Recruitment 2022: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇੱਕ ਵੱਡੀ ਖੁਸਖਬੀ ਹੈ। ਦਰਅਸਲ, ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਨੇ 66 ਸੈਕਸ਼ਨ ਅਫਸਰ ਦੀਆਂ ਅਸਾਮੀਆਂ (66 Section Officer Vacancies) ਲਈ ਅਰਜ਼ੀਆਂ ਮੰਗੀਆਂ ਹਨ। ਨੌਕਰੀ ਲੱਭ ਰਹੇ ਉਮੀਦਵਾਰ (Candidate) ਇਨ੍ਹਾਂ ਅਸਾਮੀਆਂ ਲਈ ਜਲਦੀ ਤੋਂ ਜਲਦੀ ਅਪਲਾਈ ਕਰਨ, ਨੌਕਰੀ ਲਈ ਅਪਲਾਈ (Apply for a job) ਕਰਨ ਦਾ ਤਰੀਕਾ ਹੇਠਾਂ ਦੱਸਿਆ ਗਿਆ ਹੈ।
Punjab Public Service Commission Recruitment: ਜੇਕਰ ਤੁਸੀ ਵੀ ਪੰਜਾਬ 'ਚ ਹੀ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹੋ ਅਤੇ ਨੌਕਰੀ ਦੀ ਭਾਲ ਵਿੱਚ ਜੁਟੇ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਜੀ ਹਾਂ, ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰਾ ਮੌਕਾ ਲੈ ਕੇ ਆਇਆ ਹੈ। ਦਰਅਸਲ, ਕਮਿਸ਼ਨ ਵੱਲੋਂ ਸੈਕਸ਼ਨ ਅਫਸਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਅਸਾਮੀਆਂ ਗਰੁੱਪ ਏ ਲਈ ਹਨ।
ਨੌਕਰੀ ਦੇ ਚਾਹਵਾਨ ਉਮੀਦਵਾਰ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ ਆਸਾਨੀ ਨਾਲ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਅਜਿਹਾ ਕਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ppsc.gov.in 'ਤੇ ਜੋ ਅਤੇ ਆਨਲਾਈਨ ਅਪਲਾਈ ਕਰੋ।
ਅਪਲਾਈ ਕਰਨ ਲਈ ਯੋਗ ਉਮੀਦਵਾਰ
● ਉਮੀਦਵਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
● ਆਈ.ਸੀ.ਡਬਲਯੂ.ਏ (ICWA) ਇੰਟਰ ਜਾਂ ਸੀ.ਏ (CA) ਇੰਟਰ ਜਾਂ ਸੀ.ਐਸ (CS) ਇੰਟਰ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
● ਇਸਤੋਂ ਇਲਾਵਾ M.Com ਫਸਟ ਡਿਵੀਜ਼ਨ ਜਾਂ B.Com ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ ਦਾ ਢੰਗ
● ਲਿਖਤੀ ਪ੍ਰੀਖਿਆ ਰਾਹੀਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
● ਦੋ ਘੰਟੇ ਦੀ ਪ੍ਰੀਖਿਆ ਵਿੱਚ 120 ਪ੍ਰਸ਼ਨ ਪੁੱਛੇ ਜਾਣਗੇ।
● ਪ੍ਰੀਖਿਆ ਕੁੱਲ 480 ਅੰਕਾਂ ਦੀ ਹੋਵੇਗੀ।
● ਚੁਣੇ ਗਏ ਉਮੀਦਵਾਰਾਂ ਦਾ ਇੰਟਰਵਿਊ ਹੋਵੇਗਾ।
ਨੌਕਰੀ ਲਈ ਅਪਲਾਈ ਕਰਨ ਦੀ ਫੀਸ
● ਐਸ.ਸੀ., ਐਸ.ਟੀ., ਬੀ.ਸੀ (SC, ST, BC) ਉਮੀਦਵਾਰਾਂ ਨੂੰ ਅਰਜ਼ੀ ਲਈ 750 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
● ਈ.ਡਬਲਯੂ.ਐਸ., ਪੀ.ਡਬਲਿਊ.ਡੀ (EWS, PWD) ਅਤੇ ਸਾਬਕਾ ਸੈਨਿਕਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ।
● ਜਦੋਂਕਿ, ਬਾਕੀ ਸਾਰੀਆਂ ਸ਼੍ਰੇਣੀਆਂ ਲਈ ਫੀਸ 1500 ਰੁਪਏ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਕਾਰੋਬਾਰ ਨੂੰ ਹੁਲਾਰਾ ਦੇਣ ਲਈ 'ITCMAARS' ਐਪ ਲਾਂਚ, ਕਿਸਾਨਾਂ ਨੂੰ ਮਿਲੇਗੀ ਮਦਦ
ਅਸਾਮੀਆਂ ਦਾ ਵੇਰਵਾ
ਸੂਬੇ ਦੇ ਵਿੱਤ ਵਿਭਾਗ ਵਿੱਚ ਸੈਕਸ਼ਨ ਅਫਸਰ (ਗਰੁੱਪ ਏ) ਦੀਆਂ ਕੁੱਲ 66 ਅਸਾਮੀਆਂ ਨੂੰ ਭਰਨ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦੇਈਏ ਕਿ ਇਨ੍ਹਾਂ 66 ਅਸਾਮੀਆਂ ਵਿੱਚੋਂ 22 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ।
ਨੌਕਰੀ ਲਈ ਅਰਜ਼ੀ ਦੇਣ ਦਾ ਤਰੀਕਾ
● ਸਭ ਤੋਂ ਪਹਿਲਾ ਅਧਿਕਾਰਤ ਵੈੱਬਸਾਈਟ ppsc.gov.in 'ਤੇ ਜਾਓ।
● ਹੋਮਪੇਜ 'ਤੇ ਨਾਮਜ਼ਦ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
● ਕਲਿੱਕ ਕਰਦਿਆਂ ਹੀ ਇੱਕ ਨਵਾਂ ਲੌਗਇਨ/ਰਜਿਸਟ੍ਰੇਸ਼ਨ ਪੰਨਾ ਖੁੱਲ੍ਹੇਗਾ।
● ਇਥੇ ਤੁਸੀ ਆਪਣੇ ਆਪ ਨੂੰ ਰਜਿਸਟਰ ਕਰੋ ਅਤੇ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਲੌਗਇਨ ਕਰੋ।
● ਅਰਜ਼ੀ ਫਾਰਮ ਭਰੋ ਅਤੇ ਸਕੈਨ ਕੀਤੇ ਸਾਰੇ ਦਸਤਾਵੇਜ਼ ਅਪਲੋਡ ਕਰੋ।
● ਇਸ ਤੋਂ ਬਾਅਦ ਭੁਗਤਾਨ, ਅਰਜ਼ੀ ਫੀਸ ਅਤੇ ਫਾਰਮ ਜਮ੍ਹਾਂ ਕਰੋ।
● ਲੋੜ ਹੋਵੇ ਤਾਂ ਫਾਰਮ ਦਾ ਪ੍ਰਿੰਟ ਆਊਟ ਵੀ ਲੈ ਲਓ।
ਦੱਸ ਦੇਈਏ ਕਿ ਸੈਕਸ਼ਨ ਅਫਸਰ ਦੀਆਂ 66 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 4 ਅਗਸਤ, 2022 ਹੈ।
Summary in English: PPSC SO Recruitment 2022: Recruitment for 66 Section Officer Posts, Apply Soon