ਪੋਸਟ ਆਫ਼ਿਸ ਦੀ ਜ਼ਿਆਦਾ ਤਰ ਸਕੀਮ ਵਿਚ ਦੇਸ਼ ਦਾ ਮਜ਼ਦੂਰ ਵਰਗ ਸਭਤੋਂ ਜਿਆਦਾ ਨਿਵੇਸ਼ ਕਰਦਾ ਹੈ । ਇਸ ਦਾ ਸਭ ਤੋਂ ਵਡਾ ਕਾਰਨ ਇਹ ਹੈ ਕਿ , ਪੋਸਟ ਆਫ਼ਿਸ ਵਿਚ ਘਟ ਰਕਮ ਨੂੰ ਵੀ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ । ਇਸ ਦੇ ਨਾਲ ਹੀ ਪੋਸਟ ਆਫ਼ਿਸ ਬੈਂਕ ਅਤੇ ਦੂਜੀ ਸੰਸਥਾਵਾਂ ਦੇ ਮੁਕਾਬਲੇ ਸਭਤੋਂ ਵੱਧ ਵਿਆਜ ਅਦਾ ਕਰਦਾ ਹੈ।
ਜੇਕਰ ਤੁਸੀ ਵੀ ਪੋਸਟ ਆਫ਼ਿਸ ਵਿਚ ਨਿਵੇਸ਼ ਕਰਨ ਦਾ ਸੋਚ ਰਹੇ ਹੋ ਤਾਂ, ਤਾ ਅੱਜ ਤੁਹਾਨੂੰ ਪੋਸਟ ਆਫ਼ਿਸ ਦੀ ਮਾਸਿਕ ਨਿਵੇਸ਼ ਯੋਜਨਾ (MIS) ਦੇ ਬਾਰੇ ਦਸਦੇ ਹਾਂ । ਜਿਸ ਵਿਚ ਤੁਸੀ ਹਰ ਮਹੀਨੇ 1000 ਰੁਪਏ ਨਿਵੇਸ਼ ਕਰਕੇ ਵਾਪਸੀ ਦੇ ਤੌਰ ਤੇ ਲੱਖਾਂ ਰੁਪਏ ਅਦਾ ਕਰ ਸਕਦੇ ਹੋ ।
MIS ਵਿਚ ਕੌਣ ਕਰ ਸਕਦਾ ਹੈ ਨਿਵੇਸ਼ -
MIS ਯੋਜਨਾ ਵਿਚ ਕੋਈ ਵੀ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦੇ ਹਨ । ਮਹੀਨੇ ਦੇ ਨਿਵੇਸ਼ ਯੋਜਨਾ ਖਾਤਾ ਖੁਲਵਾਉਣ ਦੇ ਲਈ ਖਾਤਾਧਾਰਕ ਦੀ ਉਮਰ ਘਟੋ-ਘਟ 18 ਸਾਲ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਇਕ ਵਿਅਕਤੀ ਨਾਲ ਵੱਧ ਤੋਂ ਵੱਧ 3 ਖਾਤਾਧਾਰਕ ਬਣ ਸਕਦੇ ਹਨ । ਇਸ ਸਕੀਮ ਵਿਚ ਤੁਸੀ 10 ਸਾਲ ਦੀ ਉਮਰ ਦੇ ਬਚੇ ਦਾ ਖਾਤਾ ਖੁਲਵਾ ਸਕਦੇ ਹੋ ਪਰ ਉਸ ਨੂੰ ਇਸ ਯੋਜਨਾ ਦਾ ਲਾਭ 18 ਸਾਲ ਦੀ ਉਮਰ ਵਿਚ ਹੀ ਮਿਲੇਗਾ।
MIS ਵਿਚ ਕਿੱਦਾਂ ਕਰ ਸਕਦੇ ਹਾਂ ਨਿਵੇਸ਼ -
ਇਸ ਸਕੀਮ ਵਿਚ ਸਿੰਗਲ ਅਤੇ ਜੁਆਇੰਟ ਖਾਤੇ ਦੇ ਤਹਿਤ ਇਕ ਮੁਸ਼ਤ ਰਾਸ਼ੀ ਜਮਾ ਕੀਤੀ ਜਾਂਦੀ ਹੈ। ਜੋ ਕਿ 1 ਹਜਾਰ ਤੋਂ 4 ਲੱਖ 50 ਹਜਾਰ ਰੁਪਏ ਤਕ ਹੋ ਸਕਦੀ ਹੈ। ਉਸ ਰਕਮ ਦੇ ਹਿਸਾਬ ਨਾਲ ਤੁਹਾਡੇ ਖਾਤੇ ਵਿਚ ਹਰ ਮਹੀਨੇ ਪੈਸੇ ਆਉਂਦੇ ਰਹਿੰਦੇ ਹਨ। ਇਹ ਸਕੀਮ 5 ਸਾਲ ਦੀ ਹੈ। ਇਸਦਾ ਲੌਕ -ਇਨ ਪੀਰੀਅਡ 5 ਸਾਲ ਹੈ | ਇਸ ਸਕੀਮ ਨੂੰ 5-5 ਸਾਲਾਂ ਲਈ ਵਧਾਇਆ ਜਾ ਸਕਦਾ ਹੈ।
MIS ਦਾ ਪਰਿਪਤਕਾ ਦੀ ਮਿਆਦ-
ਇਸ ਸਕੀਮ ਵਿਚ ਤੁਹਾਡਾ ਕੀਤਾ ਹੋਇਆ ਨਿਵੇਸ਼ 5 ਸਾਲ ਤਕ ਲੌਕ ਕੀਤਾ ਜਾਂਦਾ ਹੈ । ਜਿਸਨੂੰ ਤੁਸੀ 5 ਸਾਲ ਵਿਚ ਬੰਦ ਕਰ ਸਕਦੇ ਹੋ ਜਾਂ 5 ਸਾਲ ਦੇ ਲਈ ਅੱਗੇ ਵਧਾ ਸਕਦੇ ਹੋ । ਇਸ ਦੌਰਾਨ ਜੇਕਰ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਖਾਤਾ ਬੰਦ ਕਰਕੇ ਸਾਰਾ ਪੈਸਾ ਨੋਮੀਨੀ ਨੂੰ ਦੇ ਦਿੱਤਾ ਜਾਵੇਗਾ ।
ਪਰਿਪਤਕਾ ਦੀ ਮਿਆਦ ਤੋਂ ਪਹਿਲਾ ਇਹਦਾ ਬੰਦ ਹੁੰਦਾ ਹੈ ਖਾਤਾ -
ਪੋਸਟ ਆਫ਼ਿਸ ਦੀ MIS ਸਕੀਮ ਵਿਚ ਤੁਸੀ ਆਪਣਾ ਕੀਤਾ ਹੋਇਆ ਨਿਵੇਸ਼ 1 ਸਾਲ ਤਕ ਕੱਢ ਨਹੀਂ ਸਕਦੇ ਹੋ । ਜੇਕਰ ਤੁਸੀ 1 ਤੋਂ 3 ਸਾਲ ਦੇ ਵਿਚ ਪੈਸਾ ਕੱਢਵਾਉਂਦੇ ਹੋ ਤਾਂ ਮੂਲ ਰਕਮ ਦੀ 2 ਫੀਸਦੀ ਰਕਮ ਕੱਟਕੇ ਪੈਸਾ ਵਾਪਸ ਮਿਲ ਜਾਂਦਾ ਹੈ। ਜੇਕਰ ਤੁਸੀ 3 ਤੋਂ 5 ਸਾਲ ਦੇ ਵਿਚ ਪੈਸਾ ਕੱਢਵਾਉਂਦੇ ਹੋ ਤਾਂ ਮੂਲਰਕਮ ਦੀ 1 ਫੀਸਦੀ ਰਕਮ ਕੱਟਕੇ ਪੈਸਾ ਵਾਪਸ ਮਿਲ ਜਾਂਦਾ ਹੈ ।
MIS ਤੇ ਮਿਲਦਾ ਹੈ ਇਨ੍ਹੇ ਪ੍ਰਤੀਸ਼ਤ ਵਿਆਜ -
ਸਰਕਰ ਨੇ ਪੋਸਟ ਆਫ਼ਿਸ ਮੰਥਲੀ ਇਨਕਮ ਸਕੀਮ ਦੇ ਲਈ 6.6 ਫੀਸਦੀ ਸਾਲਾਨਾ ਵਿਆਜ ਕਰ ਦਿੱਤਾ ਹੈ। ਜੇਕਰ ਕਿਸੀ ਨਿਵੇਸ਼ਕ ਦਾ ਜੁਆਇੰਟ ਖਾਤੇ ਦੇ ਜਰੀਏ 9 ਲਖ ਰੁਪਏ ਦਾ ਨਿਵੇਸ਼ ਕੀਤਾ ਹੈ ਤਾਂ ਸਾਲਾਨਾ ਉਸਦਾ ਵਿਆਜ 6.6 ਫੀਸਦੀ ਦਰ ਤੋਂ 59,400 ਰੁਪਏ ਹੁੰਦਾ ਹੈ । ਇਸ ਵਿਚਾਰ ਤੋਂ ਤੁਹਾਡੀ ਵਿਆਜ ਦੀ ਮਹੀਨੇ ਦੀ ਰਕਮ 4,950 ਰੁਪਏ ਹੁੰਦੀ ਹੈ । ਜਿਸ ਨੂੰ ਤੁਸੀ ਹਰ ਮਹੀਨੇ ਲੈ ਸਕਦੇ ਹੋ । ਇਸਦੇ ਨਾਲ ਹੀ ਤੁਸੀ ਇਨਕਮ ਟੈਕਸ ਦੇ ਸੈਕਸ਼ਨ 80C ਦੇ ਤਹਿਤ ਆਮਦਨੀ ਵਿਚ ਛੋਟ ਦਾ ਦਾਵਾ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ :- ਖੁਸ਼ਖਬਰੀ: PNB ਘਰ ਖਰੀਦਣ ਲਈ ਦੇ ਰਿਹਾ ਹੈ 90 ਫੀਸਦੀ ਲੋਨ, ਜਾਣੋ ਕੀ ਹੈ ਇਹ ਆਫਰ
Summary in English: Post Office: Investment of 1000 every month in this scheme will give you a fund of lakhs