ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਕੰਮ ਕਰਨ ਦਾ ਤੁਹਾਡਾ ਸੁਪਨਾ ਹੁਣ ਪੂਰਾ ਹੋ ਸਕਦਾ ਹੈ। ਦਰਅਸਲ, ਪੀ.ਏ.ਯੂ ਨੇ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਪੀ.ਏ.ਯੂ (PAU) 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਦਰਅਸਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਖਾਲੀ ਅਸਾਮੀਆਂ ਦੇ ਵੇਰਵਿਆਂ, ਆਖਰੀ ਮਿਤੀ ਸਮੇਤ ਹੋਰ ਜਾਣਕਾਰੀ ਲਈ ਇਹ ਪੂਰਾ ਲੇਖ ਪੜ੍ਹੋ...
ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸੁਨਹਿਰਾ ਮੌਕਾ ਲੈ ਕੇ ਆਇਆ ਹੈ। ਦੱਸ ਦੇਈਏ ਕਿ ਪੀ.ਏ.ਯੂ (PAU) ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਸੀਨੀਅਰ ਲੈਬ/ਫੀਲਡ ਹੈਲਪਰ/ਤਕਨੀਕੀ ਸਹਾਇਕ ਦੀ ਪੋਸਟ ਲਈ ਅਰਜ਼ੀਆਂ ਮੰਗੀਆਂ ਹਨ। ਵਿਭਾਗ ਨੇ ਚਾਹਵਾਨ ਉਮੀਦਵਾਰਾਂ ਨੂੰ 15 ਦਿਸੰਬਰ 2022 ਤੱਕ ਬਿਨੈ ਪੱਤਰ ਜਮ੍ਹਾ ਕਰਵਾਉਣ ਲਈ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸੀਨੀਅਰ ਲੈਬ/ਫੀਲਡ ਹੈਲਪਰ/ ਟੈਕਨੀਕਲ ਅਸਿਸਟੈਂਟ ਦੀ ਆਸਾਮੀ ਜਿਹੜੀ ਕਿ ਰੁ:11585/-ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਉਸ ਦੇ ਲਈ ਨਿਰਧਾਰਤ ਯੋਗਤਾਵਾਂ ਹੇਠਾਂ ਲਿਖੇ ਅਨੁਸਾਰ ਹਨ।
ਨੌਕਰੀ ਲਈ ਯੋਗਤਾ
● ਮੈਟ੍ਰਿਕ ਪੱਧਰ ਤੱਕ ਪੰਜਾਬੀ ਦੇ ਨਾਲ 10+2 ਜੂਨੀਅਰ ਫੀਲਡ/ਲੈਬ ਕੋਆਰਡੀਨੇਟਰ/ ਜੂਨੀਅਰ ਫੀਲਡ ਹੈਲਪਰ ਵਜੋਂ ਚਾਰ ਸਾਲਾਂ ਦੇ ਤਜ਼ਰਬੇ ਨਾਲ।
● ਜੂਨੀਅਰ ਫੀਲਡ/ਲੈਬ ਕੋਆਰਡੀਨੇਟਰ/ਜੂਨੀਅਰ ਫੀਲਡ ਹੈਲਪਰ ਵਜੋਂ ਅੱਠ ਸਾਲਾਂ ਦੇ ਤਜ਼ਰਬੇ ਨਾਲ ਪੰਜਾਬੀ ਨਾਲ ਮੈਟ੍ਰਿਕ।
ਨੌਕਰੀ ਲਈ ਉਮਰ ਸੀਮਾ
ਜੇਕਰ ਤੁਸੀਂ ਵੀ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੱਸ ਦੇਈਏ ਕਿ ਇਸ ਨੌਕਰੀ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 63 ਸਾਲ ਤੱਕ ਹੋਣੀ ਚਾਹੀਦੀ ਹੈ।
ਰਾਖਵੀਆਂ ਅਸਾਮੀਆਂ ਦਾ ਵੇਰਵਾ
● ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀ/ਜਨਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਕ੍ਰਮਵਾਰ 25% ਅਤੇ 12% ਅਸਾਮੀਆਂ ਰਾਖਵੀਆਂ ਹਨ।
● 13% ਅਸਾਮੀਆਂ ਸਾਬਕਾ ਸੈਨਿਕਾਂ ਲਈ ਅਤੇ 3% ਅਸਾਮੀਆਂ ਸਰੀਰਕ ਤੌਰ 'ਤੇ ਅਪਾਹਜ ਵਿਅਕਤੀਆਂ ਲਈ ਰਾਖਵੀਆਂ ਹਨ।
ਜ਼ਰੂਰੀ ਜਾਣਕਾਰੀ
ਵੇਰਵਿਆਂ ਅਨੁਸਾਰ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਫੀਲਡ ਪ੍ਰਯੋਗਾਂ ਦੇ ਸੰਚਾਲਨ ਜਾਂ ਨਮੂਨਿਆਂ ਦੇ ਪ੍ਰਬੰਧਨ ਜਾਂ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਵਿੱਚ ਸਹਾਇਤਾ ਕਰ ਰਹੇ ਹਨ।
ਇਹ ਵੀ ਪੜ੍ਹੋ: NABARD Recruitment 2022: ਸਹਾਇਕ ਅਹੁਦੇ ਲਈ ਭਰਤੀਆਂ, 80,000 ਰੁਪਏ ਪ੍ਰਤੀ ਮਹੀਨਾ ਤਨਖਾਹ
ਲੋੜੀਂਦੀ ਜਾਣਕਾਰੀ
● ਚਾਹਵਾਨ ਉਮੀਦਵਾਰ ਜਿਹੜੇ ਕਿ ਯੌਗਤਾਵਾਂ ਪੂਰੀਆਂ ਕਰਦੇ ਹੋਣ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੂਦਾ ਕਾਪੀਆਂ ਸਮੇਤ ਅਤੇ 100/-ਰੁਪਏ ਦਾ ਬੈਂਕ ਡਰਾਫਟ, ਕੰਪਟਰੋਲਰ ਪੀ.ਏ.ਯੂ (Comptroller, PAU), ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 15-12-2022 ਤੱਕ ਭੇਜੋ।
● ਬਿਨੈ ਪੱਤਰ ਵਿੱਚ ਆਸਾਮੀ ਦਾਂ ਨਾਂ, ਪਾਸਪੋਰਟ ਸਾਇਜ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਦਾ ਹਵਾਲਾ ਅਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਵਿਗਿਆਪਨ ਨੰਬਰ ਜਰੂਰ ਦਿੱਤਾ ਜਾਵੇ।
ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
● ਉਮੀਦਵਾਰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ 27-12-2022 ਨੂੰ ਸਵੇਰੇ 11.00 ਵਜੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ।
● ਦਫਤਰ ਵਿੱਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।
● ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖ਼ਤਮ ਕੀਤੀਆਂ ਜਾ ਸਕਦੀਆਂ ਹਨ।
*ਨੋਟ: ਉਪਰੋਕਤ ਅਨੁਸਾਰ ਜੇਕਰ ਬੈਂਕ ਡਰਾਫਟ ਸਹੀ ਪਤੇ ਕੰਪਟਰੋਲਰ ਪੀ.ਏ.ਯੂ /Comptroller, PAU, ਤੇ ਨਾ ਹੋਇਆ ਤਾਂ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
Summary in English: PAU invited applications for these posts, click on this link to know the last date