Good News for PAU: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਮਾਈਕਰੋਬਾਇਓਲੋਜਿਸਟ ਡਾ ਸੀਮਾ ਗਰਚਾ ਅਤੇ ਸ਼੍ਰੀਮਤੀ ਰੂਪਸੀ ਕਾਂਸਲ ਵਲੋਂ ਵਿਕਸਿਤ ਕੀਤੀ ਗੁੜ ਦੇ ਸ਼ੀਰੇ ਤੋਂ ਜੀਵਾਣੂੰ ਖਾਦ ਬਣਾਉਣ ਦੀ ਵਿਧੀ ਨੂੰ ਭਾਰਤੀ ਪੇਟੈਂਟ ਨੰਬਰ 423627 ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਡਾ. ਸੀਮਾ ਗਰਚਾ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੰਨੇ ਦੇ ਉਦਯੋਗ ਤੋਂ ਪੈਦਾ ਹੋਣ ਵਾਲੇ ਸ਼ੀਰੇ ਨੂੰ ਜੀਵਾਣੂ ਖਾਦਾਂ ਪੈਦਾ ਕਰਨ ਲਈ ਕਾਰਬਨ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਵਿਧੀ ਦੀ ਵਰਤੋਂ ਜੀਵਾਣੂ ਖਾਦਾਂ ਦੇ ਵਪਾਰਕ ਉਤਪਾਦਨ ਨਾਲ ਆਰਥਿਕ ਲਾਭ ਵਿੱਚ ਵਾਧਾ ਕਰ ਸਕਦੀ ਹੈ।
ਇਹ ਵੀ ਪੜ੍ਹੋ: Good News: PAU ਨੂੰ Gluten Free ਅਨਾਜ ਦੀ ਆਟਾ ਰਚਨਾ 'ਤੇ ਮਿਲਿਆ ਪੇਟੈਂਟ
ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਦੱਸਿਆ ਕਿ ਵਾਤਾਵਰਨ ਪੱਖੀ ਖੇਤੀ ਵਿੱਚ ਜੀਵਾਣੂ ਖਾਦਾਂ ਦੀ ਅਹਿਮ ਭੂਮਿਕਾ ਹੈ ਅਤੇ ਇਹ ਪੇਟੈਂਟ ਜੀਵਾਣੂ ਖਾਦ ਦੇ ਉਤਪਾਦਨ ਵਿੱਚ ਆਰਥਿਕਤਾ ਲਿਆਉਣ ਲਈ ਇੱਕ ਹੁਲਾਰਾ ਪ੍ਰਦਾਨ ਕਰੇਗੀ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਭਾਗ ਨੂੰ 5ਵਾਂ ਪੇਟੈਂਟ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ। ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਡੀਨ ਡਾ ਸ਼ੰਮੀ ਕਪੂਰ ਅਤੇ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਵੀ ਇਸ ਮੌਕੇ ਵਿਗਿਆਨੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ: ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਪੀਏਯੂ ਨੇ ਹਾਸਲ ਕੀਤਾ ਨੈਸ਼ਨਲ ਪੇਟੈਂਟ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੂੰ ਭਾਰਤੀ ਪੇਟੈਂਟ ਦਫਤਰ, ਭਾਰਤ ਸਰਕਾਰ ਦੁਆਰਾ ਗਲੂਟਨ ਮੁਕਤ ਅਨਾਜ ਦੀ ਆਟਾ ਰਚਨਾ 'ਤੇ ਇੱਕ ਭਾਰਤੀ ਪੇਟੈਂਟ ਪ੍ਰਦਾਨ ਕੀਤਾ ਗਿਆ ਹੈ।
Summary in English: PAU received a patent for the process of making bio-fertilizer from molasses