PM Kisan Samman Nidhi Yojana: 31 ਮਈ ਨੂੰ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦੀ 11ਵੀਂ ਕਿਸ਼ਤ ਟਰਾਂਸਫਰ ਕਰ ਦਿੱਤੀ ਸੀ। 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਫਾਇਦਾ ਵੀ ਹੋਇਆ ਸੀ। ਪਰ ਹੁਣ ਕਿਸਾਨ ਅਗਲੀ ਭਾਵ 12ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਰਾਹੀਂ ਦਿੱਤਾ ਗਿਆ ਪੈਸਾ ਕਿਸਾਨਾਂ ਦੀ ਕਾਫੀ ਮਦਦ ਕਰਦਾ ਹੈ।
PM Kisan 12th Installment: ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਹਰ ਚਾਰ ਮਹੀਨਿਆਂ ਦੇ ਅੰਤਰਾਲ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਦੋ ਹਜ਼ਾਰ ਰੁਪਏ ਭੇਜੇ ਜਾਂਦੇ ਹਨ। 12ਵੀਂ ਕਿਸ਼ਤ ਦੇ ਪੈਸੇ ਜੁਲਾਈ ਤੋਂ ਸਤੰਬਰ ਤੱਕ ਕਿਸਾਨਾਂ ਦੇ ਖਾਤੇ ਵਿੱਚ ਭੇਜੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਆਖਰੀ ਦਿਨਾਂ 'ਚ ਕਿਸਾਨਾਂ ਨੂੰ ਤੋਹਫਾ ਮਿਲ ਸਕਦਾ ਹੈ।
ਈ-ਕੇਵਾਈਸੀ ਕਰਵਾਉਣਾ ਲਾਜ਼ਮੀ
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ, ਤਾਂ ਤੁਹਾਡੇ ਲਈ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ।] ਜੇਕਰ ਤੁਸੀਂ ਈ-ਕੇਵਾਈਸੀ ਨਹੀਂ ਕਰਵਾਉਂਦੇ ਹੋ, ਤਾਂ ਤੁਸੀਂ ਅਗਲੀ ਕਿਸ਼ਤ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹੋ। ਅਜਿਹੇ 'ਚ ਕਰੋੜਾਂ ਕਿਸਾਨਾਂ ਨੂੰ ਤੁਰੰਤ ਈ-ਕੇਵਾਈਸੀ ਕਰਵਾਉਣਾ ਚਾਹੀਦਾ ਹੈ। ਇਸ ਦੀ ਆਖਰੀ ਮਿਤੀ 31 ਜੁਲਾਈ ਹੈ। ਅਜਿਹੇ 'ਚ ਕਰੋੜਾਂ ਕਿਸਾਨਾਂ ਨੂੰ ਤੁਰੰਤ ਈ-ਕੇਵਾਈਸੀ ਕਰਵਾਉਣੀ ਚਾਹੀਦੀ ਹੈ। ਇਸ ਦੀ ਆਖਰੀ ਮਿਤੀ 31 ਜੁਲਾਈ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਈ-ਕੇਵਾਈਸੀ ਦੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਸੀ।
ਹੈਲਪਲਾਈਨ ਨੰਬਰ ਰਾਹੀਂ ਮਦਦ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਮਈ ਨੂੰ 11ਵੀਂ ਕਿਸ਼ਤ ਜਾਰੀ ਕੀਤੀ ਸੀ। ਦਸ ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਦੀ ਰਕਮ ਭੇਜੀ ਗਈ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਕਿਸਾਨ ਨੂੰ ਇਸ ਸਕੀਮ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।
ਯੋਜਨਾ ਦੇ ਹੈਲਪਲਾਈਨ ਨੰਬਰ
• ਟੋਲ ਫ੍ਰੀ ਨੰਬਰ: 011-24300606
• ਹੈਲਪਲਾਈਨ ਨੰਬਰ: 155261
• ਈਮੇਲ ਆਈਡੀ: pmkisan-ict@gov.in
ਈ-ਕੇਵਾਈਸੀ ਜਲਦੀ ਕਰਵਾਓ
ਅਗਲੀ ਕਿਸ਼ਤ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਈ-ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਇਸ ਦੇ ਲਈ ਸਰਕਾਰ ਨੇ ਆਖ਼ਰੀ ਤਰੀਕ 31 ਜੁਲਾਈ ਰੱਖੀ ਹੈ। ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਈ-ਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ CSC ਕੇਂਦਰ 'ਤੇ ਵੀ ਜਾ ਸਕਦੇ ਹੋ।
ਇਹ ਵੀ ਪੜ੍ਹੋ: PM Kisan 12th Installment: ਜਲਦ ਜਾਰੀ ਹੋਣ ਵਾਲੀ ਹੈ ਪੀਐਮ ਕਿਸਾਨ ਦੀ 12ਵੀਂ ਕਿਸ਼ਤ!
ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਿਵੇਂ ਕਰੀਏ
• ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ 'ਤੇ ਜਾਓ।
• ਹੁਣ ਇੱਥੇ ਤੁਸੀਂ ਫਾਰਮਰ ਕਾਰਨਰ ਦੇਖੋਗੇ, ਜਿੱਥੇ EKYC ਟੈਬ 'ਤੇ ਕਲਿੱਕ ਕਰੋ।
• ਹੁਣ ਇੱਕ ਨਵਾਂ ਪੇਜ ਖੁੱਲੇਗਾ, ਜਿੱਥੇ ਤੁਹਾਨੂੰ ਆਧਾਰ ਨੰਬਰ ਐਂਟਰ ਕਰਨਾ ਹੋਵੇਗਾ ਅਤੇ ਸਰਚ ਟੈਬ 'ਤੇ ਕਲਿੱਕ ਕਰਨਾ ਹੋਵੇਗਾ।
• ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਭੇਜਿਆ ਜਾਵੇਗਾ।
• ਸਬਮਿਟ ਓਟੀਪੀ 'ਤੇ ਕਲਿੱਕ ਕਰੋ। ਆਧਾਰ ਰਜਿਸਟਰਡ ਮੋਬਾਈਲ ਓਟੀਪੀ ਦਾਖਲ ਕਰੋ ਅਤੇ ਤੁਹਾਡਾ ਈਕੇਵਾਈਸੀ ਹੋ ਜਾਵੇਗਾ।
• ਇਸ ਤੋਂ ਬਾਅਦ ਤੁਹਾਨੂੰ ਆਪਣੇ ਸਟੇਟਸ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ।
Summary in English: PM Kisan Yojana: Next installment may be stuck! Do It Today!