STRIKE: ਪੀਏਯੂ ਟੀਚਰਜ਼ ਐਸੋਸੀਏਸ਼ਨ (PAU Teachers Association) ਨੇ ਸੂਬਾ ਸਰਕਾਰ (State Government) ਵੱਲੋਂ ਨਵੇਂ ਤਨਖਾਹ ਸਕੇਲਾਂ (New pay scales) ਦੀ ਨੋਟੀਫਿਕੇਸ਼ਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਵਿਰੋਧ ਵਿੱਚ ਪੀਏਯੂ ਦੇ ਥਾਪਰ ਹਾਲ ਸਾਹਮਣੇ ਧਰਨਾ ਦਿੱਤਾ। ਦੱਸ ਦੇਈਏ ਕਿ ਧਰਨੇ ਨੂੰ ਪੀਏਯੂ ਦੇ ਸੇਵਾਮੁਕਤ ਅਧਿਆਪਕਾਂ ਨੇ ਵੀ ਸਮਰਥਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਉੱਚ ਸਿੱਖਿਆ ਵਿਭਾਗ ਰਾਹੀਂ ਸਤੰਬਰ, 2022 ਵਿੱਚ ਸੂਬੇ ਦੀਆਂ ਰਵਾਇਤੀ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਲਈ 7ਵੇਂ ਯੂਜੀਸੀ ਤਨਖਾਹ ਸਕੇਲਾਂ (7th UGC Pay Scales) ਨੂੰ ਲਾਗੂ ਕਰਨ ਲਈ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ।
ਪੀਏਯੂ ਦੀ ਨੋਟੀਫਿਕੇਸ਼ਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ, ਆਮ ਤੌਰ 'ਤੇ ਉੱਚ ਸਿੱਖਿਆ ਵਿਭਾਗ ਦੀ ਨੋਟੀਫਿਕੇਸ਼ਨ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ। ਹਾਲਾਂਕਿ, ਲਗਭਗ ਪੰਜ ਮਹੀਨੇ ਬੀਤ ਗਏ ਹਨ। ਇਸ ਲਈ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਲਗਾਤਾਰ ਧਰਨੇ ਦਾ ਰਸਤਾ ਚੁਣਿਆ ਹੈ।
ਇਹ ਵੀ ਪੜ੍ਹੋ : 7th Pay Commission ਲਈ PAU ਅਧਿਆਪਕਾਂ ਦਾ ਧਰਨਾ ਜਾਰੀ
ਅਧਿਆਪਕਾਂ ਨੇ ਪੀਏਯੂ ਦੇ ਗੇਟ ਨੰਬਰ 1 ਤੱਕ ਇਕ ਰੈਲੀ ਵੀ ਕੱਢੀ, ਜਿਸ ਵਿੱਚ ਸਰਕਾਰ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਰੈਲੀ ਦਾ ਮੰਤਵ ਆਮ ਲੋਕਾਂ ਨੂੰ ਸਰਕਾਰ ਦੀਆਂ ਚਾਲਾਂ ਤੋਂ ਜਾਣੂੰ ਕਰਾਉਣਾ ਸੀ।
ਡਾ. ਹਰਮੀਤ ਸਿੰਘ ਕਿੰਗਰਾ, ਪ੍ਰਧਾਨ ਅਤੇ ਡਾ. ਮਨਦੀਪ ਸਿੰਘ ਗਿੱਲ, ਸਕੱਤਰ, ਪੀਏਯੂ ਟੀਚਰਜ਼ ਐਸੋਸੀਏਸ਼ਨ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪੀਏਯੂ ਅਧਿਆਪਕਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਕਰਨ ਦੀ ਸੂਬਾ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਏ। ਧਰਨੇ ਨੂੰ ਡਾ. ਦਵਿੰਦਰ ਕੌਰ, ਡਾ. ਕਮਲਦੀਪ ਸਾਂਘਾ ਅਤੇ ਡਾ. ਜਗਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ : STRIKE: PAU ਅਤੇ Veterinary University ਦੇ ਅਧਿਆਪਕਾਂ ਦਾ ਸੰਘਰਸ਼ ਭਖਿਆ
ਤੁਹਾਨੂੰ ਦੱਸ ਦੇਈਏ ਕਿ ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟ ਦੀਆਂ ਅਧਿਆਪਕ ਜੱਥੇਬੰਦੀਆਂ ਨੇ ਤਨਖਾਹ ਕਮਿਸ਼ਨ ਦੀ ਨੋਟੀਫਿਕੇਸ਼ਨ ਜਾਰੀ ਹੋਣ ਤਕ ਕਿਸੇ ਵੀ ਤਰ੍ਹਾਂ ਦੇ ਕੰਮ ਨਾ ਕਰਨ ਦਾ ਅਹਿਦ ਲਿਆ ਹੈ। ਜਿਸਦੇ ਚਲਦਿਆਂ ਯੂਨੀਵਰਸਿਟੀਆਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।
Summary in English: PAU Teachers Association continues protest for implementation of 7th UGC Pay Scales