ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰਾ ਮੌਕਾ ਆ ਗਿਆ ਹੈ। ਜੀ ਹਾਂ, ਪੰਜਾਬ `ਚ ਅਸਿਸਟੈਂਟ ਇਨਵਾਇਰਨਮੈਂਟਲ ਇੰਜੀਨੀਅਰ (Assistant Environmental Engineer) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸਦੇ ਲਈ PPSC ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਅਸਿਸਟੈਂਟ ਇਨਵਾਇਰਨਮੈਂਟਲ ਇੰਜੀਨੀਅਰ ਲਈ ਕੁੱਲ 32 ਅਹੁਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 10ਵੀਂ ਪਾਸ ਉਮੀਦਵਾਰ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਉਮੀਦਵਾਰਾਂ ਨੂੰ 47 ਹਜ਼ਾਰ ਤੋਂ ਵੱਧ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਰਕਾਰੀ ਨੌਕਰੀ ਦੀ ਹੋਰ ਜਾਣਕਾਰੀ ਲਈ ਇਸ ਲੇਖ ਨੂੰ ਪੜ੍ਹੋ...
ਅੰਤਿਮ ਮਿਤੀ (last Date):
ਯੋਗ ਉਮੀਦਵਾਰ ਇਸ ਸਰਕਾਰੀ ਨੌਕਰੀ ਲਈ 26 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ (Age Limit):
● ਜਨਰਲ ਉਮੀਦਵਾਰਾਂ ਲਈ 18 ਤੋਂ 37 ਸਾਲ ਉਮਰ ਨਿਸ਼ਚਿਤ ਕੀਤੀ ਗਈ ਹੈ।
● ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਜਿਵੇਂ ਕਿ SC ਜਾਂ ST ਦੇ ਉਮੀਦਵਾਰਾਂ ਨੂੰ 5 ਸਾਲ ਤੇ OBC ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਹੈ।
ਅਰਜ਼ੀ ਕਿਵੇਂ ਦੇਣੀ ਹੈ?(How to apply)
● ਜੇਕਰ ਤੁਸੀਂ ਇਨ੍ਹਾਂ ਅਸਾਮੀਆਂ `ਚ ਦਿਲਚਸਪੀ ਰੱਖਦੇ ਹੋ ਤਾਂ ਔਨਲਾਈਨ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
● ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਮਪੇਜ ਖੁੱਲ੍ਹ ਜਾਏਗਾ।
● ਇੱਥੇ ਮੌਜੂਦ ਵਿਕਲਪਾਂ 'ਚੋਂ ਤੁਸੀ ਆਪਣੇ ਲਈ ਢੁਕਵਾਂ ਵਿਕਲਪ ਚੁਣੋ।
● ਇਸ ਤੋਂ ਬਾਅਦ ਤੁਹਾਨੂੰ ਇੱਕ ਫਾਰਮ ਭਰਨਾ ਹੋਏਗਾ।
● ਦਿੱਤੇ ਗਏ ਫਾਰਮ `ਚ ਆਪਣੇ ਜ਼ਰੂਰੀ ਦਸਤਾਵੇਜ਼ ਭਰੋ।
● ਅੰਤ `ਚ ਆਪਣੇ ਫਾਰਮ ਨੂੰ ਸਬਮਿਟ ਕਰ ਦਵੋ।
ਇਹ ਵੀ ਪੜ੍ਹੋ : Golden Chance: ICAR-IARI `ਚ ਬਿਨਾਂ ਪ੍ਰੀਖਿਆ ਤੋਂ ਭਰਤੀ, 31 ਹਜ਼ਾਰ ਰੁਪਏ ਤਨਖ਼ਾਹ
ਅਰਜ਼ੀ ਲਈ ਫੀਸ:
● ਰਾਖਵੀਂ ਸ਼੍ਰੇਣੀਆਂ (SC, ST) ਦੇ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ 750 ਰੁਪਏ ਅਰਜ਼ੀ ਫੀਸ ਦੇ ਰੂਪ `ਚ ਜਮ੍ਹਾ ਕਰਾਉਣੇ ਹੋਣਗੇ।
● ਪੰਜਾਬ ਸੂਬੇ ਦੇ ਸਾਬਕਾ ਸੈਨਿਕ ਨੂੰ 500 ਰੁਪਏ ਅਰਜ਼ੀ ਫੀਸ ਦੇ ਰੂਪ `ਚ ਜਮ੍ਹਾ ਕਰਾਉਣੇ ਹੋਣਗੇ।
● ਈਡਬਲਯੂਐਸ, ਪੀਡਬਲਯੂਡੀ ਅਤੇ ਸਾਬਕਾ ਫੌਜੀ ਦੇ ਰੇਖਿਕ ਵੰਸ਼ਜ ਦੇ ਉਮੀਦਵਾਰਾਂ ਨੂੰ 500 ਰੁਪਏ ਦੇਣੇ ਹੋਣਗੇ।
● ਜਨਰਲ ਸ਼੍ਰੇਣੀ, ਪੰਜਾਬ ਦੇ ਖੇਡ ਸ਼ਖਸੀਅਤਾਂ ਅਤੇ ਸੁਤੰਤਰਤਾ ਸੈਨਾਨੀਆਂ ਦੇ ਵਾਰਡ ਦੇ ਉਮੀਦਵਾਰਾਂ ਨੂੰ 1500 ਰੁਪਏ ਅਰਜ਼ੀ ਫੀਸ ਦੇ ਰੂਪ `ਚ ਜਮ੍ਹਾ ਕਰਾਉਣੇ ਹੋਣਗੇ।
● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੀਸ ਔਨਲਾਈਨ ਹੀ ਜਮ੍ਹਾ ਕਰਾਈ ਜਾਏਗੀ।
ਵਿਦਿਅਕ ਯੋਗਤਾ (Educational qualification):
● ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ, ਕੈਮੀਕਲ,ਵਾਤਾਵਰਣ ਇੰਜੀਨੀਅਰਿੰਗ `ਚ ਪਹਿਲੀ ਸ਼੍ਰੇਣੀ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।
● ਇਸ ਤੋਂ ਇਲਾਵਾ ਉਮੀਦਵਾਰਾਂ ਦਾ ਪੰਜਾਬੀ ਵਿਸ਼ੇ `ਚ ਮੈਟ੍ਰਿਕ ਪਾਸ ਹੋਣਾ ਜ਼ਰੂਰੀ ਹੈ।
ਤਨਖਾਹ (Salary):
ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 47,600 ਰੁਪਏ ਤਨਖ਼ਾਹ ਵਜੋਂ ਦਿੱਤੇ ਜਾਣਗੇ।
Summary in English: PPSC Recruitment in Punjab, more than 47 thousand salary