ਦੇਸ਼ ਦੇ ਕਈ ਹਿੱਸਿਆਂ `ਚ ਅੱਜ-ਕੱਲ੍ਹ ਬਾਰਿਸ਼ ਦਾ ਦੌਰ ਚਲ ਰਿਹਾ ਹੈ, ਜਿਸਦਾ ਕਿਸਾਨਾਂ ਦੀਆਂ ਫ਼ਸਲਾਂ `ਤੇ ਬਹੁਤ ਮਾੜਾ ਅਸਰ ਹੋ ਰਿਹਾ ਹੈ। ਦਿੱਲੀ ਐਨ.ਸੀ.ਆਰ (NCR) `ਚ ਵੀ ਅਜਿਹੇ ਹੀ ਨਜ਼ਾਰੇ ਵੇਖਣ ਨੂੰ ਮਿਲ ਰਹੇ ਹਨ। ਇਥੇ ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਆਮ ਜੀਵਨ ਦੇ ਨਾਲ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧੀਆਂ ਹੋਇਆ ਹਨ।
ਦੱਸ ਦੇਈਏ ਕਿ ਝੋਨੇ ਦੀ ਵਾਢੀ ਦਾ ਸਮਾਂ ਨੇੜੇ ਹੈ ਤੇ ਕਿਸਾਨਾਂ ਦੀਆਂ ਫ਼ਸਲਾਂ ਲਗਭਗ ਤਿਆਰ ਹੋ ਚੁਕੀਆਂ ਹਨ। ਪਰ ਮੀਂਹ ਦੀ ਮਾਰ ਕਾਰਨ ਕਿਸਾਨਾਂ ਦੀਆਂ ਤਿਆਰ ਖੜ੍ਹੀਆਂ ਝੋਨੇ ਦੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ। ਗ੍ਰੇਟਰ ਨੋਇਡਾ (Greater Noida) ਦੇ ਕਈ ਪਿੰਡਾਂ 'ਚ ਮੀਂਹ ਕਾਰਨ ਝੋਨੇ ਦੀ ਤਿਆਰ ਖੜੀ ਫਸਲ ਬਰਬਾਦ ਹੋ ਗਈ ਹੈ।
ਫ਼ਸਲ ਤਬਾਹ ਹੋਣ ਦਾ ਸਿਲਸਿਲਾ ਜਾਰੀ:
ਫ਼ਸਲ ਦੇ ਤਬਾਹ ਹੋਣ ਦਾ ਇਹ ਸਿਲਸਿਲਾ ਪਿਛਲੇ ਸਾਲ ਤੋਂ ਹੀ ਜਾਰੀ ਹੈ। ਜੀ ਹਾਂ, ਪਿਛਲੇ ਸਾਲ ਵੀ ਇਸੇ ਸਮੇਂ ਦੌਰਾਨ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਮੀਂਹ ਕਾਰਨ ਬਰਬਾਦ ਹੋ ਗਈਆਂ ਸੀ। ਜਿਸ `ਤੇ ਸਰਕਾਰ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਸੀ, ਪਰ ਸਰਕਾਰ ਦੀ ਇਹ ਗੱਲ ਲਾਰਾ ਹੀ ਬਣ ਕੇ ਰਹਿ ਗਈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਮੀਂਹ ਇਸੇ ਤਰ੍ਹਾਂ ਚਲਦਾ ਰਿਹਾ ਤੇ ਸਾਰੀਆਂ ਫ਼ਸਲਾਂ ਢਹਿ ਜਾਣਗੀਆਂ। ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : SBI Recruitment 2022: ਐਸ.ਬੀ.ਆਈ `ਚ ਨਿਕਲੀ ਭਰਤੀ, 63 ਹਜ਼ਾਰ ਤੋਂ ਵੱਧ ਤਨਖਾਹ
ਪਹਿਲਾਂ ਸੋਕੇ ਕਾਰਨ ਫਸਲਾਂ ਦਾ ਨੁਕਸਾਨ:
ਆਪਣੇ ਸ਼ੁਰੂਆਤੀ ਦੌਰ `ਚ ਮਾਨਸੂਨ ਕਮਜ਼ੋਰ ਦਿਖਾਈ ਦੇ ਰਿਹਾ ਸੀ। ਮਾਨਸੂਨ ਕਮਜ਼ੋਰ ਹੋਣ ਦੇ ਕਾਰਨ ਦੇਸ਼ ਦੇ ਕਈ ਹਿੱਸਿਆਂ `ਚ ਆਮ ਨਾਲੋਂ ਵੀ ਘੱਟ ਮੀਂਹ ਪਿਆ। ਉੱਤਰ ਪ੍ਰਦੇਸ਼ ਦੇ ਵੀ ਕਈ ਹਿੱਸਿਆਂ `ਚ ਘੱਟ ਮੀਂਹ ਕਾਰਨ ਸੋਕੇ ਦੇ ਹਾਲਤ ਬਣ ਗਏ ਸੀ, ਜਿਸਦਾ ਫ਼ਸਲਾਂ `ਤੇ ਬਹੁਤ ਮਾੜਾ ਅਸਰ ਪਿਆ ਸੀ। ਬਿਜਾਈ ਦੇ ਸਮੇਂ ਵੀ ਘੱਟ ਮੀਂਹ ਕਾਰਨ ਫ਼ਸਲਾਂ `ਤੇ ਕਈ ਪ੍ਰਭਾਵ ਪਏ। ਪਰ ਹੁਣ ਹੋ ਰਹੀ ਬੇਮੌਸਮੀ ਬਰਸਾਤ ਨੇ ਰਹਿੰਦੀ ਖੁੰਦੀ ਕਸਰ ਪੂਰੀ ਕਰ ਦਿੱਤੀ ਹੈ। ਇਸ ਬੇਮੌਸਮੀ ਬਰਸਾਤ ਨੇ ਫ਼ਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
ਸਰਕਾਰ ਤੋਂ ਮੰਗ:
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਬਾਰੇ ਚੇਤਾਵਨੀ ਨਹੀਂ ਦਿੱਤੀ ਗਈ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਫਸਲਾਂ ਦੇ ਨੁਕਸਾਨ ਲਈ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਇਸ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
Summary in English: Paddy crop destroyed due to rain, heavy loss to farmers