ਹਰਿਆਣਾ ਸਰਕਾਰ (Haryana Government)ਨੇ ਕਿਸਾਨਾਂ ਦੇ ਲਈ ਇਕ ਖਾਸ ਫੈਸਲਾ ਕਿੱਤਾ ਹੈ , ਇਸ ਲਈ ਕਿਸਾਨਾਂ ਦੇ ਲਈ ਇਹ ਖ਼ਬਰ ਖਾਸ ਹੈ । ਦਰਅਸਲ , ਅਗਲੇ ਮਹੀਨੇ ਤੋਂ ਹੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (Minimum Support Price ) ਤੇ ਫਸਲਾਂ(Purchase Of Crops) ਦੀ ਖਰੀਦ ਸ਼ੁਰੂ ਕਰ ਦੇਵੇਗੀ ।
ਇਸ ਗੱਲ ਦਾ ਐਲਾਨ ਹੋ ਚੁਕਿਆ ਹੈ ਕਿ ਆਉਣ ਵਾਲੀ 28 ਮਾਰਚ 2022 ਤੋਂ ਸਮਰਥਨ ਮੁੱਲ (MSP) ਤੇ ਖਰੀਦ ਸ਼ੁਰੂ ਕਰ ਦਿਤੀ ਜਾਵੇਗੀ । ਇਸ ਦੇ ਲਈ ਸਰਕਾਰ ਨੇ ਵੱਖ ਵੱਖ ਫ਼ਸਲਾਂ ਦੀ ਖਰੀਦ ਦੀ ਤਰੀਕਾਂ ਦਾ ਐਲਾਨ ਕਿੱਤਾ ਹੈ ।
ਇਸ ਖਰੀਦ ਪ੍ਰਕਿਰਿਆ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਐਮਐਸਪੀ 'ਤੇ ਸ਼ੁਰੂ ਹੋਣ ਵਾਲੀ ਇਸ ਖਰੀਦ ਵਿੱਚ ਸਰ੍ਹੋਂ, ਛੋਲੇ ਅਤੇ ਸੂਰਜਮੁਖੀ (Mustard, Gram And Sunflower) ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰ ਨੇ ਕਿਸਾਨਾਂ ਤੋਂ ਸਰ੍ਹੋਂ 5050 ਰੁਪਏ ਪ੍ਰਤੀ ਕੁਇੰਟਲ, 5230 ਰੁਪਏ ਪ੍ਰਤੀ ਕੁਇੰਟਲ ਛੋਲੇ ਅਤੇ 6015 ਰੁਪਏ ਪ੍ਰਤੀ ਕੁਇੰਟਲ ਸੂਰਜਮੁਖੀ ਖਰੀਦਣ ਦੀ ਯੋਜਨਾ ਬਣਾਈ ਹੈ।
ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਦੀ ਤਰੀਕ (Date Of Purchase Of Minimum Support Price Of Crops)
ਸਰ੍ਹੋਂ ਦਾ ਇਸ ਦੇਸ਼ ਵਿਚ ਬਹੁਤ ਰਕਬਾ ਬਹੁਤ ਵਧਿਆ ਹੈ। ਅਜਿਹੇ ਵਿਚ ਸਰਕਾਰ ਨੂੰ ਇਸ ਸਰ੍ਹੋਂ ਦੀ ਵੱਧ ਪੈਦਾਵਾਰ ਦੀ ਉਮੀਦ ਸੀ । ਦੱਸ ਦਈਏ ਕਿ ਹਰਿਆਣਾ ਸਰਕਾਰ 28 ਮਾਰਚ ਤੋਂ ਘਟੋ ਘਟ ਸਮਰਥਨ ਮੁੱਲ (MSP) ਤੇ ਸਰ੍ਹੋਂ (Mustard) ਦੀ ਖਰੀਦ (Mustard purchase at Minimum Support Price from March 28 ) ਸ਼ੁਰੂ ਕਰੇਗੀ ।
1 ਅਪ੍ਰੈਲ ਤੋਂ ਛੋਲਿਆਂ ਦੀ ਐਮਐਸਪੀ ਤੇ ਖਰੀਦ (Purchase of gram on MSP from April 1) ਸ਼ੁਰੂ ਹੋਵੇਗੀ | ਇਸਦੇ ਇਲਾਵਾ 1 ਜੂਨ ਤੋਂ ਸੂਰਜਮੁਖੀ (Sunflowers From June 1 ) ਦੀ ਖਰੀਦ ਹੋਵੇਗੀ
ਇਸ ਦੌਰਾਨ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅਧਿਕਾਰੀਆਂ ਨੂੰ ਆਗਾਮੀ ਖਰੀਦ ਸੀਜ਼ਨ 2022-23 ਦੌਰਾਨ ਖਰੀਦ ਕੇਂਦਰਾਂ ਦੀ ਪਛਾਣ, ਸਮੇਂ ਸਿਰ ਖਰੀਦ ਸ਼ੁਰੂ ਕਰਨ ਅਤੇ ਸਟੋਰੇਜ ਆਦਿ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਆਗਾਮੀ ਹਾੜੀ ਦੇ ਖਰੀਦ ਸੀਜ਼ਨ 2022-23 ਵਿਚ ਛੋਲੇ , ਸਰੋਂ ਅਤੇ ਸੂਰਜਮੁਖੀ ਦੀ ਫ਼ਸਲਾਂ ਦੀ ਖਰੀਦ ਲਈ ਕਿੱਤੀ ਜਾ ਰਹੇ ਪ੍ਰਬੰਧ ਦੀ ਸਮੀਖਿਆ ਮੀਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲਦੀ ਹੈ ਮਹੀਨਾਵਾਰ ਪੈਨਸ਼ਨ ਦੀ ਗਾਰੰਟੀ, ਸਰਕਾਰੀ ਸਕੀਮ 'ਚ ਕਿਵੇਂ ਕਰੀਏ ਰਜਿਸਟ੍ਰੇਸ਼ਨ
Summary in English: Procurement of crops on MSP will start in March