PAU-GADVASU Teachers Union Strike: ਪੰਜਾਬ ਸਰਕਾਰ ਵੱਲੋਂ ਸੋਧੇ ਗਏ ਯੂਜੀਸੀ ਤਨਖਾਹ ਸਕੇਲਾਂ (UGC Pay Scales) ਦਾ ਨੋਟੀਫਿਕੇਸ਼ਨ ਹੁਣ ਤਕ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਪੀਏਯੂ ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (PAU and Guru Angad Dev Veterinary and Animal Sciences University), ਲੁਧਿਆਣਾ ਵਿੱਚ ਅਧਿਆਪਨ, ਪਸਾਰ ਅਤੇ ਖੋਜ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ।
ਦੋਵਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਪੀਏਯੂ (PAU) ਦੇ ਥਾਪਰ ਹਾਲ ਸਾਹਮਣੇ ਵੱਡਾ ਇਕੱਠ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਦੀਆਂ ਹੋਰਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸੋਧੇ ਹੋਏ 7ਵੇਂ ਯੂਜੀਸੀ ਪੇਅ-ਸਕੇਲ (7th UGC Pay Scale) ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਪਰ ਸਰਕਾਰ ਗਡਵਾਸੂ (GADVASU) ਅਤੇ ਪੀਏਯੂ (PAU) ਦੇ ਅਧਿਆਪਕਾਂ ਨਾਲ ਵਿਤਕਰਾ ਕਰ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੌਕੇ ਯੂਨੀਅਨ ਨੇਤਾਵਾਂ ਡਾ. ਰਵਿੰਦਰ ਸਿੰਘ ਚੰਦੀ, ਡਾ. ਗੁਰਉਪਕਾਰ ਸਿੰਘ, ਡਾ. ਗੁਰਮੀਤ ਸਿੰਘ ਢੇਰੀ, ਡਾ. ਕਮਲਦੀਪ ਸਿੰਘ ਸੰਘਾ, ਡਾ. ਐਚ.ਐਸ. ਕਿੰਗਰਾ, ਡਾ. ਏ.ਪੀ.ਐਸ ਬਰਾੜ, ਡਾ. ਹਰਪ੍ਰੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : PAU ਅਤੇ GADVASU Teachers Union ਵੱਲੋਂ ਤਿੱਖਾ ਸੰਘਰਸ਼, ਪਸ਼ੂ ਪਾਲਕ ਪਰੇਸ਼ਾਨ
ਹੜਤਾਲ ਕਾਰਨ ਯੂਨੀਵਰਸਿਟੀਆਂ ਦਾ ਕੰਮ ਪ੍ਰਭਾਵਿਤ
● ਅਧਿਆਪਕਾਂ ਦੀ ਹੜਤਾਲ ਦੇ ਕਾਰਣ ਪੀਏਯੂ ਵਿਖੇ ਖ਼ਰੀਫ ਫ਼ਸਲਾਂ ਸੰਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ 16-17 ਫਰਵਰੀ ਨੂੰ ਹੋਣ ਵਾਲੀ ਕਾਰਜਸ਼ਾਲਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ।
● ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ।
ਬੁਲਾਰਿਆਂ ਨੇ ਇਸ ਮੌਕੇ ਸਰਕਾਰੀ ਦੀ ਦੋਵਾਂ ਯੂਨੀਵਰਸਿਟੀਆਂ ਪ੍ਰਤੀ ਉਪਰਾਮਤਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਪੀਏਯੂ ਨੇ ਖੇਤੀ ਸੰਬੰਧੀ ਹਰ ਸੰਕਟ ਸਮੇਂ ਕਿਸਾਨਾਂ ਦਾ ਸਾਥ ਦਿੱਤਾ। ਪਿਛਲੇ ਸਾਲਾਂ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਲਈ ਵਿਗਿਆਨੀਆਂ ਨੇ ਦਿਨ ਰਾਤ ਇੱਕ ਕੀਤਾ ਸੀ। ਪਰ ਉਸਦਾ ਨਤੀਜਾ ਮਾਹਿਰਾਂ ਦੇ ਤਨਖਾਹ ਸਕੇਲ ਰੋਕ ਕੇ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : KVK ਵੱਲੋਂ Punjab ਦੇ ਕਿਸਾਨਾਂ ਨੂੰ ਸਲਾਹ, 15 ਫਰਵਰੀ ਤੱਕ ਨੀਵੀਂ ਸੁਰੰਗ ਨੂੰ ਪੱਕੇ ਤੌਰ 'ਤੇ ਨਾ ਹਟਾਉਣ ਕਿਸਾਨ
ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਕਾਲ, ਲੰਪੀ ਸਕਿਨ ਅਤੇ ਹੋਰ ਮਹਾਂਮਾਰੀਆਂ ਦੇ ਸੰਕਟ ਵਿੱਚ ਜੂਝ ਕੇ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਇਹ ਸਿਲਾ ਦਿੱਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਦੋਵਾਂ ਯੂਨੀਵਰਸਿਟੀਆਂ ਦੀਆਂ ਅਧਿਆਪਕ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਕਿ ਜਦੋਂ ਤਕ ਨਵੇਂ ਤਨਖਾਹ ਸਕੇਲ ਲਾਗੂ ਨਹੀਂ ਹੁੰਦੇ ਉਦੋਂ ਤਕ ਉਹ ਕੋਈ ਵੀ ਦਫ਼ਤਰੀ ਕਾਰਜ ਨਹੀਂ ਕਰਨਗੇ।
Summary in English: PAU-GADVASU Strike: Work of both universities badly affected, workshop on February 16-17 postponed