ਪੰਜਾਬ ਦੇ ਮੁਖ ਮੰਤਰੀ ਨੇ ਲਗਾਤਾਰ ਕੜਕ ਫੈਸਲੇ ਲੈਂਦੇ ਹੋਏ ਇਕ ਹੋਰ ਵੱਡਾ ਫੈਸਲਾ ਲੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਹੱਦ ਤਕ ਰਾਹਤ ਮਿਲੀ ਹੈ ਇਸ ਤੋਂ ਪਹਿਲਾ ਚੰਨੀ ਨੇ 53 ਲੱਖ ਲੋਕਾਂ ਦੇ ਬਿਜਲੀ ਦੇ ਬਿਲ ਮੁਆਫ ਕਰਨ ਦਾ ਐਲਾਨ ਕੀਤਾ ਸੀ, ਉਹਦਾ ਹੀ ਹੁਣ ਐਤਵਾਰ ਨੂੰ ਛੋਟੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਹੈ, ਉਹਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਛੋਟੇ ਕਿਸਾਨਾਂ ਦਾ 25 ਹਜਾਰ ਤਕ ਦਾ ਕਰਜਾ ਮੁਆਫ ਕੀਤਾ ਜਾਵੇਗਾ।
ਮੁੱਖ ਮੰਤਰੀ ਦੇ ਅਹੁਦੇ ਦੇ ਬੈਠਣ ਦੇ ਬਾਅਦ ਚੰਨੀ ਨੇ ਕਿਸਾਨ ਅਤੇ ਬਿਜਦੀ ਪਾਣੀ ਦੇ ਮੁੱਦੇ 'ਤੇ ਕਈ ਵਾਧੇ ਕੀਤੇ ਸਨ, ਜਿਸ ਤੋਂ ਬਾਅਦ ਉਹ ਹੋਲੀ- ਹੋਲੀ ਫੈਸਲੇ ਲੈ ਰਹੇ ਹਨ, ਇਸੀ ਦੇ ਤਹਿਤ ਪੰਜਾਬ ਦੇ ਛੋਟੇ ਕਿਸਾਨਾਂ ਨੂੰ CM ਨੇ ਵੱਡੀ ਰਾਹਤ ਦੀ ਹੈ ਚੰਨੀ ਨੇ ਐਲਾਨ ਕਰਦੇ ਦੱਸਿਆ ਕਿ ਹੁਣ ਛੋਟੇ ਕਿਸਾਨਾਂ ਦਾ 25 ਹਜਾਰ ਤਕ ਦਾ ਕਰਜਾ ਮੁਆਫ ਕੀਤਾ ਜਾਵੇਗਾ।
ਕਿਸਾਨਾਂ ਦੇ ਕੇਸ ਵਾਪਸ ਲੈਣ ਦੇ ਆਦੇਸ਼
ਇਸ ਦੇ ਨਾਲ ਹੀ, ਸ਼ਨੀਵਾਰ ਨੂੰ, ਮੁੱਖ ਮੰਤਰੀ ਨੇ ਰੇਲਵੇ ਟਰੈਕ 'ਤੇ ਧਰਨੇ ਦੇ ਲਈ ਕਿਸਾਨਾਂ ਦੇ ਖਿਲਾਫ ਆਰਪੀਐਫ ਦੁਆਰਾ ਦਰਜ ਕੀਤਾ ਗਿਆ ਕੇਸ ਵਾਪਸ ਲੈਣ ਦੇ ਆਦੇਸ਼ ਵੀ ਦਿੱਤੇ ਸਨ। ਮੁੱਖ ਮੰਤਰੀ ਨੇ ਆਰਪੀਐਫ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕੇਸ ਵਾਪਸ ਲੈਣ ਲਈ ਕਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਕੇਸ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਰੇਲਗੱਡੀ ਰੋਕਣ ਦੇ ਲਈ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਸਨ।
53 ਲੱਖ ਲੋਕਾਂ ਦੇ ਬਿਜਲੀ ਦੇ ਬਕਾਏ ਮੁਆਫ਼ ਕੀਤੇ ਗਏ
ਇਸ ਦੇ ਨਾਲ ਹੀ 29 ਸਤੰਬਰ ਨੂੰ ਸੀਐਮ ਚੰਨੀ ਨੇ ਐਲਾਨ ਕੀਤਾ ਸੀ ਕਿ ਸਰਕਾਰ 53 ਲੱਖ ਲੋਕਾਂ ਦੇ ਬਿਜਲੀ ਦੇ ਬਕਾਏ ਭਰ ਦੇਵੇਗੀ। ਸਰਕਾਰ ਦੇ ਇਸ ਫੈਸਲੇ ਅਨੁਸਾਰ 2 ਕੇਵੀ ਵਾਟ ਤੱਕ ਦੇ ਖਪਤਕਾਰ ਦੇ ਬਕਾਏ ਸਰਕਾਰ ਵੱਲੋਂ ਭਰੇ ਜਾਣਗੇ। ਫਿਰ ਹੁਣ ਇੱਕ ਹਫ਼ਤੇ ਬਾਅਦ, ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ।
ਇੱਥੇ, ਐਤਵਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ,ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਮੁਹਿੰਮ ਦੀ ਸ਼ੁਰੂਆਤ ਕੀਤੀ। ਤੁਹਾਨੂੰ ਦੱਸ ਦੇਈਏ ਕਿ 2 ਅਕਤੂਬਰ ਸ਼ਨੀਵਾਰ ਨੂੰ ਕਿਸਾਨਾਂ ਨੇ ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈ ਕੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਸਨ, ਜਿਸ ਤੋਂ ਬਾਅਦ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਐਲਾਨ ਕੀਤਾ ਸੀ ਕਿ ਸਾਉਣੀ ਦੀਆਂ ਫਸਲਾਂ ਦੀ ਖਰੀਦ 3 ਅਕਤੂਬਰ ਨੂੰ ਹਰਿਆਣਾ ਦੇ ਨਾਲ-ਨਾਲ ਇਹ ਪੰਜਾਬ ਵਿੱਚ ਵੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲੇਗਾ ਦੋਹਰਾ ਤੋਹਫਾ Pm Kisan ਦੇ 2000 ਰੁਪਏ ਅਤੇ PNB ਦੇ ਰਿਹਾ ਹੈ ਖੇਤੀਬਾੜੀ ਲੋਨ
Summary in English: Punjab Chief Minister Charanjit Singh Channi's big announcement - Debt waiver of small farmers up to Rs 25,000