ਪੀਏਯੂ ਵਿੱਚ ਮਾਨਵਤਾ ਦੀ ਵੱਖਰੀ ਮਿਸਾਲ ਦੇਖਣ ਨੂੰ ਮਿਲੀ, ਵਿਦਿਆਰਥੀਆਂ ਨੇ ਕੈਂਪਸ ਵਿੱਚ ਮਨਾਇਆ ਲੋਹੜੀ ਦਾ ਤਿਉਹਾਰ...
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 7 ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸੇਸ ਤੌਰ 'ਤੇ ਇਸ ਮੌਕੇ ਸਾਮਲ ਹੋਏ। ਵਿਦਿਆਰਥੀਆਂ ਨੇ ਹੋਸਟਲ ਦੀ ਮੈੱਸ ਦੇ ਕਾਮਿਆਂ ਅਤੇ ਹੋਸਟਲ ਕਰਮਚਾਰੀਆਂ ਨੂੰ ਕੰਬਲ ਵੰਡੇ।
ਇਸ ਤਿਉਹਾਰ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਏਕਤਾ ਦੀ ਭਾਵਨਾ ਅਤੇ ਪੰਜਾਬੀਆਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਦਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਾਥੀ ਮਨੁੱਖਾਂ ਪ੍ਰਤੀ ਹਮਦਰਦੀ ਅਤੇ ਸੁਹਿਰਦਤਾ ਉੱਚੇ ਸੁੱਚੇ ਸੰਸਕਾਰ ਹਨ ਜੋ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਗ੍ਰਹਿਣ ਕਰਨੇ ਚਾਹੀਦੇ ਹਨ।
ਡਾ. ਗੋਸਲ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਵਿੱਚ ਤਰੱਕੀ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੰਦਿਆਂ ਕਿਸਾਨੀ ਸਮਾਜ ਦੇ ਨਾਲ-ਨਾਲ ਸਾਰੇ ਭਾਈਚਾਰੇ ਲਈ ਹਮਦਰਦੀ ਵਾਲਾ ਰਵੱਈਆ ਧਾਰਨ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ? ਪਿਛੋਕੜ 'ਤੇ ਇੱਕ ਨਜ਼ਰ...
ਹੋਸਟਲ ਦੇ ਵਾਰਡਨ ਅਤੇ ਕੀਟ-ਵਿਗਿਆਨੀ ਡਾ. ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਲੋਹੜੀ ਖੁਸੀਆਂ ਭਰੀ ਬਸੰਤ ਰੁੱਤ ਦੀ ਸ਼ੁਰੂਆਤ ਕਰਦੀ ਹੈ। ਖੇਤੀ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਤਿਉਹਾਰ ਲੋਕਾਂ ਨੂੰ ਕੁਦਰਤ ਦੇ ਪ੍ਰਬੰਧਾਂ ਲਈ ਸ਼ੁਕਰਗੁਜਾਰ ਹੋਣ ਅਤੇ ਇਸ ਦੀਆਂ ਰਚਨਾਵਾਂ ਦਾ ਜਸਨ ਮਨਾਉਣ ਲਈ ਪ੍ਰੇਰਿਤ ਕਰਦਾ ਹੈ। ਵਿਦਿਆਰਥੀਆਂ ਨੇ ਧੂਣੀ ਬਾਲ ਕੇ ਸਮੁੱਚੀ ਕੁਦਰਤ ਦੇ ਭਲੇ ਅਤੇ ਖੁਸਹਾਲੀ ਲਈ ਅਰਦਾਸਾਂ ਕੀਤੀਆਂ।
ਇਹ ਵੀ ਪੜ੍ਹੋ : ਪੀਏਯੂ ਵਿਖੇ ਲੋਹੜੀ ਦਾ ਜਸ਼ਨ, ਫੈਕਲਟੀ ਅਤੇ ਵਿਦਿਆਰਥੀਆਂ 'ਚ ਖ਼ਾਸਾ ਉਤਸ਼ਾਹ
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 11 ਜਨਵਰੀ 2023 ਦਿਨ ਬੁਧਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਤਿਉਹਾਰ ਨਿੱਘੇ ਮੌਸਮ ਦੀ ਆਮਦ ਲਈ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦਸਿਆ ਕਿ ਇਹ ਰਵਾਇਤੀ ਲੋਕ ਗੀਤਾਂ, ਨਾਚਾਂ ਅਤੇ ਖਾਣ-ਪੀਣ ਦੇ ਵਿਚਕਾਰ ਹਾੜੀ ਦੀਆਂ ਫਸਲਾਂ ਦੇ ਚਮਕਦੇ ਮੋਤੀਆਂ ਨੂੰ ਦੇਖ ਕੇ ਖੁਸ਼ੀ ਨੂੰ ਫੈਲਾਉਣ ਦਾ ਇੱਕ ਤਰੀਕਾ ਹੈ।
ਮੌਕੇ 'ਤੇ ਮੁੱਖ ਮਹਿਮਾਨ ਵੱਜੋਂ ਮੌਜੂਦ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਲੋਹੜੀ ਇੱਕ ਰਵਾਇਤੀ ਤਿਉਹਾਰ ਹੈ ਜੋ ਸਮੂਹਿਕ ਤੌਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਸਾਰ ਸਿੱਖਿਆ ਵਿਭਾਗ, ਜੋ ਕਿ ਤਕਨਾਲੋਜੀ ਦੇ ਤਬਾਦਲੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਮਹੱਤਤਾ ਦਾ ਪ੍ਰਚਾਰ ਵੀ ਕਰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਸਾਰ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ : Lohri Special: ਲੋਹੜੀ ਦੇ ਤਿਉਹਾਰ 'ਤੇ ਜ਼ਰੂਰ ਬਣਾਓ ਇਹ ਰਵਾਇਤੀ ਪਕਵਾਨ
Summary in English: PAU students celebrated Lohri with a touch of humanity