1. Home
  2. ਖਬਰਾਂ

PNB ਦਿੰਦਾ ਹੈ ਗਾਹਕਾਂ ਨੂੰ 6 ਲੱਖ ਰੁਪਏ ਦਾ ਸਿੱਧਾ ਫਾਇਦਾ, ਜਾਣੋ ਕਿਵੇਂ ਲੈ ਸਕਦੇ ਹੋ ਤੁਸੀ ਲਾਭ?

ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, ਬੈਂਕ ਆਪਣੇ ਗਾਹਕਾਂ ਨੂੰ ਕਈ ਲਾਭ ਦੇ ਰਿਹਾ ਹੈ। ਬਹੁਤ ਸਾਰੇ ਗਾਹਕ ਅਜਿਹੇ ਹਨ ਜਿਹਨਾਂ ਨੂੰ ਇਸਦੇ ਬਾਰੇ ਨਹੀਂ ਪਤਾ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਜਮ੍ਹਾ ਕਰਵਾ ਕੇ ਪੂਰੇ 6 ਲੱਖ ਰੁਪਏ ਦਾ ਫਾਇਦਾ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ…

KJ Staff
KJ Staff
PNB

PNB

ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, ਬੈਂਕ ਆਪਣੇ ਗਾਹਕਾਂ ਨੂੰ ਕਈ ਲਾਭ ਦੇ ਰਿਹਾ ਹੈ। ਬਹੁਤ ਸਾਰੇ ਗਾਹਕ ਅਜਿਹੇ ਹਨ ਜਿਹਨਾਂ ਨੂੰ ਇਸਦੇ ਬਾਰੇ ਨਹੀਂ ਪਤਾ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਜਮ੍ਹਾ ਕਰਵਾ ਕੇ ਪੂਰੇ 6 ਲੱਖ ਰੁਪਏ ਦਾ ਫਾਇਦਾ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ…

ਬੈਂਕ ਦਿੰਦੇ ਹਨ 4 ਲੱਖ ਰੁਪਏ ਦੀ ਇਹ ਸਹੂਲਤ

4 ਲੱਖ ਰੁਪਏ ਦਾ ਲਾਭ ਲੈਣ ਲਈ ਤੁਹਾਨੂੰ ਸਰਕਾਰ ਦੀਆਂ ਦੋ ਯੋਜਨਾਵਾਂ ਵਿੱਚ ਨਿਵੇਸ਼ ਕਰਨਾ ਹੋਵੇਗਾ। ਇਹ ਸਕੀਮਾਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਹਨ। ਇਹਨਾਂ ਸਕੀਮਾਂ ਵਿੱਚ ਨਿਵੇਸ਼ ਦੀ ਰਕਮ ਬਹੁਤ ਘੱਟ ਹੈ। ਇਨ੍ਹਾਂ ਦੋਵਾਂ ਸਕੀਮਾਂ ਵਿੱਚ ਸਾਲਾਨਾ ਸਿਰਫ਼ 342 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ।

ਸਿਰਫ਼ 330 ਰੁਪਏ ਦੀ ਸਾਲਾਨਾ ਕਿਸ਼ਤ 'ਤੇ 2 ਲੱਖ ਦਾ PMJJBY ਲਾਭ

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਦਾ ਸਾਲਾਨਾ ਪ੍ਰੀਮੀਅਮ 330 ਰੁਪਏ ਹੈ। ਇਸ ਯੋਜਨਾ ਦੇ ਤਹਿਤ, ਵਿਅਕਤੀ ਨੂੰ ਜੀਵਨ ਕਵਰ ਮਿਲਦਾ ਹੈ। ਜੇਕਰ ਬੀਮਾਯੁਕਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਪਰਿਵਾਰ ਨੂੰ 2 ਲੱਖ ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਤੁਹਾਡੇ ਬੈਂਕ ਖਾਤੇ ਵਿੱਚੋਂ ECS ਰਾਹੀਂ ਲਈ ਜਾਂਦੀ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (Pradhan Mantri Suraksha Bima Yojana-PMSBY ਯੋਜਨਾ ਬਹੁਤ ਘੱਟ ਪ੍ਰੀਮੀਅਮ 'ਤੇ ਜੀਵਨ ਬੀਮਾ ਪ੍ਰਦਾਨ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ PMSBY ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਹੈ, ਜਿਸ ਦੇ ਤਹਿਤ ਖਾਤਾ ਧਾਰਕ ਨੂੰ ਸਿਰਫ 12 ਰੁਪਏ ਵਿੱਚ 2 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ।

ਜਨ ਧਨ ਖਾਤਾ ਧਾਰਕਾਂ ਨੂੰ ਮੁਫਤ ਵਿੱਚ ਮਿਲਦਾ ਹੈ 2 ਲੱਖ ਦਾ ਲਾਭ

ਤੁਹਾਨੂੰ ਦੱਸ ਦੇਈਏ ਕਿ ਇਹ ਸਹੂਲਤ ਬੈਂਕ ਜਨ ਧਨ ਗਾਹਕਾਂ ਨੂੰ ਦਿੰਦੀ ਹੈ। ਬੈਂਕ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦੇ ਦੁਰਘਟਨਾ ਬੀਮਾ ਕਵਰ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।

ਅਟਲ ਪੈਨਸ਼ਨ ਯੋਜਨਾ

ਕੇਂਦਰ ਸਰਕਾਰ ਨੇ ਘੱਟ ਨਿਵੇਸ਼ 'ਤੇ ਪੈਨਸ਼ਨ ਦੀ ਗਰੰਟੀ ਲਈ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। ਅਟਲ ਪੈਨਸ਼ਨ ਯੋਜਨਾ ਤਹਿਤ ਸਰਕਾਰ 1000 ਤੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਦਿੰਦੀ ਹੈ। ਸਰਕਾਰ ਦੀ ਇਸ ਸਕੀਮ ਵਿੱਚ 40 ਸਾਲ ਤੱਕ ਦੀ ਉਮਰ ਦਾ ਵਿਅਕਤੀ ਅਪਲਾਈ ਕਰ ਸਕਦਾ ਹੈ।

ਇਹ ਵੀ ਪੜ੍ਹੋ :   ਪੰਜਾਬ ਲਈ ਖੁਸ਼ਖਬਰੀ! ਹੁਣ ਸਰਕਾਰੀ ਰਾਸ਼ਨ ਡਿਪੂਆਂ ਤੇ ਵੀ ਮਿਲਣਗੇ ਗੈਸ ਸਿਲੰਡਰ

Summary in English: PNB offers direct benefit of Rs 6 lakh to customers, know how you can avail the benefit?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters