ਪੀਏਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਤੀਰਥ ਸਿੰਘ ਨੇ ਪੱਕੇ ਬਾਇਓਗੈਸ ਪਲਾਂਟ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤੇ 'ਤੇ ਹਸਤਾਖਰ ਕੀਤੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਤੀਰਥ ਸਿੰਘ ਅੱਜ ਪਿੰਡ ਮੁਹੰਮਦਪੁਰ, ਬਲਾਕ - ਸ਼ੇਰਪੁਰ, ਤਹਿਸੀਲ - ਧੂਰੀ, ਜ਼ਿਲ੍ਹਾ - ਸੰਗਰੂਰ (ਪੰਜਾਬ) ਨਾਲ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੇ ਵਪਾਰਕੀਕਰਨ ਲਈ ਸਮਝੌਤਾ ਕੀਤਾ। ਚੇਤੇ ਰਹੇ ਕਿ ਰੋਜ਼ਾਨਾ 1 ਘਣ ਮੀਟਰ ਤੋਂ 25 ਘਣ ਮੀਟਰ ਗੈਸ ਪੈਦਾ ਕਰਨ ਦੀ ਸਮਰੱਥਾ ਵਾਲੇ ਬਾਇਓਗੈਸ ਪਲਾਂਟ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਆਲ ਇੰਡੀਆ ਕੁਆਰਦੀਨੇਟਡ ਪ੍ਰੋਜੈਕਟ ਸਕੀਮ ਅਧੀਨ ਵਿਕਸਤ ਕੀਤਾ ਗਿਆ ਹੈ।
ਪੀਏਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਤੀਰਥ ਸਿੰਘ ਨੇ ਆਪਣੀ ਸੰਸਥਾ ਦੀ ਤਰਫ਼ੋਂ ਸਮਝੌਤੇ 'ਤੇ ਹਸਤਾਖਰ ਕੀਤੇ। ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਉਪਰੋਕਤ ਤਕਨਾਲੋਜੀ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਦਿੰਦੀ ਹੈ।
ਡਾ. ਅਸ਼ੋਕ ਕੁਮਾਰ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ, ਅਤੇ ਡਾ. ਗੁਰਸਾਹਿਬ ਸਿੰਘ ਮਨੇਸ ਵਧੀਕ ਨਿਰਦੇਸ਼ਕ ਖੋਜ ਨੇ ਡਾ: ਰਾਜਨ ਅਗਰਵਾਲ, ਮੁਖੀ, ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ, ਡਾ. ਸਰਬਜੀਤ ਸਿੰਘ ਸੂਚ, ਪ੍ਰਮੁੱਖ ਵਿਗਿਆਨੀ, ਨਵਿਆਉਣਯੋਗ ਊਰਜਾ ਵਿਭਾਗ ਦੁਆਰਾ ਵਿਕਸਤ ਕੀਤੀ ਗਈ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਸੰਬੰਧਿਤ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਦੇ ਬਾਇਓ ਗੈਸ ਪਲਾਂਟ ਲਈ ਸਮਝੌਤਾ, ਪੀਏਯੂ ਵੱਲੋਂ ਹਸਤਾਖਰ
ਡਾ. ਅਗਰਵਾਲ ਨੇ ਕਿਹਾ ਕਿ ਪਸ਼ੂਆਂ ਦੀ ਰਹਿੰਦ-ਖੂੰਹਦ (ਗਊਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ) ਨੂੰ ਗੈਸ ਪੈਦਾ ਕਰਨ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਬਾਲਣ ਦੇ ਰੂਪ ਵਿਚ ਇਸਤਮਾਲ ਕੀਤਾ ਜਾ ਸਕਦਾ ਹੈ । ਇਹ ਖਾਸ ਤੌਰ 'ਤੇ ਪੇਂਡੂ ਖੇਤਰ ਵਿੱਚ ਸਾਫ ਸੁਥਰੇ ਈਧਨ ਅਤੇ ਐਲ ਪੀ ਜੀ ਆਦਿ ਦੇ ਸਰੋਤਾਂ ਦੀ ਲਾਗਤ ਬਚਾਉਣ ਵਿੱਚ ਮਦਦ ਕਰਦਾ ਹੈ।
ਤਕਨਾਲੋਜੀ ਬਾਰੇ ਵੇਰਵੇ ਦਿੰਦੇ ਹੋਏ ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਬੜੀ ਸੌਖੀ ਹੈ ਇਹ ਇੱਕ ਪੂਰੀ ਤਰ੍ਹਾਂ ਇੱਟਾਂ ਤੋਂ ਬਣਿਆ ਢਾਂਚਾ ਹੈ। ਇਹ ਡਿਜ਼ਾਈਨ ਦੇਸ਼ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ। ਇਸ ਪਲਾਂਟ ਦਾ ਸਿੰਗਲ ਡਾਇਜੈਸਟਰ 1 ਘਣ ਮੀਟਰ/ਦਿਨ ਤੋਂ 25 ਘਣ ਮੀਟਰ/ਦਿਨ ਤੱਕ ਗੈਸ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : PAU ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮੀਟਿੰਗ, ਖੇਤੀਬਾੜੀ ਦੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ
ਦੂਜੇ ਰਵਾਇਤੀ ਮਾਡਲ ਬਾਇਓਗੈਸ ਪਲਾਂਟ ਦੀ ਲਾਗਤ ਦੇ ਮੁਕਾਬਲੇ ਇਸ ਪਲਾਂਟ ਦੀ ਲਾਗਤ 60-70% ਹੈ ਅਤੇ ਇਸ ਪਲਾਂਟ ਦੀ ਰੱਖ-ਰਖਾਅ ਦੀਆਂ ਲੋੜਾਂ ਬਾਕੀ ਬਾਇਓਗੈਸ ਪਲਾਂਟਾਂ ਨਾਲੋਂ ਬਹੁਤ ਘੱਟ ਹਨ। ਉਸ ਨੇ ਅੱਗੇ ਕਿਹਾ ਕਿ ਤੋਂ ਬਚੀ ਵਾਧੂ ਸਮੱਗਰੀ ਚੰਗੀ ਗੁਣਵੱਤਾ ਵਾਲੀ ਖਾਦ ਹੈ ਜੋ ਖੇਤਾਂ ਵਿੱਚ ਵਰਤੋਂ ਲਈ ਤਿਆਰ ਹੈ। ਇਸ ਪਲਾਂਟ ਦੀ ਉਮਰ 25 ਸਾਲ ਦੇ ਕਰੀਬ ਹੋਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਦਾ ਫਾਇਦਾ ਇਹ ਹੈ ਕਿ ਸਾਰਾ ਢਾਂਚਾ ਜ਼ਮੀਨ ਹੇਠਾਂ ਆਉਂਦਾ ਹੈ।
ਡਾ. ਊਸ਼ਾ ਨਾਰਾ, ਪਲਾਂਟ ਬਰੀਡਰ ਨੇ ਦੱਸਿਆ ਕਿ ਪੀਏਯੂ ਨੇ ਕੁੱਲ 313 ਐਮ.ਓ.ਏ. 'ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੀਏਯੂ ਦਾ ਸੱਤਵਾਂ ਐਮਓਏ ਹੈ ਜੋ ਪੱਕੇ ਗੁੰਬਦ ਵਾਲੇ ਬਾਇਓਗੈਸ ਪਲਾਂਟ ਲਈ ਹੈ।
Summary in English: PAU signed agreement for commercialization of fixed biogas plant technology