ਕ੍ਰਿਸ਼ੀ ਜਾਗਰਣ (Krishi Jagran) ਤੁਹਾਨੂੰ ਸਮੇਂ ਸਮੇਂ `ਤੇ ਕਈ ਸਰਕਾਰੀ ਨੌਕਰੀਆਂ ਤੋਂ ਰੂਬਰੂ ਕਰਾਉਂਦਾ ਰਹਿੰਦਾ ਹੈ। ਇਸੇ ਲੜੀ `ਚ ਅੱਜ ਅਸੀਂ ਕ੍ਰਿਸ਼ੀ ਜਾਗਰਣ ਦੇ ਪਲੇਟਫਾਰਮ ਰਾਹੀਂ ਤੁਹਾਡੇ ਲਈ ਭਾਰਤੀ ਰੇਲਵੇ (Indian Railways) `ਚ ਨੌਕਰੀ ਲਈ ਖਾਲੀ ਅਸਾਮੀਆਂ ਲੈ ਕੇ ਆਏ ਹਾਂ। ਭਾਰਤੀ ਰੇਲਵੇ `ਚ ਨੌਕਰੀ ਕਰਨ ਦੇ ਚਾਹਵਾਨ ਇਸ ਲੇਖ ਰਾਹੀਂ ਨੌਕਰੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਅਰਜ਼ੀ ਫਾਰਮ (Application Form) ਭਰ ਸਕਦੇ ਹਨ।
ਪਟਿਆਲਾ ਲੋਕੋਮੋਟਿਵ ਵਰਕਸ (Patiala Locomotive Works) ਨੇ ਅਪ੍ਰੈਂਟਿਸ (Apprentice) ਦੀਆਂ ਅਸਾਮੀਆਂ ਲਈ ਭਰਤੀਆਂ ਕੱਢੀਆਂ ਹਨ। ਦੱਸ ਦੇਈਏ ਕਿ ਇਸ ਭਰਤੀ ਮੁਹਿੰਮ ਰਾਹੀਂ ਕੁੱਲ 295 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ 295 ਖਾਲੀ ਅਸਾਮੀਆਂ ਰਾਹੀਂ ਵੱਖੋ ਵੱਖ ਅਹੁਦਿਆਂ `ਤੇ ਭਰਤੀ ਕੀਤੀ ਜਾਵੇਗੀ।
ਅਸਾਮੀਆਂ ਦਾ ਵੇਰਵਾ:
● ਇਲੈਕਟ੍ਰੀਸ਼ੀਅਨ: 140
● ਮਕੈਨਿਕ (ਡੀਜ਼ਲ): 40
● ਮਸ਼ੀਨਿਸਟ: 15
● ਫਿਟਰ: 75
● ਵੈਲਡਰ (G&E): 25
● ਕੁੱਲ ਅਸਾਮੀਆਂ: 295
ਵਿੱਦਿਅਕ ਯੋਗਤਾ:
● ਇਲੈਕਟ੍ਰੀਸ਼ੀਅਨ: ਇਲੈਕਟ੍ਰੀਸ਼ੀਅਨ ਦੇ ਅਹੁਦੇ ਲਈ ਉਮੀਦਵਾਰਾਂ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਇਲੈਕਟ੍ਰੀਸ਼ੀਅਨ ਟਰੇਡ `ਚ ITI ਪਾਸ ਹੋਣਾ ਚਾਹੀਦਾ ਹੈ।
● ਮਕੈਨਿਕ (ਡੀਜ਼ਲ): ਮਕੈਨਿਕ ਦੇ ਅਹੁਦੇ ਲਈ ਉਮੀਦਵਾਰਾਂ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਮਕੈਨਿਕ (ਡੀਜ਼ਲ) ਟਰੇਡ `ਚ ITI ਪਾਸ ਹੋਣਾ ਚਾਹੀਦਾ ਹੈ।
● ਮਸ਼ੀਨਿਸਟ: ਮਸ਼ੀਨਿਸਟ ਦੇ ਅਹੁਦੇ ਲਈ ਉਮੀਦਵਾਰਾਂ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਮਸ਼ੀਨਿਸਟ ਟਰੇਡ `ਚ ITI ਪਾਸ ਹੋਣਾ ਚਾਹੀਦਾ ਹੈ।
● ਫਿਟਰ: ਫਿਟਰ ਦੇ ਅਹੁਦੇ ਲਈ ਉਮੀਦਵਾਰਾਂ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਫਿਟਰ ਟਰੇਡ `ਚ ITI ਪਾਸ ਹੋਣਾ ਚਾਹੀਦਾ ਹੈ।
● ਵੈਲਡਰ (G&E): ਵੈਲਡਰ ਦੇ ਅਹੁਦੇ ਲਈ ਉਮੀਦਵਾਰਾਂ ਦੀ 8ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਵੈਲਡਰ ਟਰੇਡ `ਚ ITI ਪਾਸ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Punjab and Sind Recruitment: ਐਸਓ ਪੋਸਟਾਂ ਲਈ ਅਪਲਾਈ ਕਰੋ ਤੇ 70,000 ਰੁਪਏ ਤਨਖ਼ਾਹ ਪਾਓ
ਉਮਰ ਸੀਮਾ:
ਜਨਰਲ ਵਰਗ ਦੇ ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ। ਵੈਲਡਰ (G&E) ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ 15 ਤੋਂ 22 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਆਖਰੀ ਮਿਤੀ:
ਦੱਸ ਦੇਈਏ ਕਿ ਇਸ ਨੌਕਰੀ `ਤੇ ਅਪਲਾਈ ਕਰਨ ਦੀ ਆਖਰੀ ਮਿਤੀ 16 ਨਵੰਬਰ ਹੈ। ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਅਪਲਾਈ ਕਰ ਦੇਣ। ਨੌਕਰੀ `ਤੇ ਅਪਲਾਈ ਕਰਨ ਦੀ ਪ੍ਰਕਿਰਿਆ 17 ਅਕਤੂਬਰ ਤੋਂ ਚੱਲ ਰਹੀ ਹੈ।
ਅਰਜ਼ੀ ਦੀ ਫੀਸ:
ਇਸ ਨੌਕਰੀ `ਤੇ ਅਪਲਾਈ ਕਰਨ ਲਈ ਤੁਹਾਨੂੰ 100 ਰੁਪਏ ਅਰਜ਼ੀ ਦੀ ਫੀਸ ਵਜੋਂ ਭਰਨੇ ਹੋਣਗੇ। ਅਰਜ਼ੀ ਫੀਸ ਭਰਨ ਦੀ ਆਖਰੀ ਮਿਤੀ 23 ਨਵੰਬਰ 2022 ਰੱਖੀ ਗਈ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਵੀਂ ਫੀਸ ਅਦਾ ਨਹੀਂ ਕਰਨੀ ਹੋਵੇਗੀ।
ਅਰਜ਼ੀ ਕਿਵੇਂ ਦੇਣੀ ਹੈ?
ਇਨ੍ਹਾਂ ਨੌਕਰੀਆਂ `ਚ ਅਪਲਾਈ ਕਰਨ ਲਈ ਤੁਸੀਂ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹੋ। ਭਾਰਤੀ ਰੇਲਵੇ ਦੀਆਂ ਇਨ੍ਹਾਂ ਅਪ੍ਰੈਂਟਿਸ ਅਸਾਮੀਆਂ `ਤੇ ਅਪਲਾਈ ਕਰਨ ਲਈ ਤੁਹਾਨੂੰ ਪਟਿਆਲਾ ਲੋਕੋਮੋਟਿਵ ਵਰਕਸ ਦੀ ਅਧਿਕਾਰਤ ਵੈੱਬਸਾਈਟ plw.indianrailways.gov.in 'ਤੇ ਜਾਣਾ ਹੋਵੇਗਾ।
Summary in English: PLW Recruitment: Recruitment in Patiala Locomotive Works, apply here