ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਠਿੰਡਾ ਤੇ ਮਾਨਸਾ `ਚ ਨਰਮੇ ਦੀ ਫ਼ਸਲ `ਤੇ ਹੋਏ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹ ਦਿਤੀ ਸੀ। ਇਸਦੇ ਚਲਦਿਆਂ ਮੰਡੀਆਂ `ਚ ਨਰਮੇ ਦੀ ਫ਼ਸਲ ਦੀ ਮੰਗ ਵਧੀ ਹੋਈ ਹੈ। ਮੰਗ ਵਧਣ ਦੇ ਕਾਰਨ ਇਨ੍ਹਾਂ ਦੀ ਵਿਕਰੀ ਵੀ ਵੱਧ ਰੇਟ `ਤੇ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ ਮੰਡੀਆਂ `ਚ ਵਿਕਣ ਆਉਣ ਵਾਲੀ ਨਰਮੇ ਦੀ ਫ਼ਸਲ ਐੱਮ.ਐੱਸ.ਪੀ ਤੋਂ ਵੀ ਵੱਧ ਰੇਟ 'ਤੇ ਵਿੱਕ ਰਹੀਆਂ ਹਨ। ਜਿਸਦੇ ਚਲਦਿਆਂ ਨਰਮੇ ਦੀ ਖੇਤੀ ਕਰ ਰਹੇ ਕਿਸਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਪੰਜਾਬ ਮੰਡੀ ਬੋਰਡ ਦੇ ਅਨੁਸਾਰ ਕਿਸਾਨ ਹੁਣ ਆਪਣੀ ਫ਼ਸਲ ਨੂੰ ਵੱਖ-ਵੱਖ ਜ਼ਿਲ੍ਹਿਆਂ `ਚ ਵੇਚਣ ਲਈ ਲੈ ਕੇ ਜਾ ਰਹੇ ਹਨ।
ਕਿਸ ਰੇਟ 'ਤੇ ਵੇਚੀ ਜਾ ਰਹੀ ਹੈ ਫਸਲ?
ਕਿਸਾਨਾਂ ਦੀ ਨਰਮੇ ਦੀ ਫ਼ਸਲ 8,500 ਤੋਂ 10,271 ਰੁਪਏ ਪ੍ਰਤੀ ਕੁਇੰਟਲ ਦੇ ਰੇਟ `ਤੇ ਵਿਕ ਰਹੀ ਹੈ। ਜਦੋਂਕਿ, ਸਰਕਾਰ ਵੱਲੋਂ ਨਰਮੇ ਦੀ ਫ਼ਸਲ ਦੀ ਐੱਮ.ਐੱਸ.ਪੀ (MSP) 6380 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਦੱਸ ਦੇਇ ਕਿ ਨਰਮੇ ਹੇਠ ਰਕਬਾ ਘਟਣ ਕਾਰਨ ਨਰਮੇ ਦੀ ਫ਼ਸਲ ਦੀਆਂ ਕੀਮਤਾਂ `ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : PSSSB ਨੇ ਜਾਰੀ ਕੀਤਾ ਐਡਮਿਟ ਕਾਰਡ, ਇਸ ਲਿੰਕ ਤੋਂ ਕਰੋ ਡਾਊਨਲੋਡ
ਨਰਮੇ ਦੀ ਫ਼ਸਲ ਨੂੰ ਲੈ ਕੇ ਅੱਗੇ ਕਿ ਉਮੀਦਾਂ ਹਨ?
● ਮੰਡੀ ਬੋਰਡ ਦੇ ਸਟੇਟ ਕੋਆਰਡੀਨੇਟਰ (State Coordinator) ਰਜਨੀਸ਼ ਗੋਇਲ ਦਾ ਕਹਿਣਾ ਹੈ ਕਿ ਕਿਸਾਨ ਹੁਣ ਆਪਣੀ ਫ਼ਸਲ ਨੂੰ ਵੱਖ-ਵੱਖ ਜ਼ਿਲ੍ਹਿਆਂ `ਚ ਵੇਚਣ ਲਈ ਲੈ ਕੇ ਜਾ ਰਹੇ ਹਨ। ਜਿਸਦੇ ਚਲਦਿਆਂ ਇਸ ਵਾਰ ਮੰਡੀਆਂ `ਚ ਖ਼ਰੀਦ ਲਈ ਸਾਰੇ ਪ੍ਰਬੰਧ ਪੁਖ਼ਤਾ ਕਰ ਲਏ ਗਏ ਹਨ।
● ਖੇਤੀਬਾੜੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਣ ਫ਼ਸਲ 'ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਪ੍ਰਭਾਵ ਕਾਫ਼ੀ ਘੱਟ ਗਿਆ ਹੈ।
● ਇਸ ਦੇ ਨਾਲ ਹੀ ਨਰਮੇ ਉਦਯੋਗ ਨਾਲ ਜੁੜੇ ਸਨਅਤਕਾਰਾਂ ਦਾ ਕਹਿਣਾ ਹੈ ਕਿ ਟੈਕਸਟਾਈਲ ਸੈਕਟਰ (Textile Sector) `ਚ ਮੰਦੀ ਦੇ ਕਾਰਨ ਨਰਮੇ ਦਾ ਰੇਟ 10 ਹਜ਼ਾਰ ਤੱਕ ਰਹਿ ਸਕਦਾ ਹੈ।
● ਪੰਜਾਬ ਵਿਭਾਗ ਵੱਲੋਂ ਫਸਲ ਨੂੰ ਬਚਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਰੱਖਿਆ ਗਿਆ, ਜਿਸ ਦਾ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ।
Summary in English: Profit to Punjab farmers, cotton crop sold at higher rate than MSP