ਜੇਕਰ ਤੁਸੀ ਵੀ ਆਉਣ ਵਾਲੇ ਸਮੇਂ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ, ਪੋਸਟ ਆਫ਼ਿਸ ਦੀ ਬਚਤ ਸਕੀਮ (Saving Schemes) ਵਿਚ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਵਿਚ ਤੁਹਾਨੂੰ ਵਧੀਆ ਲਾਭ ਦੇ ਨਾਲ-ਨਾਲ ਵਧੀਆ ਰਿਟਰਨ ਵੀ ਮਿਲੇਗਾ ਅਤੇ ਨਾਲ ਹੀ ਇਸ ਵਿਚ ਤੁਹਾਡਾ ਨਿਵੇਸ਼ ਕਿੱਤਾ ਹੋਇਆ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਰਵੇਗਾ। ਤੁਸੀ ਜਾਣਦੇ ਹੋਵੋਗੇ ਕਿ ਜੇਕਰ ਬੈਂਕ ਡਿਫਾਲਟ(Bank Default)ਹੁੰਦਾ ਹੈ ਤਾਂ ਤੁਹਾਨੂੰ 5 ਲੱਖ ਰੁਪਏ ਦੀ ਰਕਮ ਵਾਪਸ ਮਿਲਦੀ ਹੈ।
ਪਰ ਪੋਸਟ ਆਫ਼ਿਸ (Post Office)ਵਿਚ ਅਜਿਹਾ ਨਹੀਂ ਹੈ ਇਸਦੇ ਇਲਾਵਾ ਪੋਸਟ ਆਫ਼ਿਸ ਦੀ ਬਚਤ ਸਕੀਮ ਵਿਚ ਘੱਟ ਰਕਮ ਵਿਚ ਨਿਵੇਸ਼ (Investment) ਸ਼ੁਰੂ ਕਿੱਤਾ ਗਿਆ ਹੈ। ਪੋਸਟ ਆਫ਼ਿਸ ਦੀ ਛੋਟੀ ਬਚਤ ਸਕੀਮ ਵਿਚ ਕਿਸਾਨ ਵਿਕਾਸ ਪੱਤਰ (KVP) ਵੀ ਸ਼ਾਮਲ ਹੈ। ਤਾਂ ਆਓ ਅੱਜ ਅੱਸੀ ਤੁਹਾਨੂੰ ਇਸ ਸਕੀਮ ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੰਦੇ ਹਾਂ ਅਤੇ ਦਸਦੇ ਹਾਂ ਕਿ ਇਸ ਸਕੀਮ ਵਿਚ ਨਿਵੇਸ਼ ਕਰਨ ਤੇ ਕਿ ਲਾਭ ਹੋ ਸਕਦੇ ਹਨ।
ਕਿੰਨਾ ਮਿਲੇਗਾ ਵਿਆਜ ਦਰ
ਪੋਸਟ ਆਫ਼ਿਸ ਦੀ ਕਿਸਾਨ ਵਿਕਾਸ ਪੱਤਰ ਸਕੀਮ ਵਿਚ ਮੌਜੂਦਾ ਸਮੇਂ ਵਿਚ ਸਲਾਨਾ ਅਧਾਰ ਤੇ 6.9 ਫੀਸਦੀ ਦਾ ਵਿਆਜ ਦਰ ਮੌਜੂਦ ਹੈ। ਇਹ ਵਿਆਜ ਦਰ 1 ਅਪ੍ਰੈਲ 2020 ਤੋਂ ਲਾਗੂ ਹੈ। ਇਸ ਯੋਜਨਾ ਵਿਚ ਵਿਆਜ ਨੂੰ ਸਲਾਨਾ ਅਧਾਰ ਤੇ ਮਿਸ਼ਰਤ ਕਿੱਤਾ ਜਾਂਦਾ ਹੈ। ਇਸ ਸਕੀਮ ਵਿਚ ਨਿਵੇਸ਼ ਕਰਨ ਤੇ ਤੁਹਾਡਾ ਪੈਸਾ 124 ਮਹੀਨੇ ਭਾਵ 10 ਸਾਲ ਅਤੇ 4 ਮਹੀਨੇ ਵਿਚ ਦੁਗਣਾ ਹੋ ਜਾਵੇਗਾ।
ਕਿੰਨੀ ਰਕਮ ਕਰ ਸਕਦੇ ਹੋ ਨਿਵੇਸ਼
ਇਸ ਛੋਟੀ ਬਚਤ ਸਕੀਮ ਵਿਚ ਘੱਟ ਤੋਂ ਘੱਟ 1000 ਰੁਪਏ ਦਾ ਨਿਵੇਸ਼ ਕਿੱਤਾ ਜਾ ਸਕਦਾ ਹੈ। ਤੁਹਾਨੂੰ 100 ਰੁਪਏ ਦੇ ਗੁਣਾ ਵਿੱਚ ਨਿਵੇਸ਼ ਕਰਨਾ ਹੋਵੇਗਾ।
ਕੌਣ ਖੋਲ ਸਕਦਾ ਹੈ ਖਾਤਾ ?
ਡਾਕਘਰ ਦੀ ਇਸ ਸਕੀਮ ਵਿੱਚ, ਇੱਕ ਬਾਲਗ ਅਤੇ ਵੱਧ ਤੋਂ ਵੱਧ ਤਿੰਨ ਬਾਲਗ ਸਾਂਝੇ ਤੌਰ 'ਤੇ ਇੱਕ ਸਾਂਝਾ ਖਾਤਾ ਖੋਲ੍ਹ ਸਕਦੇ ਹਨ। ਇਸ ਸਕੀਮ ਵਿਚ ਇੱਕ ਸਰਪ੍ਰਸਤ ਨਾਬਾਲਗ ਜਾਂ ਕਮਜ਼ੋਰ ਦਿਮਾਗ ਵਾਲੇ ਵਿਅਕਤੀ ਵੀ ਖਾਤਾ ਖੋਲ ਸਕਦੇ ਹਨ।
ਮਿਆਦ
ਇਸ ਸਕੀਮ ਵਿੱਚ ਜਮ੍ਹਾਂ ਕੀਤੀ ਗਈ ਰਕਮ ਸਮੇਂ-ਸਮੇਂ 'ਤੇ ਜਮ੍ਹਾ ਕਰਨ ਦੀ ਮਿਤੀ ਤੋਂ ਵਿੱਤ ਮੰਤਰਾਲੇ ਦੁਆਰਾ ਨਿਰਧਾਰਤ ਮਿਆਦ ਪੂਰੀ ਹੋਣ ਦੀ ਮਿਆਦ 'ਤੇ ਪਰਿਪੱਕ ਹੋਵੇਗੀ।
ਮਿਆਦ ਪੂਰੀ ਹੋਣ ਤੋਂ ਪਹਿਲਾਂ ਖਾਤਾ ਬੰਦ ਕਰਨਾ
ਕਿਸਾਨ ਵਿਕਾਸ ਪੱਤਰ ਵਿੱਚ ਖਾਤਾ ਕੁਝ ਸ਼ਰਤਾਂ ਦੇ ਅਧੀਨ ਮਿਆਦ ਤੋਂ ਪਹਿਲਾਂ ਕਿਸੇ ਵੀ ਸਮੇਂ ਬੰਦ ਕੀਤਾ ਜਾ ਸਕਦਾ ਹੈ। ਇਹ ਖਾਤਾ ਸਿੰਗਲ ਖਾਤਾ ਧਾਰਕ ਜਾਂ ਸਾਂਝੇ ਖਾਤੇ ਵਿੱਚ ਸਾਰੇ ਖਾਤਾ ਧਾਰਕਾਂ ਦੀ ਮੌਤ 'ਤੇ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਖਾਤੇ ਨੂੰ ਜਮ੍ਹਾ ਕਰਨ ਦੀ ਮਿਤੀ ਤੋਂ 2 ਸਾਲ ਅਤੇ 6 ਮਹੀਨਿਆਂ ਬਾਅਦ ਜਾਂ ਅਦਾਲਤ ਦੇ ਆਦੇਸ਼ ਦੁਆਰਾ ਬੰਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਯੋਜਨਾ ! ਧੀਆਂ ਦੇ ਭਵਿੱਖ ਲਈ ਹਰ ਮਹੀਨੇ ਸਿਰਫ 250 ਰੁਪਏ ਨਿਵੇਸ਼ ਕਰਕੇ ਜਮ੍ਹਾ ਕਰੋ 15 ਲੱਖ ਰੁਪਏ
Summary in English: Post Office Scheme: Under this scheme your money will double in 10 years! The investment is also completely safe