ਪੀ.ਏ.ਯੂ. (Punjab Agricultural University) ਵਿੱਚ 2022-23 ਲਈ ਨਰਮੇ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਲਾਨਾ ਗਰੁੱਪ ਮੀਟਿੰਗ ਸ਼ੁਰੂ ਹੋਈ। ਉਦਘਾਟਨੀ ਸੈਸਨ ਵਿੱਚ ਵੱਖ-ਵੱਖ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈਸੀਏਆਰ ਸੰਸਥਾਵਾਂ ਦੇ ਡੈਲੀਗੇਟਾਂ ਦੇ ਨਾਲ-ਨਾਲ ਪੀਏਯੂ ਦੇ ਖੇਤੀ ਮਾਹਿਰਾਂ ਨੇ ਸ਼ਿਰਕਤ ਕੀਤੀ।
ਇਸ ਦੋ ਰੋਜ਼ਾ ਗਰੁੱਪ ਮੀਟਿੰਗ ਵਿੱਚ ਨਰਮੇ ਦੀ ਕਾਸ਼ਤ ਸੰਬੰਧੀ ਸਰਵ ਭਾਰਤੀ ਸਾਂਝਾ ਖੋਜ ਪ੍ਰੋਜੈਕਟ ਤਹਿਤ ਨਰਮੇ ਦੀ ਫ਼ਸਲ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਕਾਸ਼ਤ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ।
ਆਰੰਭਕ ਸ਼ੈਸਨ ਵਿੱਚ ਆਈ ਸੀ ਏ ਆਰ ਦੇ ਡਿਪਟੀ ਨਿਰਦੇਸ਼ਕ ਜਨਰਲ ਡਾ. ਟੀ ਆਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਬੀਟੀ ਜੀਨ, ਟੀਂਡੇ ਦਾ ਵੱਡਾ ਆਕਾਰ, ਬਿਮਾਰੀਆਂ ਲਈ ਪ੍ਰਤੀ ਰੋਧਕਤਾ ਅਤੇ ਮਸੀਨੀ ਚੁਗਾਈ ਨੂੰ ਧਿਆਨ ਵਿੱਚ ਰੱਖ ਕੇ ਕਿਸਮਾਂ ਦੇ ਵਿਕਾਸ ਦੇ ਕਾਰਜ ਨੂੰ ਤੇਜ ਕਰਨ ਦੀ ਲੋੜ ਹੈ। ਉਨ੍ਹਾਂ ਨੇ ਖਾਸ ਕਰਕੇ ਕਪਾਹ ਦੇ ਦੋਗਲੇਕਰਨ ਪ੍ਰੋਗਰਾਮ ਨੂੰ ਹੋਰ ਵਧਾਉਣ ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : Surface Seeding Technique ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ
ਡਾ. ਸ਼ਰਮਾ ਨੇ ਆਰੰਭਕ ਸ਼ੈਸਨ ਵਿੱਚ ਯੂਨੀਵਰਸਿਟੀਆਂ ਨੂੰ ਕਿਸਾਨਾਂ ਲਈ ਤਕਨਾਲੋਜੀਆਂ ਦੀ ਖੋਜ ਕਰਨ ਲਈ ਸੱਦਾ ਦਿੱਤਾ ਗਿਆ। ਮਾਹਿਰਾਂ ਨੇ ਕਪਾਹ ਜਾਂ ਖਾਣ ਵਾਲੇ ਤੇਲ ਦੇ ਬੀਜਾਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ’ਤੇ ਜੋਰ ਦਿੱਤਾ। ਉਹਨਾਂ ਕਿਹਾ ਸ਼ੁਰੂੁਆਤ ਤੋਂ ਹੀ ਬੀਟੀ ਕਾਟਨ (BT Cotton) ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਬੀਟੀ ਕਾਟਨ ਦੀਆਂ ਕਿਸਮਾਂ/ਹਾਈਬ੍ਰਿਡਾਂ ਨੂੰ ਪ੍ਰਵਾਨ ਕਰਨ ਅਤੇ ਕਪਾਹ ਦੇ ਸੁਧਾਰ ਲਈ ਤਕਨਾਲੋਜੀਆਂ ਵਿਕਸਤ ਕਰਨ ਲਈ ਯਤਨ ਕੀਤੇ ਜਾਣ ਦੀ ਲੋੜ ਹੈ | ਕਪਾਹ ਦੇ ਘੱਟ ਉਤਪਾਦਨ ਦੇ ਮੁੱਦੇ ਵੱਲ ਇਸਾਰਾ ਕਰਦੇ ਹੋਏ ਡਾ ਸਰਮਾ ਨੇ ਬਦਲਦੀਆਂ ਲੋੜਾਂ ਅਨੁਸਾਰ ਕੁਝ ਕਿਸਮਾਂ ਜਾਰੀ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : PAU ਵੱਲੋਂ 6 ਜ਼ਿਲ੍ਹਿਆਂ ਦਾ ਦੌਰਾ, ਕਣਕ ਦੇ ਖੇਤਾਂ ਦਾ ਕੀਤਾ ਨਿਰੀਖਣ
50 ਸਾਲ ਪਹਿਲਾਂ ਪੀਏਯੂ ਵਿੱਚ ਵੀ ਕੰਮ ਕਰ ਚੁੱਕੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਸਾਬਕਾ ਚੇਅਰਮੈਨ ਡਾ. ਸੀ.ਡੀ. ਮੇਈ ਨੇ ਬੀਟੀ ਕਾਟਨ ਹਾਈਬ੍ਰਿਡ ਦੇ ਵਿਕਾਸ ਲਈ ਪ੍ਰਾਈਵੇਟ ਕੰਪਨੀਆਂ ਨੂੰ ਯੂਨੀਵਰਸਿਟੀਆਂ ਨਾਲ ਜੋੜਨ ਦੀ ਲੋੜ ’ਤੇ ਜੋਰ ਦਿੱਤਾ| ਉਹਨਾਂ ਕਿਹਾ ਉੱਤਰੀ ਭਾਰਤ ਵਿੱਚ ਨਰਮਾ ਵਧੇਰੇ ਪਾਣੀ ਦਾ ਸ਼ਿਕਾਰ ਹੈ ਜਦੋਂਕਿ ਦੱਖਣੀ ਭਾਰਤ ਵਿੱਚ ਇਹ ਘੱਟ ਪਾਣੀ ਨਾਲ ਜੂਝਦਾ ਹੈ। ਉਹਨਾਂ ਨੇ ਨਰਮੇ ਦੀ ਕਾਸ਼ਤ ਵਿੱਚ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ। ਨਰਮੇ ਦੇ ਹਾਈਬ੍ਰਿਡ ਦੇ ਵਿਕਾਸ ’ਤੇ ਜ਼ੋਰ ਦਿੰਦੇ ਹੋਏ ਡਾ. ਮੇਈ ਨੇ ਇਸ ਦਿਸ਼ਾ ਵਿੱਚ ਜਨਤਕ-ਨਿੱਜੀ ਭਾਈਵਾਲੀ ਦੇ ਏਕੀਕਰਨ ਨੂੰ ਦੁਹਰਾਇਆ।
ਡਾ. ਆਰ ਕੇ ਸਿੰਘ ਸਹਾਇਕ ਡਾਇਰੈਕਟਰ ਜਨਰਲ (ਵਪਾਰਕ ਫਸਲਾਂ), ਆਈਸੀਏਆਰ, ਨਵੀਂ ਦਿੱਲੀ ਨੇ ਉੱਤਰੀ ਭਾਰਤ ਵਿੱਚ ਚਿੱਟੀ ਮੱਖੀ ਦੇ ਖਤਰੇ ਨੂੰ ਰੋਕਣ ਲਈ ਸੰਯੁਕਤ ਕੀਟ ਪ੍ਰਬੰਧਨ ਪ੍ਰੋਗਰਾਮ ਦੀ ਸਫਲਤਾ ਅਤੇ ਕਪਾਹ ਦੀ ਕਾਸਤ ਵਿੱਚ ਕੱਪੜਾ ਮੰਤਰਾਲੇ ਦੀ ਵੱਧ ਰਹੀ ਦਿਲਚਸਪੀ ਦੀ ਸਲਾਘਾ ਕੀਤੀ।
ਕਤਾਈ ਉਦਯੋਗ ਨੂੰ ਦਰਪੇਸ ਮੁਸ਼ਕਿਲਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ, ਡਾ. ਐਸ.ਕੇ. ਸ਼ੁਕਲਾ, ਡਾਇਰੈਕਟਰ, ਆਈ.ਸੀ.ਏ.ਆਰ.-ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਕਾਟਨ ਟੈਕਨਾਲੋਜੀ, ਮੁੰਬਈ ਨੇ ਦੱਸਿਆ ਕਿ ਅਜਿਹਾ ਕੀਟਨਾਸਕਾਂ ਦੀ ਬੇਲੋੜੀ ਵਰਤੋਂ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : Kharif Season ਲਈ ਖੇਤੀਬਾੜੀ ਮਾਹਿਰਾਂ ਵੱਲੋਂ ਵਿਚਾਰਾਂ, ਕਿਸਾਨਾਂ ਨੂੰ "PR-126" ਦੀ ਕਾਸ਼ਤ ਦੀ ਅਪੀਲ
ਉਨ੍ਹਾਂ ਨੇ ਨਰਮੇ ਦੀ ਚੁਗਾਈ ਦੌਰਾਨ ਪੈਦਾ ਹੋਣ ਵਾਲੀਆਂ ਮੁਸਕਿਲਾਂ ’ਤੇ ਵੀ ਚਿੰਤਾ ਜਾਹਰ ਕੀਤੀ ਅਤੇ ਬਰੀਡਰਾਂ ਨੂੰ ਇਸ ਦੇ ਹੱਲ ਵਜੋਂ ਨਵੇਂ ਹਾਈਬ੍ਰਿਡ ਸਾਹਮਣੇ ਲਿਆਉਣ ਦਾ ਸੱਦਾ ਦਿੱਤਾ। ਡਾ. ਸ਼ੁਕਲਾ ਨੇ ਨਰਮੇ ਦੀ ਫਾਈਬਰ ਗੁਣਵੱਤਾ ਅਤੇ ਕਤਾਈ ਉਦਯੋਗ ਦੁਆਰਾ ਅਪਣਾਏ ਜਾ ਰਹੇ ਮਾਪਦੰਡਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ।
ਡਾ. ਵਾਈ.ਜੀ. ਪ੍ਰਸਾਦ, ਡਾਇਰੈਕਟਰ, ਆਈ.ਸੀ.ਏ.ਆਰ.-ਕੇਂਦਰੀ ਨਰਮਾ ਖੋਜ ਸੰਸਥਾਨ, ਨਾਗਪੁਰ, ਨੇ ਕਿਹਾ ਕਿ ਨਰਮਾ ਇੱਕ ਵਪਾਰਕ ਫਸਲ ਹੈ ਜੋ ਜਲਵਾਯੂ ਸੰਕਟ ਦੀ ਵੱਡੀ ਚੁਣੌਤੀ ਦਾ ਮੁਕਾਬਲਾ ਕਰਦੀ ਹੈ| ਸਾਲ 2019-20 ਵਿੱਚ ਨਰਮੇ ਦੀ ਖੇਤੀ ਵਿੱਚ ਸਾਨਦਾਰ ਨਤੀਜੇ ਦੇਖਣ ਨੂੰ ਮਿਲੇ, ਪਰ ਸਾਲ 2021-22 ਵਿੱਚ ਬਹੁਤ ਤਬਾਹੀ ਹੋਈ।
ਇਸ ਸਾਲ (2022-23) ਫਿਰ ਨਰਮੇ ਦੀ ਉਤਪਾਦਕਤਾ ਵਿੱਚ ਚੁਣੌਤੀਆਂ ਪੈਦਾ ਹੋ ਰਹੀਆਂ ਹਨ| ਚਿੱਟੀ ਮੱਖੀ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਦੇ ਹੋਏ ਉਹਨਾਂ ਨੇੇ ਉੱਤਰੀ ਭਾਰਤ ਵਿੱਚ ਇਸ ਸਮੱਸਿਆ ਨਾਲ ਨਜਿੱਠਣ ਲਈ ਨਰਮਾ ਖੋਜੀਆਂ ਅਤੇ ਪਸਾਰ ਮਾਹਿਰਾਂ ਦੇ ਯਤਨਾਂ ਦੀ ਸਲਾਘਾ ਕੀਤੀ। ਡਾ. ਪ੍ਰਸਾਦ ਨੇ ਕੇਂਦਰੀ, ਉੱਤਰੀ ਅਤੇ ਦੱਖਣੀ ਜੋਨਾਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਦੀ ਚੁਣੌਤੀ ’ਤੇ ਵੀ ਚਿੰਤਾ ਜਾਹਰ ਕੀਤੀ ਅਤੇ ਮਾਹਿਰਾਂ ਨੂੰ ਇਸ ਸਬੰਧ ਵਿੱਚ ਯਤਨ ਤੇਜ ਕਰਨ ਦੀ ਅਪੀਲ ਕੀਤੀ।
ਡਾ. ਰਾਥੀਨਵੇਲ, ਪ੍ਰੋਜੈਕਟ ਕੋਆਰਡੀਨੇਟਰ, ਆਈ.ਸੀ.ਏ.ਆਰ ਨੇ ਰਿਪੋਰਟ ਦੇ ਮੁੱਖ ਅੰਸ਼ ਪੇਸ ਕਰਦੇ ਹੋਏ ਦੱਸਿਆ ਕਿ ਭਾਰਤ, ਬੰਗਲਾਦੇਸ, ਮਿਸਰ ਅਤੇ ਪਾਕਿਸਤਾਨ ਨਰਮੇ ਦੇ ਸਭ ਤੋਂ ਵੱਡੇ ਖਪਤਕਾਰ ਹਨ। ਉਨ੍ਹਾਂ ਨੇ ਨਰਮੇ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ, ਮਹਾਰਾਸਟਰ, ਰਾਜਸਥਾਨ, ਗੁਜਰਾਤ ਆਦਿ ਵਿੱਚ ਇਸ ਫਸਲ ਹੇਠ ਰਕਬਾ ਦੱਸਿਆ।
ਇਹ ਵੀ ਪੜ੍ਹੋ : Agricultural Experts ਵੱਲੋਂ ਸ਼ਹਿਦ ਮੱਖੀ ਪਾਲਣ ਦੇ ਗੁਰ ਕਿਸਾਨਾਂ ਨਾਲ ਸਾਂਝੇ
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸਣ ਵਿੱਚ, ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਭਾਰਤ ਨਰਮੇ ਦਾ ਸਭ ਤੋਂ ਵੱਡਾ ਉਤਪਾਦਕ ਹੈ, ਪਰ ਇਹ ਫਸਲ ਬਾਇਓਟਿਕ ਤਣਾਅ ਪ੍ਰਤੀ ਸੰਵੇਦਨਸੀਲ ਹੈ। ਉਨ੍ਹਾਂ ਨੇ ਮੌਜੂਦਾ ਫਸਲੀ ਸੀਜਨ ਦੌਰਾਨ ਪੰਜਾਬ ਦੇ ਨਰਮੇ ਉਤਪਾਦਕਾਂ ਨੂੰ 33 ਫੀਸਦੀ ਬੀਜ ਸਬਸਿਡੀ ਦੀ ਵਿਵਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਟੀ ਨਰਮੇ ਦੀ ਆਮਦ ਇੱਕ ਵੱਡੀ ਸਫਲਤਾ ਹੈ। ਹਾਲਾਂਕਿ ਚਿੱਟੀ ਮੱਖੀ ਨੇ 2015 ਵਿੱਚ ਨਰਮਾ ਉਤਪਾਦਕਾਂ ਲਈ ਤਬਾਹੀ ਮਚਾ ਦਿੱਤੀ ਸੀ, ਫਿਰ ਵੀ ਖੋਜਕਰਤਾਵਾਂ, ਪਸਾਰ ਕਰਮਚਾਰੀਆਂ ਅਤੇ ਪ੍ਰਬੰਧਕਾਂ ਦੇ ਸਾਂਝੇ ਯਤਨਾਂ ਨੇ ਇਸ ਕੀੜੇ ਨੂੰ ਸਫਲਤਾਪੂਰਵਕ ਕਾਬੂ ਕੀਤਾ।
ਮੀਟਿੰਗ ਦੇ ਪ੍ਰਬੰਧਕੀ ਸਕੱਤਰ ਡਾ. ਪਰਮਜੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਜਦੋਂਕਿ, ਡਾ. ਸੁਨੀਤ ਪੰਧੇਰ, ਕੀਟ ਵਿਗਿਆਨੀ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪਹਿਲੇ ਤਕਨੀਕੀ ਸ਼ੈਸਨ ਵਿੱਚ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਵੱਲੋਂ 2022-23 ਦੌਰਾਨ ਨਰਮੇ ਦੇ ਪ੍ਰਯੋਗਾਂ ਦਾ ਮੁਲਾਂਕਣ ਕੀਤਾ ਗਿਆ। ਦੂਜੇ ਸ਼ੈਸਨ ਵਿੱਚ ਨਿੱਜੀ, ਸਰਕਾਰੀ, ਭਾਗੀਦਾਰੀ ਦੇ ਨਾਲ-ਨਾਲ ਸਾਰੀਆਂ ਧਿਰਾਂ ਨੇ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਕੀਤੀ। ਤੀਸਰੇ ਤਕਨੀਕੀ ਸ਼ੈਸਨ ਵਿੱਚ ਤਕਨਾਲੋਜੀਆਂ ਦੇ ਰੂਪਾਂਤਰਣ ਸੰਬੰਧੀ ਗੱਲਬਾਤ ਹੋਈ।
ਕੱਲ ਇਸ ਮੀਟਿੰਗ ਦੇ ਦੂਸਰੇ ਦਿਨ ਨਰਮੇ ਦੀ ਕਾਸ਼ਤ ਸੰਬੰਧੀ ਕਿਸਮ ਸੁਧਾਰ ਪੈਨਲ, ਫ਼ਸਲ ਵਿਗਿਆਨ ਪੈਨਲ, ਕੀਟ ਵਿਗਿਆਨ ਪੈਨਲ ਅਤੇ ਪੌਦਾ ਰੋਗ ਪੈਨਲ ਵਿੱਚ ਵਿਚਾਰ-ਚਰਚਾਵਾਂ ਹੋਣਗੀਆਂ। ਸ਼ਾਮ ਨੂੰ ਸਮਾਪਤੀ ਸ਼ੈਸਨ ਵਿੱਚ ਮੀਟਿੰਗ ਦੌਰਾਨ ਕੀਤੇ ਕਾਰਜਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ।
Summary in English: Pink Bollworm Management: a major challenge for central, northern and southern zones: ICAR