Big Decision: ਪੰਜਾਬ 'ਚ ਹੁਣ ਆਮ ਆਦਮੀ ਘਰ ਬੈਠੇ ਹੀ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਸਕੇਗਾ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦਾ ਲੋਕ ਸ਼ਿਕਾਇਤ ਨਿਵਾਰਨ ਪੋਰਟਲ ਲਾਂਚ ਕੀਤਾ। ਇਸ ਪੋਰਟਲ ਰਾਹੀਂ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦੀ ਪ੍ਰਗਤੀ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਰਿਪੋਰਟ ਵੀ ਪ੍ਰਾਪਤ ਕਰ ਸਕੇਗਾ।
Punjab Police’s Public Grievances Redressal Portal: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਲੋਕ ਘਰ ਬੈਠੇ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਸਕਣਗੇ। ਆਨਲਾਈਨ ਸ਼ਿਕਾਇਤਾਂ ਦਰਜ ਕਰਨ ਲਈ ਵੈੱਬਸਾਈਟ www.pgd.punjabpolice.gov.in ਸ਼ੁਰੂ ਕੀਤੀ ਗਈ ਹੈ। ਸੀਐਮ ਮਾਨ ਨੇ ਸੋਮਵਾਰ ਨੂੰ ਇਸ ਦੀ ਸ਼ੁਰੂਆਤ ਕੀਤੀ। ਇਸ ਵੈੱਬਸਾਈਟ 'ਤੇ ਲੋਕ ਇਸ 'ਤੇ ਹੋ ਰਹੀ ਕਾਰਵਾਈ ਨੂੰ ਵੀ ਦੇਖ ਸਕਣਗੇ।
ਇਸ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੇ ਵਚਨ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਲੱਖਣ ਸਾਫਟਵੇਅਰ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਦਾ ਮੁਕੰਮਲ ਹੱਲ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਨਾਗਰਿਕ ਬਿਨਾਂ ਦਫ਼ਤਰਾਂ ਵਿੱਚ ਜਾ ਕੇ ਆਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਣਗੇ ਅਤੇ ਸ਼ਿਕਾਇਤਾਂ 'ਤੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣ ਸਕਣਗੇ।
ਘਰ ਬੈਠੇ ਹੀ ਮਿਲੇਗੀ ਰਿਪੋਰਟ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਪੋਰਟਲ 'ਤੇ ਸ਼ਿਕਾਇਤ ਆਉਣ ਤੋਂ ਬਾਅਦ ਲੋਕ ਇਸ ਨੂੰ ਟਰੈਕ ਕਰ ਸਕਣਗੇ। ਇੰਨਾ ਹੀ ਨਹੀਂ ਲੋਕਾਂ ਨੂੰ ਇਸ ਪੋਰਟਲ 'ਤੇ ਆਪਣੀ ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮਿਲੇਗੀ। ਇਸ ਰਾਹੀਂ ਲੋਕਾਂ ਨੂੰ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੂੰ ਇਸ ਪੋਰਟਲ 'ਤੇ ਨਾਮ ਅਤੇ ਮੋਬਾਈਲ ਨੰਬਰ ਨਾਲ ਖਾਤਾ ਬਣਾਉਣਾ ਹੋਵੇਗਾ। ਉਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਪੋਰਟਲ ਦਾ ਉਦੇਸ਼
• ਭਗਵੰਤ ਮਾਨ ਨੇ ਕਿਹਾ ਕਿ ਇਸ ਸਿਸਟਮ ਨਾਲ ਵੱਡੀ ਗਿਣਤੀ ਵਿੱਚ ਪੁੱਛ-ਪੜਤਾਲ ਤੋਂ ਰਾਹਤ ਮਿਲੇਗੀ।
• ਜਿਸ ਨਾਲ ਲੋਕਾਂ ਦੇ ਕੰਮ ਸਮਾਂਬੱਧ ਤਰੀਕੇ ਨਾਲ ਹੋ ਸਕਣਗੇ।
• ਸ਼ਿਕਾਇਤਕਰਤਾ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਤਰੀਕੇ ਨਾਲ ਨਿਆਂ ਮਿਲੇਗਾ।
• ਇਸ ਨਾਲ ਪ੍ਰਸ਼ਾਸਨਿਕ ਢਾਂਚੇ ਵਿੱਚ ਜਵਾਬਦੇਹੀ ਹੋਰ ਵਧੇਗੀ।
• ਮਾਮਲੇ ਨੂੰ ਬੇਲੋੜੇ ਲਟਕਾਉਣ ਦੀ ਸੂਰਤ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ।
ਇਸ ਤਰ੍ਹਾਂ ਕਰੋ ਸ਼ਿਕਾਇਤ
• ਸ਼ਿਕਾਇਤ ਦਰਜ ਕਰਾਉਣ ਲਈ ਸ਼ਿਕਾਇਤਕਰਤਾ ਨੂੰ ਵੈੱਬਸਾਈਟ 'ਤੇ ਜਾਣਾ ਪਵੇਗਾ।
• ਇਸ 'ਤੇ ਨਾਮ ਅਤੇ ਮੋਬਾਈਲ ਨੰਬਰ ਦਰਜ ਕਰਨ ਸਮੇਤ ਕੁਝ ਹੋਰ ਛੋਟੀ ਪ੍ਰਕਿਰਿਆ ਤੋਂ ਬਾਅਦ ਪਾਸਵਰਡ ਜਨਰੇਟ ਹੋਵੇਗਾ।
• ਇਸ ਤੋਂ ਬਾਅਦ ਪੋਰਟਲ 'ਤੇ ਸਥਾਈ ਖਾਤਾ ਬਣਾਇਆ ਜਾਵੇਗਾ।
• ਫਿਰ ਸ਼ਿਕਾਇਤਕਰਤਾ ਨਿਰਧਾਰਤ ਪ੍ਰਣਾਲੀ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
• ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦੀ ਪ੍ਰਗਤੀ ਨੂੰ ਟਰੈਕ ਕਰ ਸਕਦੇ ਹਨ।
ਇਹ ਵੀ ਪੜ੍ਹੋ: Mattewara: ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰੋਜੈਕਟ ਰੱਦ! ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ!
ਕਾਰਵਾਈ ਤੋਂ ਸੰਤੁਸ਼ਟ ਨਾ ਹੋਣ 'ਤੇ ਅਪੀਲ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਅਪੀਲ ਕਰ ਸਕਦਾ ਹੈ। ਸ਼ਿਕਾਇਤ ਦੀ ਜਾਂਚ ਦੌਰਾਨ ਜੇਕਰ ਲੋੜ ਪਈ ਤਾਂ ਥਾਣੇ ਜਾਂ ਅਧਿਕਾਰੀ ਨੂੰ ਬੁਲਾਇਆ ਜਾਵੇਗਾ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਉਨ੍ਹਾਂ ਲੋਕਾਂ ਨੂੰ ਸਹੂਲਤ ਮਿਲੇਗੀ ਜੋ ਥਾਣੇ ਜਾਂ ਅਫਸਰਾਂ ਦੇ ਦਫਤਰ ਜਾਣ ਤੋਂ ਡਰਦੇ ਹਨ।
Summary in English: Portal Launch: Now you can lodge a complaint with the police sitting at home! CM Mann launches portal!