ਦਿੱਲੀ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਸਰਕਾਰ ਖ਼ਿਲਾਫ਼ ਜਬਰਦਸਤ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ, ਭਾਰਤੀ ਕਿਸਾਨ ਯੂਨੀਅਨ (Bharti Kisan Union) ਦੀ ਅਗਵਾਈ 'ਚ 19 ਦਸੰਬਰ ਨੂੰ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ''ਕਿਸਾਨ ਗਰਜਨਾ ਰੈਲੀ'' ਕਰਨ ਜਾ ਰਹੇ ਹਨ। ਜਥੇਬੰਦੀ ਨੇ ਇਸ ਰੈਲੀ `ਚ ਦੇਸ਼ ਭਰ ਦੇ 550 ਜ਼ਿਲ੍ਹਿਆਂ ਤੋਂ ਦੋ ਲੱਖ ਤੋਂ ਵੱਧ ਕਿਸਾਨਾਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਇਸ ਰੈਲੀ ਰਾਹੀਂ ਕਿਸਾਨ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਣਗੇ ਤੇ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰਨਗੇ। ਰੈਲੀ `ਚ ਸ਼ਾਮਲ ਹੋਏ ਕਿਸਾਨਾਂ ਦੀਆਂ ਕਈ ਮੰਗਾਂ ਹਨ। ਤਾਂ ਆਓ ਜਾਣਦੇ ਹਾਂ, ਇਸ ਰੈਲੀ ਰਾਹੀਂ ਕਿਸਾਨ ਆਪਣੀਆਂ ਕਿਹੜੀਆਂ ਮੰਗਾਂ ਪੂਰੀਆਂ ਕਰਵਾਉਣਾ ਚਾਹੁੰਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੀਆਂ ਮੁੱਖ ਮੰਗਾਂ:
● ਲਾਗਤ ਅਧਾਰਤ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ।
● ਖੇਤੀ ਲਾਗਤਾਂ 'ਤੇ ਜੀਐਸਟੀ ਖ਼ਤਮ ਕੀਤਾ ਜਾਵੇ।
● ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਜਾਵੇ।
● ਜੀਐਮ ਫਸਲਾਂ 'ਤੇ ਪਾਬੰਦੀ ਲਗਾਈ ਜਾਵੇ।
● ਹਰ ਖੇਤ ਤੱਕ ਸਿੰਚਾਈ ਦਾ ਪਾਣੀ ਪਹੁੰਚਾਇਆ ਜਾਵੇ।
ਜੈਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਦਾਲਾਰਾਮ ਬਟੇਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਵੱਧ ਰਹੀ ਉਤਪਾਦਨ ਲਾਗਤ ਅਤੇ ਲਾਗਤ ਤੋਂ ਘੱਟ ਦਾਮ `ਤੇ ਫ਼ਸਲਾਂ ਵੇਚਣ ਕਾਰਨ ਕਿਸਾਨਾਂ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਇਹ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਹੱਲ ਲਈ ਹੀ ''ਕਿਸਾਨ ਗਰਜਨਾ ਰੈਲੀ'' ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਲਾਗਤ ਆਧਾਰਿਤ ਲਾਹੇਵੰਦ ਭਾਅ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਾਂ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਦੀ ਗਿਣਤੀ ਤੋਂ ਵੱਧ ਹੋਏ ਰਜਿਸਟ੍ਰੇਸ਼ਨ
ਭਾਰਤੀ ਕਿਸਾਨ ਯੂਨੀਅਨ ਰਾਜਸਥਾਨ ਦੇ ਸੂਬਾਈ ਆਗੂ ਜਗਦੀਸ਼ ਕਲਮਾਂਡਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨ 19 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਕੇ ਆਪਣੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਦੀ ਮੰਗ ਕਰਨਗੇ।
ਜੈਪੁਰ ਪ੍ਰਾਂਤ ਦੇ ਜਨਰਲ ਸਕੱਤਰ ਸਨਵਰਮਲ ਸੋਲਟ ਨੇ ਦੱਸਿਆ ਕਿ ''ਕਿਸਾਨ ਗਰਜਨਾ ਰੈਲੀ'' ਤਹਿਤ ਘੱਟੋ-ਘੱਟ ਸਮਰਥਨ ਮੁੱਲ ਦੀ ਬਜਾਏ ਫਸਲਾਂ ਦੀ ਲਾਗਤ ਆਧਾਰਿਤ ਲਾਹੇਵੰਦ ਕੀਮਤ ਦੀ ਮੰਗ ਕੀਤੀ ਜਾਵੇਗੀ।
ਜੋਧਪੁਰ ਸੂਬੇ ਦੇ ਸੰਗਠਨ ਮੰਤਰੀ ਹੇਮਰਾਜ ਨੇ ਦੱਸਿਆ ਕਿ 19 ਨਵੰਬਰ ਨੂੰ ਹੋਣ ਵਾਲੀ ਗਰਜਨਾ ਰੈਲੀ 'ਚ ਜੋਧਪੁਰ ਸੂਬੇ ਦੇ 15,000 ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਸੂਬੇ ਤੋਂ ਕਿਸਾਨ ਰੇਲ, ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਦਿੱਲੀ ਪੁੱਜਣਗੇ। ਇਸਦੇ ਨਾਲ ਹੀ ਛੱਤੀਸਗੜ੍ਹ ਦੇ ਕਰੀਬ 2000 ਕਿਸਾਨ ਰੈਲੀ `ਚ ਹਿੱਸਾ ਲੈਣਗੇ।
Summary in English: Organized "Garjana Rally" in Delhi on December 19 by Indian Farmers Union