ਇਹ ਖ਼ਬਰ ਉਨ੍ਹਾਂ ਕਿਸਾਨਾਂ ਲਈ ਹੈ ਜੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਆਉਣ ਦੀ ਉਡੀਕ ਕਰ ਰਹੇ ਹਨ। 11ਵੀਂ ਕਿਸ਼ਤ ਪਾਉਣ ਲਈ ਇਹ ਅਪਡੇਟ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਦੇਸ਼ ਦੇ ਕਿਸਾਨ ਪਿਛਲੇ ਕੁੱਝ ਸਮੇਂ ਤੋਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਆਉਣ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ 11ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨੇ ਇਸ ਯੋਜਨਾ ਲਈ ਲਾਭਪਾਤਰੀਆਂ ਨੂੰ ਕੇਵਾਈਸੀ (e-KYC) ਕਰਵਾਉਣ ਲਈ ਕਿਹਾ ਹੈ, ਪਰ ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਵਿੱਚ ਕੇਵਾਈਸੀ ਨੂੰ ਲੈ ਕੇ ਚਿੰਤਾ ਬਣੀ ਹੋਏ ਹੈ। ਦਰਅਸਲ, ਕਿਸਾਨਾਂ ਨੂੰ ਕੇਵਾਈਸੀ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਤੁਹਾਨੂੰ ਵੀ PM ਕਿਸਾਨ ਈ-ਕੇਵਾਈਸੀ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਤੁਹਾਨੂੰ ਆਧਾਰ ਸੇਵਾ ਕੇਂਦਰਾਂ ਦੇ ਬਾਰ-ਬਾਰ ਚੱਕਰ ਕੱਟਣੇ ਪੈ ਰਹੇ ਹਨ। ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹੁਣ ਤੁਸੀਂ ਆਪਣੇ ਘਰੋਂ ਹੀ ਆਰਾਮ ਨਾਲ PM ਕਿਸਾਨ ਈ-ਕੇਵਾਈਸੀ ਕਰਵਾ ਸਕਦੇ ਹੋ।
OTP ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ
ਜੇਕਰ ਤੁਸੀਂ ਘਰ ਬੈਠਿਆਂ PM ਕਿਸਾਨ ਈ-ਕੇਵਾਈਸੀ ਕਰਵਾਉਂਦੇ ਹੋ, ਤਾਂ ਤੁਹਾਡਾ ਆਧਾਰ ਅਤੇ ਮੋਬਾਈਲ ਨੰਬਰ ਦਾ ਲਿੰਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਜੁੜਿਆ ਹੋਵੇਗਾ, ਤਾਂ ਤੁਸੀਂ ਆਸਾਨੀ ਨਾਲ ਈ-ਕੇਵਾਈਸੀ ਲਈ ਪ੍ਰੋਸੈਸ ਕਰ ਸਕਦੇ ਹੋ। ਦੱਸ ਦਈਏ ਕਿ PM ਕਿਸਾਨ ਈ-ਕੇਵਾਈਸੀ ਨੂੰ ਆਧਾਰ ਨਾਲ ਜੁੜੀ ਓਟੀਪੀ ਸੇਵਾ ਨਾਲ ਕੁੱਝ ਦਿਨਾਂ ਲਈ ਬਹਾਲ ਕਰ ਦਿੱਤਾ ਗਿਆ ਹੈ। ਸੁਣਨ ਵਿੱਚ ਆ ਰਿਹਾ ਹੈ ਕਿ ਜਲਦੀ ਹੀ ਪੀਐਮ ਕਿਸਾਨ ਪੋਰਟਲ 'ਤੇ ਇਸ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਜੇਕਰ ਤੁਸੀਂ ਹਾਲੇ ਤੱਕ PM ਕਿਸਾਨ ਈ-ਕੇਵਾਈਸੀ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਤਾਂ ਤੁਹਾਡੀ ਆਉਣ ਵਾਲੀ 11ਵੀਂ ਕਿਸ਼ਤ ਰੁਕ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਸਰਕਾਰ ਨੇ ਈ-ਕੇਵਾਈਸੀ ਦੇ ਸਾਰੇ ਨਿਯਮਾਂ ਨੂੰ ਪੂਰਾ ਕਰਨਾ ਜ਼ਰੂਰੀ ਕਰ ਦਿੱਤਾ ਹੈ।
ਕਿਵੇਂ ਕਰੀਏ ਈ-ਕੇਵਾਈਸੀ ਪ੍ਰਕਿਰਿਆ (How to do e-KYC process)
-ਪ੍ਰਧਾਨ ਮੰਤਰੀ ਕਿਸਾਨ ਈ-ਕੇਵਾਈਸੀ ਕਰਨ ਲਈ ਤੁਹਾਨੂੰ ਪਹਿਲਾਂ gov.in ਸਾਈਟ 'ਤੇ ਜਾਉਣਾ ਹੋਵੇਗਾ।
-ਇੱਥੇ ਤੁਹਾਨੂੰ ਈ-ਕੇਵਾਈਸੀ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
-ਇਸ ਵਿੱਚ ਤੁਹਾਨੂੰ ਆਪਣਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਕਰਨਾ ਹੋਵੇਗਾ।
-ਇਸ ਤੋਂ ਬਾਅਦ, ਦਾਖਲ ਕੀਤੇ ਮੋਬਾਈਲ ਨੰਬਰ 'ਤੇ 4 ਅੰਕਾਂ ਦਾ OTP ਆਵੇਗਾ। ਤੁਹਾਨੂੰ ਇਸਨੂੰ ਸਾਈਟ ਬਾਕਸ ਵਿੱਚ ਭਰਨਾ ਹੋਵੇਗਾ।
-ਇਸ ਤੋਂ ਬਾਅਦ ਤੁਹਾਨੂੰ ਆਧਾਰ ਪ੍ਰਮਾਣੀਕਰਨ ਵਿਕਲਪ 'ਤੇ ਕਲਿੱਕ ਕਰਨ ਲਈ ਕਿਹਾ ਜਾਵੇਗਾ।
-ਇਸ ਤੋਂ ਬਾਅਦ ਦੁਬਾਰਾ ਤੁਹਾਡੇ ਮੋਬਾਈਲ ਨੰਬਰ 'ਤੇ 6 ਅੰਕਾਂ ਦਾ OTP ਆਵੇਗਾ। ਇਸਨੂੰ ਬਾਕਸ ਵਿੱਚ ਭਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।
-ਇਸ ਤਰ੍ਹਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
-ਜੇਕਰ ਤੁਸੀਂ ਇਸ ਪ੍ਰਕਿਰਿਆ ਦੌਰਾਨ ਕੁੱਝ ਗਲਤੀ ਕਰਦੇ ਹੋ, ਤਾਂ ਤੁਸੀਂ ਆਧਾਰ ਸੇਵਾ ਕੇਂਦਰ 'ਤੇ ਜਾ ਕੇ ਉਸ ਨੂੰ ਦੁਬਾਰਾ ਠੀਕ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਝਟਕਾ! ਡੀਏਪੀ ਪ੍ਰਤੀ ਗੱਟਾ 150 ਰੁਪਏ ਮਹਿੰਗਾ!
ਇਸ ਦਿਨ ਆਵੇਗੀ 11ਵੀਂ ਕਿਸ਼ਤ
ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ 'ਤੇ ਬਹੁਤ ਜਲਦੀ ਸੂਬਾ ਸਰਕਾਰਾਂ ਵੱਲੋਂ ਰਿਕਵੈਸਟ ਫਾਰ ਟਰਾਂਸਫਰ (RFT) 'ਤੇ ਦਸਤਖਤ ਕੀਤੇ ਜਾਣਗੇ। ਇਸ ਤੋਂ ਬਾਅਦ ਸਰਕਾਰ ਦੁਆਰਾ ਇੱਕ FTO ਤਿਆਰ ਕੀਤਾ ਜਾਵੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ, ਯੋਜਨਾ ਦੀ 11ਵੀਂ ਕਿਸ਼ਤ ਲਾਭਪਾਤਰੀਆਂ ਦੇ ਖਾਤੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ।
Summary in English: PM Kisan Yojana 11th Installment: Farmers must do this to get Rs 2,000!