Prestigious Award: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਦਾਲਾਂ ਦੇ ਪ੍ਰਸਿੱਧ ਮਾਹਿਰ ਡਾ. ਇੰਦਰਜੀਤ ਸਿੰਘ ਨੂੰ ਯੂਨੀਵਰਸਿਟੀ ਵੱਲੋਂ ਪ੍ਰੋ. ਮਨਜੀਤ ਐਸ. ਛੀਨਣ ਡਿਸਟਿੰਗੂਇਸਡ ਪ੍ਰੋਫੈਸਰ ਚੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਐਵਾਰਡ ਚਾਰ ਸਾਲਾਂ ਦੀ ਮਿਆਦ ਲਈ ਕੀਤੇ ਕੰਮ ਦੇ ਅਧਾਰ ਤੇ ਦਿੱਤਾ ਜਾਂਦਾ ਹੈ। ਡਾ. ਇੰਦਰਜੀਤ ਸਿੰਘ ਕੋਲ ਦਾਲਾਂ ਦੀ ਬਰੀਡਿੰਗ ‘ਤੇ ਕੰਮ ਕਰਨ ਦਾ 27 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਨ੍ਹਾਂ ਨੇ ਦਾਲਾਂ ਦੀਆਂ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਦਾਲਾਂ ਦੇ ਪ੍ਰਸਿੱਧ ਮਾਹਿਰ ਡਾ. ਇੰਦਰਜੀਤ ਸਿੰਘ 27 ਕਿਸਮਾਂ ਦੇ ਵਿਕਾਸ ਅਤੇ ਜਾਰੀ ਕਰਨ ਅਤੇ ਵੱਖ-ਵੱਖ ਦਾਲਾਂ ਦੀਆਂ ਫਸਲਾਂ ਦੀਆਂ 4 ਕਿਸਮਾਂ ਦੇ ਪਰੀਖਣ ਅਤੇ ਜਾਰੀ ਕਰਨ ਦੇ ਨਾਲ-ਨਾਲ ਛੋਲਿਆਂ ਦੇ ਦੋ ਜੈਨੇਟਿਕ ਸਟਾਕਾਂ ਦੇ ਵਿਕਾਸ ਅਤੇ ਪੰਜੀਕਰਨ ਵਿੱਚ ਵੀ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ: ਪੀਏਯੂ ਦੇ ਖੋਜਾਰਥੀ ਡਾ. ਰਾਜਨ ਸ਼ਰਮਾ ਨੇ ਜਿੱਤਿਆ 'ICFOST ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ'
ਜ਼ਿਕਰਯੋਗ ਹੈ ਕਿ ਡਾ. ਇੰਦਰਜੀਤ ਸਿੰਘ ਨੇ ਪ੍ਰਸਿੱਧ ਵੱਖ-ਵੱਖ ਰਸਾਲਿਆਂ ਵਿੱਚ 128 ਤੋਂ ਵੱਧ ਖੋਜ ਪੱਤਰ, 1 ਸਮੀਖਿਆ ਲੇਖ, 9 ਪੁਸਤਕ ਅਧਿਆਇ, 4 ਪੂਰੇ ਪੇਪਰ, 58 ਐਬਸਟਰੈਕਟ ਅਤੇ 60 ਪ੍ਰਸਿੱਧ ਲੇਖ ਪ੍ਰਕਾਸ਼ਿਤ ਕੀਤੇ ਹਨ। ਉਹ 2002 ਵਿਚ ਕਿੰਗ ਬੌਡੌਇਨ ਐਵਾਰਡ ਅਤੇ 2010 ਵਿਚ ਡੋਰੇਨ ਮਾਸਲਰ ਐਵਾਰਡ ਨਾਲ ਸਨਮਾਨਿਤ ਪੀ ਏ ਯੂ ਦੀ ਟੀਮ‘ ਦੇ ਮੈਂਬਰ ਸਨ।
ਇਹ ਵੀ ਪੜ੍ਹੋ: Good News! ਪੀ.ਏ.ਯੂ ਦੇ ਇਸ ਵਿਭਾਗ ਨੇ ਵਧਾਇਆ ਮਾਣ, ਸਰਵੋਤਮ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ
ਡਾ. ਇੰਦਰਜੀਤ ਸਿੰਘ ਮੂੰਗਬੀਨ ਟੀਮ ਦਾ ਹਿੱਸਾ ਵੀ ਰਹੇ ਜਿਸਨੂੰ ਸਰਵੋਤਮ ਕੇਂਦਰ ਐਵਾਰਡ ਹਾਸਿਲ ਹੋਇਆ। ਉਹ ਇੰਡੀਅਨ ਸੋਸਾਇਟੀ ਆਫ ਪਲਸ ਰਿਸਰਚ ਐਂਡ ਡਿਵੈਲਪਮੈਂਟ ਦੇ ਫੈਲੋ ਹਨ। ਉਨ੍ਹਾਂ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ 2010 ਵਿੱਚ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ, ਪਰਥ, ਅਤੇ 2018 ਵਿੱਚ ਵਿਏਨਾ ਦਾ ਦੌਰਾ ਕਰਨ ਦਾ ਮੌਕਾ ਵੀ ਮਿਲਿਆ।
Summary in English: PAU expert Dr. Inderjit Singh was awarded with a prestigious award