ਫਾਈਨੇਂਸ਼ੀਅਲ ਸਰਵਿਸ ਐਪ Dhani ਇਨ੍ਹਾਂ ਦਿੰਨਾ ਵਿਚ ਬਹੁਤ ਵਿਵਾਦਾਂ ਦਾ ਸਾਮਣਾ ਕਰ ਰਹੀ ਹੈ। ਇਹ ਐਪ ਬਿੰਨਾ ਕਿੱਸੇ ਸੁਰੱਖਿਅਤ ਲੋਨ ਪ੍ਰਾਪਤ ਕਰਾਉਣ ਦੇ ਮਾਮਲੇ ਵਿਚ ਚਰਚਾ ਵਿਚ ਹੈ। ਹੁਣ ਤੋਂ ਕੁਝ ਦਿੰਨ ਪਹਿਲਾਂ ਵੀ Dhani ਐਪ ਦੇ ਜਰੀਏ ਇਕ ਵੱਖ ਤਰੀਕੇ ਧੋਖਾਧੜੀ ਹੋ ਰਹੀ ਹੈ।
ਬਿੰਨਾ ਲੋਨ ਲਏ ਡਿਫਾਲਟ ਹੋ ਰਹੇ ਹਨ ਉਪਭੋਗਤਾ
ਇਸ ਮਾਮਲੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਪਤਾ ਵੀ ਨਹੀਂ ਹੈ ਅਤੇ ਕੰਪਨੀ ਨੇ ਉਨ੍ਹਾਂ ਦੇ ਪੈਨ ਕਾਰਡ 'ਤੇ ਕਿਸੇ ਹੋਰ ਨੂੰ ਲੋਨ ਦਿੱਤਾ ਹੈ। ਅਜਿਹੇ ਵਿਚ ਲੋਕਾਂ ਦੀ ਚਿੰਤਾਵਾਂ ਬਹੁਤ ਵੱਧ ਗਈਆਂ ਹਨ ਅਤੇ ਲੋਕਾਂ ਦੇ ਮੰਨ ਵਿਚ ਸਵਾਲ ਹੈ ਕਿ ਕਿਥੇ ਉਨ੍ਹਾਂ ਦੇ ਪੈਨ ਕਾਰਡ ਦੀ ਗਲਤ ਵਰਤੋਂ ਤਾਂ ਨਹੀਂ ਹੋ ਰਹੀ ਹੈ। ਅਜਿਹੇ ਵਿਚ ਅੱਸੀ ਤੁਹਾਨੂੰ ਤਰੀਕੇ ਦੱਸਦੇ ਹਾਂ ਕਿੰਨਾ ਦੇ ਜਰੀਏ ਤੁਸੀ ਘਰ ਬੈਠੇ ਮਿੰਟਾ ਵਿਚ ਚੈਕ ਕਰ ਸਕਦੇ ਹੋ ਕਿ ਤੁਹਾਡਾ ਪੈਨ ਕਾਰਡ ਤੇ ਲੋਨ ਜਾਰੀ ਹੋਇਆ ਹੈ ਜਾਂ ਨਹੀਂ।
ਕਈ ਲੋਕਾਂ ਨਾਲ ਹੋ ਰਿਹਾ ਫਰੋਡ
ਟਵਿੱਟਰ ਤੇ ਇਕ ਉਪਭੋਗਤਾ ਨੇ ਕਈ ਸਕ੍ਰੀਨਸ਼ੋਤ ਦੇ ਜਰੀਏ ਦੱਸਿਆ ਹੈ ਕਿ ਕੰਪਨੀ ਨੇ ਲੋਨ ਦਿੱਤਾ ਹੈ। ਲੋਨ ਦੇ ਲਈ ਉੱਸੀ ਉਪਭੋਗਤਾ ਦਾ ਪੈਨ ਕਾਰਡ ਨੰਬਰ ਦੀ ਵਰਤੋਂ ਕਿੱਤੀ ਗਈ ਹੈ ਅਤੇ ਪਤਾ ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਹੈ। ਉਪਭੋਗਤਾ ਦਾ ਕਹਿਣਾ ਹੈ ਕਿ ਉਹ ਬਿੰਨਾ ਲੋਨ ਲਏ ਡਿਫਾਲਟ ਹੋ ਚੁਕਿਆ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਵੇਂ ਕਿੱਸੇ ਹੋਰ ਦੇ ਨਾਂ ਅਤੇ ਪੈਨ ਕਾਰਡ ਤੇ ਦੁੱਜਾ ਵਿਅਕਤੀ ਲੋਨ ਲੈ ਸਕਦਾ ਹੈ , ਜਦਕਿ ਉਸ ਨੂੰ ਇਸ ਦੀ ਖ਼ਬਰ ਨਹੀਂ ਨਹੀਂ ਮਿੱਲੀ।ਹਜਾਰਾਂ ਉਪਭੋਕਤਾਵਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੈਨ ਕਾਰਡ ਤੇ ਲੋਨ ਦਾ ਧੋਖਾ ਹੋ ਚੁਕਿਆ ਹੈ। ਤੁਸੀ ਵੀ ਇਸ ਚੀਜ ਦਾ ਖਾਸ ਧਿਆਨ ਰੱਖੋ ਕਿ ਕਿਥੇ ਤੁਹਾਡੇ ਪੈਨ ਕਾਰਡ ਤੇ ਕੋਈ ਹੋਰ ਲੋਨ ਨਾ ਲੈ ਸਕੇ। ਜੇਕਰ ਅਜਿਹਾ ਹੁੰਦਾ ਹੈ ਤਾਂ ਹੇਠਾਂ ਦੱਸੇ ਗਏ ਪੜਾਵਾਂ ਦੀ ਪਾਲਣਾ ਕਰੋ ਅਤੇ ਇਸ ਫਰੋਡ ਤੋਂ ਬਚੋ।
ਤੁਸੀਂ ਵੀ ਚੈੱਕ ਕਰੋ, ਕੀ ਤੁਹਾਡੇ ਨਾਲ ਤਾਂ ਨਹੀਂ ਹੋਇਆ ਫਰੋਡ
-
ਕ੍ਰੈਡਿਟ ਸਕੋਰ ਰਿਪੋਰਟ ਤੁਹਾਡੇ ਨਾਮ 'ਤੇ ਲੋਨ ਖਾਤਿਆਂ ਦੀ ਸੰਖਿਆ ਬਾਰੇ ਜਾਣਕਾਰੀ ਦਿੰਦੀ ਹੈ।
-
ਰਿਪੋਰਟ ਦੀ ਜਾਂਚ ਕਰਨ ਲਈ, ਤੁਹਾਨੂੰ ਕਿਸੇ ਵੀ ਕ੍ਰੈਡਿਟ ਬਿਊਰੋ ਦੀ ਸੇਵਾ ਲੈਣ ਦੀ ਲੋੜ ਹੋਵੇਗੀ।
-
ਤੁਸੀਂ TransUnion CIBIL, Equifax, Experian ਜਾਂ CRIF ਹਾਈ ਮਾਰਕ ਵਰਗੇ ਬਿਊਰੋਜ਼ ਦੀ ਸੇਵਾ ਲੈ ਸਕਦੇ ਹੋ।
-
ਐਸਬੀਆਈ ਕਾਰਡ, ਪੇਟੀਐਮ, ਬੈਂਕ ਬਜ਼ਾਰ ਆਦਿ ਵੀ ਬਿਊਰੋ ਨਾਲ ਸਾਂਝੇਦਾਰੀ ਕਰਕੇ ਰਿਪੋਰਟਾਂ ਦੀ ਜਾਂਚ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ।
-
ਇਹਨਾਂ ਵਿੱਚੋਂ ਕੋਈ ਵੀ ਵਿਕਲਪ ਚੁਣੋ ਜੋ ਤੁਹਾਡੇ ਲਈ ਸੌਖਾ ਹੈ।
-
ਸਬੰਧਤ ਪੋਰਟਲ ਜਾਂ ਐਪ 'ਤੇ ਕ੍ਰੈਡਿਟ ਸਕੋਰ ਚੈੱਕ ਕਰਨ ਦਾ ਵਿਕਲਪ ਲੱਭੋ।
-
SBI ਕਾਰਡ ਵਰਗੀਆਂ ਕੁਝ ਐਪਾਂ ਮੁਫ਼ਤ ਵਿੱਚ ਸਕੋਰ ਚੈੱਕ ਕਰਨ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ। ਇਸ ਦੇ ਲਈ SBI ਕ੍ਰੈਡਿਟ
ਕਾਰਡ ਹੋਣਾ ਜ਼ਰੂਰੀ ਹੈ।
-
ਦੂਜੇ ਯੂਜ਼ਰਸ ਆਪਣੀ ਸਹੂਲਤ ਦੇ ਮੁਤਾਬਕ ਪਲਾਨ ਚੁਣ ਸਕਦੇ ਹਨ। ਇਹ ਤੁਹਾਨੂੰ ਇਸ 'ਤੇ ਨਜ਼ਰ ਰੱਖਣ ਵਿਚ ਮਦਦ ਕਰੇਗਾ।
-
ਜਨਮ ਮਿਤੀ , ਮੋਬਾਈਲ ਨੰਬਰ, ਈਮੇਲ ਆਈਡੀ, ਪੈਨ ਨੰਬਰ ਵਰਗੀ ਕੁਝ ਜਾਣਕਾਰੀ ਦੇਕੇ ਤੁਹਾਡਾ ਖਾਤਾ ਬਣ ਜਾਵੇਗਾ।
-
ਜੇਕਰ ਤੁਸੀਂ ਅਜਿਹਾ ਕੋਈ ਲੋਨ ਦੇਖਦੇ ਹੋ, ਜੋ ਤੁਸੀਂ ਨਹੀਂ ਲਿਆ ਹੈ, ਤਾਂ ਤੁਰੰਤ ਉਸ ਦੀ ਸ਼ਿਕਾਇਤ ਕਰੋ। ਇਹ ਸ਼ਿਕਾਇਤ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਹੈ।
Dhani ਐਪ ਨੇ ਵੀ ਖੁਦ ਕੀਤੀ ਸ਼ਿਕਾਇਤ
ਮਾਮਲੇ ਨੂੰ ਫੜਨ ਤੋਂ ਬਾਅਦ ਧਨੀ ਨੇ ਲੋਕਾਂ ਨੂੰ ਦੱਸਿਆ ਕਿ ਇਹ ਧੋਖਾਧੜੀ ਗਲਤ ਦਸਤਾਵੇਜ਼ਾਂ ਦੇ ਆਧਾਰ 'ਤੇ ਕੇਵਾਈਸੀ ਕਰ ਕੇ ਕੀਤੀ ਗਈ ਹੈ। ਧਨੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਧੋਖੇਬਾਜ਼ਾਂ ਨੇ ਕ੍ਰੈਡਿਟ ਬਿਊਰੋ ਤੋਂ ਹੋਰਾਂ ਦੇ ਪੈਨ ਕਾਰਡ ਦੀ ਜਾਣਕਾਰੀ ਹਾਸਲ ਕੀਤੀ ਹੋ ਸਕਦੀ ਹੈ। ਵਰਤਮਾਨ ਵਿੱਚ, ਇਸ ਮਾਮਲੇ ਵਿੱਚ ਸਬੰਧਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸ਼ਿਕਾਇਤਾਂ ਦੀ ਭਰਮਾਰ ਹੈ। Dhani ਨੇ ਆਪਣੀ ਤਰਫੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।
ਇਹ ਵੀ ਪੜ੍ਹੋ : ਖਾਦ ਦੀ ਭਾਰੀ ਘਾਟ ਕਾਰਨ ਕਿਸਾਨਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ
Summary in English: PAN CARD FRAUD: Fraud is happening through PAN card! How to avoid it