Aashirwad Scheme Latest Update: ਪੰਜਾਬ ਦੀ ਆਸ਼ੀਰਵਾਦ ਸਕੀਮ (Ashirwad Scheme) ਨਾਲ ਜੁੜੇ ਲਾਭਪਾਤਰੀ ਪਿਛਲੇ ਕਈ ਮਹੀਨਿਆਂ ਤੋਂ ਸਹਾਇਤਾ ਰਾਸ਼ੀ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਫਰਵਰੀ 2022 ਤੋਂ ਬਾਅਦ ਰਜਿਸਟਰਡ ਕਿਸੇ ਵੀ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਪਰ ਹੁਣ ਪੰਜਾਬ ਸਰਕਾਰ ਇਸ ਸਕੀਮ ਤਹਿਤ 255.96 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਲਦੀ ਹੀ ਜਾਰੀ ਕਰਨ ਵਾਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਕੁੱਲ 50189 ਲਾਭਪਾਤਰੀਆਂ ਲਈ ਪੰਜਾਬ ਸਰਕਾਰ 255.96 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਲਦੀ ਹੀ ਜਾਰੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਸਾਂਝੀ ਕੀਤੀ ਹੈ।
ਕੈਬਨਿਟ ਮੰਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੀਮ ਨਾਲ ਜੁੜੇ ਫੰਡ ਮਾਰਚ 2022 ਤੋਂ ਜਨਵਰੀ 2023 ਤੱਕ ਦੇ ਸਮੇਂ ਲਈ ਜਾਰੀ ਕੀਤੇ ਜਾਣਗੇ ਕਿਉਂਕਿ ਅਨੁਸੂਚਿਤ ਜਾਤੀਆਂ ਦੇ 21,662 ਲਾਭਪਾਤਰੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ 13,385 ਲਾਭਪਾਤਰੀਆਂ ਦੀਆਂ ਅਰਜ਼ੀਆਂ ਬਕਾਇਆ ਪਈਆਂ ਹਨ, ਜਿਨ੍ਹਾਂ ਦੀ ਕੁੱਲ ਦੇਣਦਾਰੀ 178.49 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : Punjab New Scheme: ਪੰਜਾਬ 'ਚ ਛੇਤੀ ਸ਼ੁਰੂ ਹੋਣ ਜਾ ਰਹੀ ਹੈ ਇਹ ਸਕੀਮ, ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ
“ਪੰਜਾਦ ਦੀ ਮੌਜੂਦਾ ਸਰਕਾਰ ਵੱਲੋਂ ਫਰਵਰੀ 2022 ਤੱਕ ਕੁੱਲ 35,047 ਲਾਭਪਾਤਰੀਆਂ ਨੂੰ 178 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਮਾਰਚ 2022 ਤੋਂ ਜਨਵਰੀ 2023 ਤੱਕ, ਅਨੁਸੂਚਿਤ ਜਾਤੀਆਂ ਦੇ 33,983 ਲਾਭਪਾਤਰੀਆਂ ਲਈ 173 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪੱਛੜੀਆਂ ਸ਼੍ਰੇਣੀਆਂ ਦੇ 16,206 ਲਾਭਪਾਤਰੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਕੁੱਲ 50,189 ਲਾਭਪਾਤਰੀਆਂ ਲਈ 82.65 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਲਦੀ ਹੀ ਦਿੱਤੀ ਜਾਵੇਗੀ।
ਅੱਗੇ ਬੋਲਦਿਆਂ ਕੈਬਨਿਟ ਮੰਤਰੀ ਨੇ ਲਾਭਪਾਤਰੀਆਂ ਨੂੰ ਵਿੱਤੀ ਲਾਭ ਲਈ ਸਰਕਾਰੀ ਪੋਰਟਲ 'ਤੇ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਆਸ਼ੀਰਵਾਦ ਸਕੀਮ ਪੋਰਟਲ ਲਾਂਚ ਕੀਤਾ ਸੀ।
Social Justice, Empowerment & Minorities Minister Dr. Baljit Kaur said that financial assistance of ₹255.96 Crore will be released soon for a total of 50189 beneficiaries belonging to Scheduled Castes, Backward Classes & Economically Weaker Sections from Mar 2022 to Jan 2023. pic.twitter.com/MwJabruGGR
— Government of Punjab (@PunjabGovtIndia) February 16, 2023
ਜੇਕਰ ਸਕੀਮ ਦੀ ਗੱਲ ਕਰੀਏ ਤਾਂ ਅਨੁਸੂਚਿਤ ਜਾਤੀਆਂ (SC) ਅਤੇ ਪੱਛੜੀਆਂ ਸ਼੍ਰੇਣੀਆਂ (BC) ਦੇ ਕਲਿਆਣ ਵਿਭਾਗ ਦੀ ਇਸ ਯੋਜਨਾ ਦੇ ਤਹਿਤ, ਸੂਬਾ ਸਰਕਾਰ ਅਨੁਸੂਚਿਤ ਜਾਤੀਆਂ (SC) ਅਤੇ ਪੱਛੜੀਆਂ ਸ਼੍ਰੇਣੀਆਂ (BC) ਨਾਲ ਸਬੰਧਤ ਪਰਿਵਾਰਾਂ ਨੂੰ ਇੱਕ ਲੜਕੀ ਦੇ ਵਿਆਹ ਲਈ 51,000 ਰੁਪਏ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਪਹਿਲਾਂ ਇਹ ਰਕਮ 21,000 ਰੁਪਏ ਸੀ, ਜੋ ਜੁਲਾਈ 2021 ਵਿੱਚ ਵਧਾ ਕੇ 51,000 ਰੁਪਏ ਕਰ ਦਿੱਤੀ ਗਈ।
ਯੋਜਨਾ ਬਾਰੇ ਜਾਣਕਾਰੀ:
● ਆਸ਼ੀਰਵਾਦ ਯੋਜਨਾ ਆਰਥਿਕ ਤੌਰ 'ਤੇ ਕਮਜ਼ੋਰ ਲੜਕੀਆਂ ਲਈ ਪੰਜਾਬ ਸਰਕਾਰ ਦੀ ਇੱਕ ਅਭਿਲਾਸ਼ੀ ਯੋਜਨਾ ਹੈ।
● ਇਹ ਮੁੱਖ ਤੌਰ 'ਤੇ ਪੰਜਾਬ ਦੀਆਂ ਲੜਕੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ।
● ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਸਰਕਾਰ ਇਸ ਸਕੀਮ ਦਾ ਨੋਡਲ ਵਿਭਾਗ ਹੈ।
● ਇਸ ਸਕੀਮ ਦਾ ਮੁੱਖ ਉਦੇਸ਼ ਰਾਜ ਦੀਆਂ ਉਨ੍ਹਾਂ ਲੜਕੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਨ੍ਹਾਂ ਦੇ ਪਰਿਵਾਰ ਬੇਟੀ ਦੇ ਵਿਆਹ ਦਾ ਖਰਚਾ ਚੁੱਕਣ ਦੇ ਸਮਰੱਥ ਨਹੀਂ ਹਨ।
● ਦੱਸ ਦੇਈਏ ਕਿ ਇਹ ਸਾਲ 1997 ਵਿੱਚ ਸ਼ਗਨ ਯੋਜਨਾ ਦੇ ਨਾਮ ਹੇਠ ਸ਼ੁਰੂ ਕੀਤਾ ਗਿਆ ਸੀ। ਉਦੋਂ ਇਸ ਸਕੀਮ ਅਧੀਨ ਕੇਵਲ 5,100/- ਰੁਪਏ ਦੀ ਰਕਮ ਦਿੱਤੀ ਗਈ ਸੀ।
● 26-01-2004 ਨੂੰ ਪੰਜਾਬ ਰਾਜ ਸਰਕਾਰ ਨੇ ਪੁਰਾਣੀ ਸ਼ਗਨ ਸਕੀਮ ਦਾ ਨਾਂ ਬਦਲ ਕੇ ਆਸ਼ੀਰਵਾਦ ਸਕੀਮ ਰੱਖ ਦਿੱਤਾ, ਸਕੀਮ ਦੀ ਰਕਮ ਨੂੰ ਵਧਾ ਕੇ 6,100/- ਰੁਪਏ ਕਰ ਦਿੱਤਾ।
● 01-04-2006 ਨੂੰ, ਸਰਕਾਰ ਨੇ 6,100/- ਰੁਪਏ ਦੀ ਰਕਮ ਵਧਾ ਕੇ 15,000/- ਰੁਪਏ ਕਰ ਦਿੱਤੀ।
● ਉਸ ਤੋਂ ਬਾਅਦ ਦੁਬਾਰਾ ਇਹ ਰਕਮ ਬਦਲੀ ਗਈ ਜੋ 01-07-2017 ਨੂੰ ਵਧਾ ਕੇ 21,000/- ਰੁਪਏ ਅਤੇ ਫਿਰ 51,000/- ਰੁਪਏ ਕਰ ਦਿੱਤੀ ਗਈ।
● ਯੋਜਨਾ ਦਾ ਲਾਭ ਪਰਿਵਾਰ ਦੀਆਂ 2 ਲੜਕੀਆਂ ਨੂੰ ਹੀ ਮਿਲੇਗਾ।
ਇਨ੍ਹਾਂ ਨੂੰ ਮਿਲੇਗਾ ਯੋਜਨਾ ਦਾ ਲਾਭ:
● ਅਨੁਸੂਚਿਤ ਜਾਤੀ/ਈਸਾਈ/ਮੁਸਲਿਮ/ਪੱਛੜੀ ਸ਼੍ਰੇਣੀ/ਜਾਤੀ ਨਾਲ ਸਬੰਧਤ ਲੜਕੀਆਂ।
● ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਲੜਕੀਆਂ।
● ਕਿਸੇ ਵੀ ਜਾਤ ਦੀਆਂ ਵਿਧਵਾਵਾਂ ਦੀਆਂ ਕੁੜੀਆਂ।
● ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ/ਤਲਾਕਸ਼ੁਦਾ ਉਨ੍ਹਾਂ ਦੇ ਪੁਨਰ-ਵਿਆਹ ਦੇ ਸਮੇਂ।
ਬਿਨੈਕਾਰ 2 ਤਰੀਕਿਆਂ ਨਾਲ ਅਰਜ਼ੀ ਦੇ ਸਕਦੇ ਹਨ:
● ਪੰਜਾਬ ਆਸ਼ੀਰਵਾਦ ਯੋਜਨਾ ਪੋਰਟਲ ਦੁਆਰਾ ਆਨਲਾਈਨ।
● ਔਫਲਾਈਨ ਪੰਜਾਬ ਆਸ਼ੀਰਵਾਦ ਯੋਜਨਾ ਅਰਜ਼ੀ ਫਾਰਮ ਦੁਆਰਾ।
ਯੋਜਨਾ ਲਈ ਅਰਜ਼ੀ ਪ੍ਰਕਿਰਿਆ:
ਯੋਜਨਾ ਲਈ ਅਰਜ਼ੀ ਵਿਆਹ ਦੀ ਨਿਸ਼ਚਿਤ ਮਿਤੀ ਤੋਂ 30 ਦਿਨ ਪਹਿਲਾਂ ਜਾਂ ਬਾਅਦ ਵਿੱਚ ਦਿੱਤੀ ਜਾ ਸਕਦੀ ਹੈ।
Summary in English: Punjab Aashirwad Schemee: Big news for over 50 thousand beneficiaries, government will release 255.96 crore