ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੇ ਝੋਨੇ ਅਤੇ ਬਾਸਮਤੀ ਦੇ ਬੀਜਾਂ ਦੀ ਵਿਕਰੀ ਕਿਸਾਨਾਂ ਲਈ ਉਪਲੱਬਧ ਹੈ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਨਵੀਂ ਉੱਨਤ ਕਿਸਮ ਪੰਜਾਬ ਬਾਸਮਤੀ-7 ਜਿਸ ਦਾ ਔਸਤ ਝਾੜ 19 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੇ ਦਾਣਿਆਂ ਦੀ ਲੰਬਾਈ ਪੂਸਾ ਬਾਸਮਤੀ 1121 ਦੇ ਬਰਾਬਰ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਝੋਨੇ ਦੀਆਂ ਉੱਨਤ ਕਿਸਮਾਂ ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਅਤੇ ਐੱਚ ਕੇ ਆਰ 47 ਜਿਨਾਂ ਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਹੈ ਅਤੇ ਬਾਸਮਤੀ ਦੀ ਕਿਸਮਾਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਦਾ ਬੀਜ ਉਪਲੱਬਧ ਹੈ। ਹੋਰ ਫਸਲਾਂ ਦਾ ਮਿਆਰੀ ਬੀਜ ਵੀ ਸਾਰੇ ਕੇਂਦਰਾਂ ਉੱਤੇ ਮਿਲਦਾ ਹੈ। ਇਹਨਾਂ ਬੀਜਾਂ ਦੀ ਕੀਮਤ ਬਾਰੇ ਗੱਲ ਕਰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਨੇ ਕਿਹਾ ਕਿ ਪੰਜਾਬ ਬਾਸਮਤੀ 7 (4 ਕਿੱਲੋ) 300 ਰੁਪਏ, ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਅਤੇ ਐਚ ਕੇ ਆਰ 47 (8 ਅਤੇ 24 ਕਿੱਲੋ) 350 ਅਤੇ 1050 ਰੁਪਏ, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 (8 ਅਤੇ 24 ਕਿੱਲੋ)-500 ਅਤੇ 1500 ਰੁਪਏ ਵਿੱਚ ਮਿਲ ਸਕਣਗੇ । ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਜਾਂ ਦੀ ਦੁਕਾਨ ਹਫਤੇ ਦੇ ਸੱਤੇ ਦਿਨ ਖੁੱਲੀ ਰਹੇਗੀ।
ਇਸ ਸੰਬੰਧੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਬੀਜ ਲੈਣ ਲਈ ਜਾਣ ਤੋਂ ਪਹਿਲਾਂ ਹੇਠਾਂ ਦਿੱਤੇ ਜ਼ਿਲੇਵਾਰ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ। ਸੰਪਰਕ ਕਰਨ ਉਪਰੰਤ ਹੀ ਯੂਨੀਵਰਸਿਟੀ ਦੇ ਸੰਬੰਧਿਤ ਕੇਂਦਰ ਤੇ ਜਾਇਆ ਜਾਵੇ। ਇਸ ਦੌਰਾਨ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ। ਜ਼ਿਲੇਵਾਰ ਫੋਨ ਨੰਬਰਾਂ ਦਾ ਵੇਰਵਾ ਦਿੰਦਿਆਂ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਅੰਮਿ੍ਰਤਸਰ 81463-22553, ਬਠਿੰਡਾ - 97800-24223, 95014-00556, ਬਰਨਾਲਾ - 81461-00796, ਫਿਰੋਜ਼ਪੁਰ - 95018-00488, ਫਤਹਿਗੜ ਸਾਹਿਬ - 81465-70699, ਫਰੀਦਕੋਟ - 94171-75970, ਫਾਜ਼ਿਲਕਾ 94639-74499, ਗੁਰਦਾਸਪੁਰ - 78887-53919, 98145-77431, ਹੁਸ਼ਿਆਰਪੁਰ - 98157-51900, 95014-34300, ਕਪੂਰਥਲਾ 94171-88183, 94643-82711, ਲੁਧਿਆਣਾ - 81469-00244, ਮੋਗਾ - 81465-00942, ਮੁਹਾਲੀ - 98722-18677, ਸ਼੍ਰੀ ਮੁਕਤਸਰ ਸਾਹਿਬ- 98556-20914, ਮਾਨਸਾ 88722-00121, ਜਲੰਧਰ - 98889-00329, 81460-88488, ਪਟਿਆਲਾ - 94173-60460, 94633-78865, ਪਠਾਨਕੋਟ - 98723-54170, ਰੂਪਨਗਰ 81464-00248, ਸਮਰਾਲਾ 98762-95717, 98721-66488, ਸੰਗਰੂਰ-99881-11757, 94172-81311, ਸ਼ਹੀਦ ਭਗਤ ਸਿੰਘ ਨਗਰ 70874-15070, 81464-00248, ਤਰਨਤਾਰਨ - 89689-71345, 94637-74731 ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਇਸ ਤੋਂ ਇਲਾਵਾ ਪੀ.ਏ.ਯੂ. ਦੇ ਨਿਰਦੇਸ਼ਕ ਬੀਜ ਨੂੰ ਸੰਪਰਕ ਕਰਨ ਲਈ 98159-65404, 98724-28072, 81469-00162 ਨੰਬਰਾਂ ਤੇ ਕਾਲ ਕੀਤੀ ਜਾ ਸਕਦੀ ਹੈ ।
ਇਹ ਵੀ ਪੜ੍ਹੋ :- ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਪੀਏਯੂ ਨੇ ਹਾਸਲ ਕੀਤਾ ਨੈਸ਼ਨਲ ਪੇਟੈਂਟ
Summary in English: PAU informs farmers for sale of paddy and basmati seeds