ ਤਨਖ਼ਾਹ! ਪੜ੍ਹੋ ਪੂਰੀ ਖ਼ਬਰ
Summary in English: Online purchase of medicinal plants sitting at home! Know the rates of plants?