ਮੰਗਲਵਾਰ ਨੂੰ ਘੋਸ਼ਣਾ ਕਰਦੇ ਹੋਏ ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਆਯੁਸ਼ ਦੇ ਤਿੰਨ ਰਾਸ਼ਟਰੀ ਸੰਸਥਾਨ ਦਾ 11 ਦਸੰਬਰ ਤੱਕ ਚਾਲੂ ਹੋਣ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ `ਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (AIIA), ਗੋਆ, ਨੈਸ਼ਨਲ ਇੰਸਟੀਚਿਊਟ ਆਫ ਯੂਨਾਨੀ ਮੈਡੀਸਨ (NIUM), ਗਾਜ਼ੀਆਬਾਦ ਤੇ ਨੈਸ਼ਨਲ ਇੰਸਟੀਚਿਊਟ ਆਫ ਹੋਮਿਓਪੈਥੀ (NIH), ਦਿੱਲੀ ਸ਼ਾਮਲ ਹਨ।
11 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੈਟੇਲਾਈਟ ਸੰਸਥਾਵਾਂ ਖੋਜ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੀਆਂ। ਇਸਦੇ ਨਾਲ ਹੀ ਇਹ ਦੇਸ਼ ਦੀ ਵੱਡੀ ਆਬਾਦੀ ਨੂੰ ਕਿਫਾਇਤੀ ਆਯੁਸ਼ ਸੇਵਾਵਾਂ ਦੀ ਸਹੂਲਤ ਵੀ ਪ੍ਰਦਾਨ ਕਰਨਗੀਆਂ।
ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਆਯੁਸ਼ ਮੰਤਰੀ ਨੇ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ (WAC) ਬਾਰੇ ਵੀ ਮੀਡੀਆ ਨੂੰ ਜਾਣਕਾਰੀ ਦਿੱਤੀ। ਇਹ 8 ਤੋਂ 11 ਦਸੰਬਰ ਤੱਕ ਗੋਆ ਦੇ ਪੰਜੀਮ ਵਿੱਚ ਵਿਸ਼ਵ ਪੱਧਰ 'ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿੱਚ ਆਯੁਸ਼ ਪ੍ਰਣਾਲੀ ਵਿੱਚ ਮੌਜੂਦ ਵਿਗਿਆਨਕਤਾ, ਪ੍ਰਭਾਵਸ਼ੀਲਤਾ ਅਤੇ ਸਮਰੱਥਾ ਨੂੰ ਅੱਗੇ ਰੱਖਿਆ ਜਾਵੇਗਾ। ਇਸ ਦੌਰਾਨ ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹਿੰਦਰਭਾਈ, ਆਯੁਸ਼ ਮੰਤਰਾਲੇ ਦੇ ਸਕੱਤਰ, ਪਦਮਸ਼੍ਰੀ ਵੈਦਿਆ ਰਾਜੇਸ਼ ਕੋਟੇਚਾ, ਅਖਿਲ ਭਾਰਤੀ ਆਯੁਰਵੇਦ ਸੰਸਥਾਨ ਦੇ ਨਿਰਦੇਸ਼ਕ ਡਾ. ਤਨੁਜਾ ਨੇਸਾਰੀ ਤੇ ਆਯੁਸ਼ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ 'ਤੇ ਬੋਲਦਿਆਂ ਸਰਬਾਨੰਦ ਸੋਨੋਵਾਲ ਨੇ ਕਿਹਾ, "ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਬੁਨਿਆਦੀ ਢਾਂਚੇ ਤੇ ਮਨੁੱਖੀ ਸਰੋਤਾਂ ਦਾ ਵਿਸਤਾਰ ਕਰਨ ਅਤੇ ਦਵਾਈਆਂ ਦੀਆਂ ਰਵਾਇਤੀ ਪ੍ਰਣਾਲੀਆਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਨ੍ਹਾਂ ਸੰਸਥਾਵਾਂ ਦੇ ਜ਼ਰੀਏ, ਭਾਰਤ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਅਤੇ ਖੇਤਰ ਨੂੰ ਸਸਤੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗੀ।”
ਤੁਹਾਨੂੰ ਦੱਸ ਦੇਈਏ ਕੀ ਆਯੁਸ਼, ਯੂਜੀ-ਪੀਜੀ ਅਤੇ ਆਯੁਰਵੇਦ ਵਿੱਚ ਡਾਕਟਰੇਟ ਕੋਰਸਾਂ ਦੀਆਂ ਇਨ੍ਹਾਂ ਤਿੰਨ ਰਾਸ਼ਟਰੀ ਸੰਸਥਾਵਾਂ ਦੀ ਸਥਾਪਨਾ ਨਾਲ, ਹੋਮਿਓਪੈਥੀ ਅਤੇ ਯੂਨਾਨੀ ਦੀ ਸਥਾਪਨਾ ਕੀਤੀ ਜਾਵੇਗੀ। ਇੱਛੁਕ ਵਿਦਿਆਰਥੀਆਂ ਲਈ 400 ਵਾਧੂ ਸੀਟਾਂ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਮਿਤੀ ਨਿਰਧਾਰਿਤ
ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (AIIA), ਗੋਆ ਆਯੁਰਵੇਦ ਪ੍ਰਣਾਲੀ ਦੀ ਦਵਾਈ ਦੁਆਰਾ ਸਿੱਖਿਆ, ਖੋਜ ਅਤੇ ਰੋਗੀ ਦੇਖਭਾਲ ਸੇਵਾਵਾਂ ਦੇ ਪਹਿਲੂਆਂ ਵਿੱਚ UG-PG ਅਤੇ ਪੋਸਟ ਡਾਕਟਰੇਲ ਸਟ੍ਰੀਮ ਲਈ ਉੱਚ ਗੁਣਵੱਤਾ ਵਾਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰੇਗਾ। ਇਸ ਨੂੰ ਮੈਡੀਕਲ ਵੈਲਿਊ ਟਰੈਵਲ (MVT) ਨੂੰ ਉਤਸ਼ਾਹਿਤ ਕਰਨ ਵਾਲੇ ਆਯੁਰਵੇਦ ਦੇ ਤੰਦਰੁਸਤੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਹ ਸੰਸਥਾ ਵਿਦਿਅਕ ਅਤੇ ਖੋਜ ਨਾਲ ਸਬੰਧਤ ਉਦੇਸ਼ਾਂ ਦੀ ਪ੍ਰਾਪਤੀ ਅਤੇ ਅੰਤਰਰਾਸ਼ਟਰੀ-ਰਾਸ਼ਟਰੀ ਸਹਿਯੋਗ ਲਈ ਇੱਕ ਮਾਡਲ ਕੇਂਦਰ ਵਜੋਂ ਕੰਮ ਕਰੇਗੀ।
ਨੈਸ਼ਨਲ ਇੰਸਟੀਚਿਊਟ ਆਫ਼ ਹੋਮਿਓਪੈਥੀ (NIH), ਦਿੱਲੀ ਉੱਤਰੀ ਭਾਰਤ ਵਿੱਚ ਹੋਮਿਓਪੈਥੀ ਦੀ ਦਵਾਈ ਦੀ ਪ੍ਰਣਾਲੀ ਵਿਕਸਿਤ ਕਰਨ ਅਤੇ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਵਾਲਾ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ। ਇਹ ਆਧੁਨਿਕ ਦਵਾਈਆਂ ਦੇ ਨਾਲ ਆਯੁਸ਼ ਸਿਹਤ ਸੇਵਾਵਾਂ ਨੂੰ ਮੁੱਖ ਧਾਰਾ ਅਤੇ ਏਕੀਕ੍ਰਿਤ ਕਰਨ ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਇਹ ਸੰਸਥਾ ਖੋਜ ਅਤੇ ਵਿਕਾਸ (R&D) ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰੇਗੀ ਅਤੇ ਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਸੰਸਥਾਵਾਂ ਨੂੰ ਵਿਕਸਤ ਕਰੇਗੀ।
ਨੈਸ਼ਨਲ ਇੰਸਟੀਚਿਊਟ ਆਫ਼ ਯੂਨਾਨੀ ਮੈਡੀਸਨ (NIUM), ਗਾਜ਼ੀਆਬਾਦ, ਉੱਤਰ ਪ੍ਰਦੇਸ਼, ਮੌਜੂਦਾ ਨੈਸ਼ਨਲ ਇੰਸਟੀਚਿਊਟ ਆਫ਼ ਯੂਨਾਨੀ ਮੈਡੀਸਨ, ਬੰਗਲੌਰ ਦਾ ਸੈਟੇਲਾਈਟ ਕੇਂਦਰ ਹੋਵੇਗਾ। ਇਹ ਉੱਤਰੀ ਭਾਰਤ ਵਿੱਚ ਅਜਿਹਾ ਪਹਿਲਾ ਇੰਸਟੀਚਿਊਟ ਹੋਵੇਗਾ ਅਤੇ ਇਹ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਮਰੀਜ਼ਾਂ ਦੇ ਨਾਲ-ਨਾਲ ਐਮਵੀਟੀ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਦਸੰਬਰ 2022 ਨੂੰ 9ਵੀਂ ਵਿਸ਼ਵ ਆਯੁਰਵੇਦ ਕਾਂਗਰਸ (WAC) ਦੇ ਜਸ਼ਨਾਂ ਦੀ ਸ਼ੋਭਾ ਦੇਣਗੇ। ਆਯੁਸ਼ ਮੰਤਰਾਲਾ ਪੰਜੀਮ, ਗੋਆ ਵਿਖੇ WAC ਦਾ ਆਯੋਜਨ ਕਰਨ ਲਈ ਸਹਿਯੋਗ ਕਰ ਰਿਹਾ ਹੈ ਅਤੇ ਵਿਸ਼ਵ ਪੱਧਰ 'ਤੇ ਆਯੁਸ਼ ਪ੍ਰਣਾਲੀਆਂ ਅਤੇ ਦਵਾਈਆਂ ਦੀ ਵਿਗਿਆਨਕਤਾ, ਪ੍ਰਭਾਵਸ਼ੀਲਤਾ, ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰੇਗਾ। ਇਸ ਕੜੀ ਵਿੱਚ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਆਯੂਸ਼ ਜਗਤ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਵੀ ਵੱਡੇ ਪੱਧਰ 'ਤੇ ਵੱਖ-ਵੱਖ ਵਿਚਾਰ-ਵਟਾਂਦਰੇ, ਪੇਸ਼ਕਾਰੀਆਂ ਆਦਿ ਵਿੱਚ ਹਿੱਸਾ ਲੈ ਰਹੀਆਂ ਹਨ।
Summary in English: Prime Minister Modi will dedicate three National Institutes of AYUSH Nation on December 11