Punjab Agricultural University: ਪੀਏਯੂ (PAU) ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਐਗਰੀ ਖੇਡਾਂ ਵਿੱਚ ਮੱਲ੍ਹਾਂ ਮਾਰੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਵਿਦਿਆਰਥੀਆਂ ਨੇ 4 ਗੋਲਡ ਅਤੇ 5 ਸਿਲਵਰ ਅਵਾਰਡ ਹਾਸਿਲ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।
ਪੀਏਯੂ ਦੇ ਵਿਦਿਆਰਥੀਆਂ ਨੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (Chaudhary Charan Singh Haryana Agricultural University), ਹਿਸਾਰ ਵਿੱਚ ਆਯੋਜਿਤ 21ਵੀਆਂ ਆਲ ਇੰਡੀਆ ਇੰਟਰ ਐਗਰੀਕਲਚਰਲ ਯੂਨੀਵਰਸਿਟੀ ਗੇਮਸ ਅਤੇ ਸਪੋਰਟਸ ਮੀਟ 2022-23 ਵਿੱਚ ਜੋਸ਼ ਨਾਲ ਹਿੱਸਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਟੀਮ ਵਿੱਚ ਲਗਭਗ 33 ਖਿਡਾਰੀ, 21 ਪੁਰਸ਼ ਅਤੇ 12 ਮਹਿਲਾ ਸ਼ਾਮਿਲ ਸਨ। ਇਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।
ਇਹ ਵੀ ਪੜ੍ਹੋ : Agricultural Empowerment ਲਈ ਕੈਨੇਡਾ-ਅਧਾਰਤ ਪੀਏਯੂ ਅਲੂਮਨੀ ਸਪੋਰਟ ਵੀਸੀ ਵਿਜ਼ਨ
ਵਿਦਿਆਰਥੀਆਂ ਨੇ ਜਿੱਤੇ ਤਮਗੇ
ਵਿਦਿਆਰਥੀਆਂ ਨੇ ਐਥਲੈਟਿਕਸ ਵਿੱਚ ਨੌਂ ਤਮਗੇ ਜਿੱਤੇ। ਇਨ੍ਹਾਂ ਵਿੱਚ ਚਾਰ ਸਨ ਤਮਗੇ (ਪੁਰਸ਼ ਵਰਗ ਵਿੱਚ 400 ਮੀਟਰ ਅਤੇ ਔਰਤਾਂ ਵਿੱਚ 100 ਮੀਟਰ, 200ਮੀਟਰ ਅਤੇ ਲੰਬੀ ਛਾਲ) ਅਤੇ ਪੰਜ ਚਾਂਦੀ ਦੇ ਤਮਗਿਆਂ ਵਿਚ (ਪੁਰਸ਼ਾਂ ਦੀ 100ਮੀਟਰ, 200ਮੀਟਰ ਅਤੇ ਔਰਤਾਂ ਵਿੱਚ 800ਮੀਟਰ, 1500ਮੀਟਰ ਅਤੇ 5000ਮੀਟਰ) ਸ਼ਾਮਿਲ ਹਨ।
ਵਿਦਿਆਰਥੀਆਂ ਨੇ ਉਪਰੋਕਤ ਪੁਜ਼ੀਸ਼ਨਾਂ ਤੋਂ ਇਲਾਵਾ ਟੇਬਲ ਟੈਨਿਸ (ਔਰਤਾਂ) ਵਿੱਚ ਸਨ ਤਮਗਾ ਹਾਸਲ ਕੀਤਾ। ਪੀਏਯੂ ਦੀ ਟੀਮ ਨੇ ਟੀਮ ਖੇਡਾਂ (ਔਰਤਾਂ ਵਰਗ) ਵਿੱਚ ਓਵਰਆਲ ਉਪ ਜੇਤੂ ਐਲਾਨਿਆ। ਇਸ ਟੀਮ ਨਾਲ ਪੀਏਯੂ ਦੇ ਤਿੰਨ ਅਧਿਕਾਰੀ ਵੀ ਸ਼ਾਮਿਲ ਹੋਏ।
ਇਹ ਵੀ ਪੜ੍ਹੋ : Punjab ਦੇ ਕਿਸਾਨ PAU ਦੀਆਂ ਖੇਤੀ ਤਕਨਾਲੋਜੀਆਂ ਨੂੰ ਤਰਜੀਹ ਦੇਣ: Dr. Satbir Singh Gosal
ਤੁਹਾਨੂੰ ਦੱਸ ਦੇਈਏ ਕਿ ਟੀਮ ਦਾ ਲੁਧਿਆਣਾ ਪਹੁੰਚਣ 'ਤੇ ਡਾ. ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਾਲ ਹੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵੀ ਇਨ੍ਹਾਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Summary in English: PAU Students Clinch 4 Gold, 5 Silvers Medals at all India Inter Agri Games